ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ, ਸੰਦੌੜ (ਸੰਗਰੂਰ) ਵਿਖੇ ਨਸ਼ਿਆਂ ਵਿਰੋਧੀ ਚੇਤਨਾ ਸੈਮੀਨਾਰ ਕੀਤਾ ਗਿਆ। ਜਿਸ ਵਿਚ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਚੋਣਾਂ ਦੌਰਾਨ ਆਉਣ ਵਾਲੇ ਪੰਦਰਾਂ ਦਿਨਾਂ ਵਿਚ 300 ਕਰੋੜ ਦੇ ਨਸ਼ੇ ਵੋਟਰਾਂ ਨੂੰ ਭਰਮਾਉਣ ਲਈ ਪੰਜਾਬ ਵਿਚ ਵੰਡੇ ਜਾਣੇ ਹਨ। ਸਾਨੂੰ ਨਸ਼ੇ ਵੰਡਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਤੇ ਪੰਜਾਬ ਦਾ ਭਵਿੱਖ, ਪੰਜਾਬ ਦੀ ਜੁਆਨੀ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਸੈਮੀਨਾਰ ਤੋਂ ਬਾਅਦ ਉਤਸ਼ਾਹ ਵਿਚ ਆਏ ਵਿਦਿਆਰਥੀਆਂ ਨੇ ਕਾਲਜ ਗਰਾਉਂਡ ਵਿਚ ਇਕ ਰੈਲੀ ਕੀਤੀ ਤੇ ਜਿਸ ਵਿਚ ਜਿਹੜਾ ਨਸ਼ਾ ਵੰਡੇ ਪੈਣ ਉਹਨੂੰ ਡੰਡੇ ਦੀ ਨਾਅਰੇਬਾਜ਼ੀ ਕੀਤੀ ਤੇ ਪ੍ਰਣ ਲਿਆ ਕਿ ਅਸੀਂ ਨਸ਼ੇ ਵੰਡਣ ਵਾਲੇ ਉਮੀਦਵਾਰ ਨੂੰ ਆਪਣੀ ਤੇ ਆਪਣੇ ਰਿਸ਼ਤੇਦਾਰਾਂ ਦੀ ਵੋਟ ਨਹੀਂ ਪੈਣ ਦੇਵਾਂਗੇ। ਪ੍ਰਿੰਸੀਪਲ ਸਾਹਿਬਾ ਨੇ ਅੱਜ ਦੇ ਪ੍ਰੋਗਰਾਮ ਨੂੰ ਸਲਾਹੁੰਦਿਆਂ ਸਟੱਡੀ ਸਰਕਲ ਵਲੋਂ ਬੜੀ ਜਲਦੀ ਤਿੰਨ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਲਗਾਉਣ ਦਾ ਐਲਾਨ ਕੀਤਾ।