ਬਹਾਦਰਗੜ੍ਹ-ਅਹਿਦਗੜ੍ਹ ਵਿਖੇ ਨਸ਼ਾ ਛੱਡੋ ਮਾਰਚ ਚੋਣਾਂ ਦੌਰਾਨ ਨਸ਼ੇ ਤੇ ਨੋਟ ਵੰਡਣ ਵਾਲਿਆਂ ਨੂੰ ਵੋਟ ਨਾ ਪਾਉਣ ਦਾ ਐਲਾਨ

On: 18 January, 2012, By: Press Secretary, Location: Sangrur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵਲੋਂ ਗੁਰੂ ਹਰਿਗੋਬਿੰਦ ਖਾਲਸਾ ਸੀ:ਸੈ: ਸਕੂਲ, ਬਹਾਦਰਗੜ੍ਹ ਤੋਂ ਨਸ਼ਾ ਵਿਰੋਧੀ ਜਾਗਰਤੀ ਮਾਰਚ ਕੱਢਿਆ ਗਿਆ। ਜਿਸ ਵਿਚ ਹਜ਼ਾਰਾਂ ਨੌਜਵਾਨਾਂ ਤੇ ਇਲਾਕੇ ਦੇ ਵੋਟਰਾਂ ਨੇ ਭਾਗ ਲਿਆ। ਮਾਰਚ ਦੌਰਾਨ ਨੌਜਵਾਨਾਂ ਨੇ ਹੱਥਾਂ ਵਿਚ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ। ਜਿਨ੍ਹਾਂ ਉਤੇ ਲਿਖਿਆ ਹੋਇਆ ਸੀ "ਜਿਹੜਾ ਨਸ਼ੇ ਵੰਡੇ ਪੈਣ ਉਸਨੂੰ ਡੰਡੇ", "ਜਿਨ੍ਹਾਂ ਲਈ ਨਸ਼ਿਆਂ ਦੀ ਓਟ, ਉਨ੍ਹਾਂ ਨੂੰ ਨਾ ਪਾਇਓ ਵੋਟ" ਛੋਟੇ ਵਿਦਿਆਰਥੀਆਂ ਨੇ ਹੱਥਾਂ ਵਿਚ ਫੜੀਆਂ ਤਖ਼ਤੀਆਂ ਤੇ ਲਿਖਿਆ ਹੋਇਆ ਸੀ "ਪਾਪਾ ਜੀ! ਮੰਮਾ ਜੀ! ਸਾਡੇ ਭਵਿੱਖ ਦੀ ਖਾਤਰ ਵੋਟ ਤੇ ਨੋਟ ਵੰਡਣ ਵਾਲਿਆਂ ਨੂੰ ਵੋਟ ਨਾ ਪਾਇਓ ਪਲੀਜ਼......." ਇਸ ਮਾਰਚ ਵਿਚ ਨੌਜਵਾਨਾਂ ਦਾ ਉਤਸ਼ਾਹ ਤੇ ਨਾਅਰਿਆਂ ਦੀ ਗੂੰਜ ਦੇਖਣ ਯੋਗ ਸੀ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਦੱਸਿਆ ਕਿ ਚੰਗੇ ਸਮਾਜ ਦੀ ਸਿਰਜਨਾ ਲਈ ਨੌਜਵਾਨਾ ਦੇ ਚੰਗੇ ਭਵਿੱਖ ਲਈ ਨਸ਼ਿਆਂ ਤੇ ਨੋਟਾਂ ਦੀ ਭ੍ਰਿਸ਼ਟ ਰਾਜਨੀਤੀ ਨੂੰ ਸਮਾਜ ਵਿਚੋ ਕੱਢਣਾ ਅੱਤ ਜ਼ਰੂਰੀ ਹੈ। ਇਸ ਮਾਰਚ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ, ਲੁਧਿਆਣਾ ਜ਼ੋਨ ਦੇ ਪ੍ਰਧਾਨ ਸ੍ਰ: ਹਰਜੀਤ ਸਿੰਘ ਖਾਲਸਾ, ਜ਼ੋਨਲ ਸਕੱਤਰ ਸ੍ਰ: ਜਸਪਾਲ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ ਅਹਿਮਦਗੜ੍ਹ, ਡਾ: ਰੁਪਿੰਦਰ ਸਿੰਘ ਖੇਤਰੀ ਨਿਗਰਾਨ, ਨਗਰ ਪਾਲਿਕਾ ਦੀ ਪ੍ਰਧਾਨ ਬੀਬੀ ਅਮਨਦੀਪ ਕੌਰ, ਸ੍ਰ: ਜਗਵੰਤ ਸਿੰਘ ਜੱਗੀ, ਪ੍ਰਿੰ: ਹਰਦੇਵ ਸਿੰਘ, ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਦੇ ਪ੍ਰਧਾਨ ਸ੍ਰ: ਜਗਦੇਵ ਸਿੰਘ, ਸ੍ਰ: ਮੁਹਿੰਦਰ ਸਿੰਘ, ਸ੍ਰ: ਕੁਲਵੰਤ ਸਿੰਘ ਰਿਟਾ: ਇੰਸਪੈਕਟਰ, ਇਲਾਕੇ ਦੇ ਸਰਪੰਚ, ਪੰਚ, ਕੌਂਸਲਰ, ਪ੍ਰਿੰਸੀਪਲ ਤੇ ਅਧਿਆਪਕ ਸਾਹਿਬਾਨ ਨੇ ਕੀਤੀ।

ਇਸ ਮਾਰਚ ਦੀ ਖਾਸ ਗੱਲ ਇਹ ਰਹੀ ਕਿ ਅਕਾਲੀ ਉਮੀਦਵਾਰ ਅਮਰਗੜ੍ਹ ਹਲਕਾ ਦੇ ਸ੍ਰ: ਇਕਬਾਲ ਸਿੰਘ ਧੁੰਦਾ ਦੇ ਪ੍ਰਤੀਨਿੱਧ ਤੇ ਸ੍ਰ: ਅਵਤਾਰ ਸਿੰਘ ਜੱਸਲ ਨੇ ਮਾਇਕ ਫੜ ਕੇ ਯਕੀਨ ਦਿਵਾਇਆ ਕਿ ਅਸੀਂ ਨਸ਼ੇ ਨਹੀਂ ਵੰਡਾਂਗੇ। ਇਸੇ ਤਰ੍ਹਾਂ ਦਾ ਵਾਅਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਧਿਮਾਨ ਦੇ ਪ੍ਰਤੀਨਿੱਧ ਨੇ ਕੀਤਾ। ਅਜ਼ਾਦ ਉਮੀਦਵਾਰ ਸੁਖਦੇਵ ਸਿੰਘ ਧਿਮਾਨ ਦੇ ਪ੍ਰਤੀਨਿੱਧ ਨੇ ਕੀਤਾ। ਅਜ਼ਾਦ ਉਮੀਦਵਾਰ ਸੁਖਦੇਵ ਸਿੰਘ ਬਰਾੜ ਦੇ ਸਪੁੱਤਰ ਨੇ ਵੀ ਆ ਕੇ ਨਸ਼ੇ ਨਾ ਵੰਡਣ ਦਾ ਯਕੀਨ ਦਿਵਾਇਆ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਜਤਿੰਦਰਪਾਲ ਸਿੰਘ ਹੁਰਾਂ ਮੁੱਖ ਚੋਣ ਕਮਿਸ਼ਨਰ ਭਾਰਤ ਵਲੋਂ ਸਾਫ ਸੁਥਰੇ ਮਾਹੌਲ ਤੇ ਵਾਤਾਵਰਨ ਵਿਚ ਚੋਣਾਂ ਕਰਵਾਉਣ ਲਈ ਚੁੱਕੇ ਸਖ਼ਤ ਕਦਮਾਂ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਵੋਟਰ ਸਿਆਣਾ ਤੇ ਜਾਗਰੂਪ ਹੈ, ਤੇ ਚੰਗੇ ਸਮਾਜ ਦੇ ਭਵਿੱਖ ਲਈ ਉਹ ਨਸ਼ੇ ਤੇ ਨੋਟ ਵੰਡਣ ਵਾਲੇ ਉਮੀਦਵਾਰਾਂ ਨੂੰ ਭਾਂਜ ਦੇਵੇਗਾ।

Related Images:

Newsletter


Job Placements

Social Empowerment & Economic Development Directorate

Recent News

Helpline

Helpline

Career Guidance

Career Guidance

Monthly Magazine

Monthly Magazine