ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਝਾੜ ਸਾਹਿਬ ਵਿਖੇ ਨਸ਼ਿਆਂ ਵਿਰੋਧੀ ਰੈਲੀ ਤੇ ਸੈਮੀਨਾਰ

On: 18 January, 2012, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵਲੋਂ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਝਾੜ ਸਾਹਿਬ (ਲੁਧਿਆਣਾ) ਵਿਖੇ ਨਸ਼ਿਆਂ ਵਿਰੋਧੀ ਰੈਲੀ ਤੇ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਪੰਜਾਬ ਵਿਚ ਵਗਦੇ ਛੇਵੇਂ ਦਰਿਆ (ਸ਼ਰਾਬ) ਅਤੇ ਭੁੱਕੀ, ਅਫੀਮ, ਡੋਡੇ, ਸਮੈਕ ਦੀ ਵੱਧ ਰਹੀ ਮਾਤਰਾ ਅਤੇ ਦਵਾਈਆਂ ਦੀਆਂ ਦੁਕਾਨਾਂ ਰਾਹੀਂ ਨਸ਼ਿਆਂ ਦੇ ਵਾਪਾਰ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਸੰਬੰਧੀ ਵਿਦਿਆਰਥਣਾਂ ਨੂੰ ਸੁਚੇਤ ਕੀਤਾ। ਪ੍ਰੋਫੈਸਰ ਮਹੀਪਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਚੋਣਾਂ ਵਿਚ ਨਸ਼ਿਆਂ ਦੀ ਵਰਤੋਂ ਹੋਰ ਵੀ ਖਤਰਨਾਕ ਰੁਝਾਨ ਹੈ। ਪ੍ਰੋਫੈਸਰ ਰਣਜੀਤ ਕੌਰ ਤੇ ਪ੍ਰੋ: ਅਮਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਉਪਰੰਤ ਕਾਲਜ ਦੇ ਵਿਹੜੇ ਇਕ ਰੈਲੀ ਵਿਚ ਕੀਤੀ ਗਈ, ਜਿਸ ਵਿਚ ਵਿਦਿਆਰਥਣਾਂ ਨੇ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਨਾ ਪਾਉਣ ਬਾਰੇ ਨਾਅਰੇ ਲਗਾਏ।

Related Images:

Newsletter


Job Placements

Social Empowerment & Economic Development Directorate

Recent News

Helpline

Helpline

Career Guidance

Career Guidance

Monthly Magazine

Monthly Magazine