ਪਟਿਆਲਾ ਵਿਖੇ ਸਲਾਈਡ ਸ਼ੋਅ "ਨਿੱਕੀਆਂ ਜਿੰਦਾਂ ਵੱਡੇ ਸਾਕੇ" ਅਤੇ ਦਸਤਾਰ ਸਜਾਓ ਮੁਕਾਬਲਾ

On: 19 December, 2011, By: Press Secretary, Location: ਪਟਿਆਲਾ

ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਪਟਿਆਲਾ ਜ਼ੋਨ ਵਲੋਂ ਗੁਰਦਵਾਰਾ ਸ਼੍ਰੀ ਗੁਰੁ ਸਿੰਘ ਸਭਾ ਮਾਲ ਰੋਡ ਪਟਿਆਲਾ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਤਿਹਾਸਕ ਸਲਾਈਡ ਸ਼ੋਅ "ਨਿੱਕੀਆਂ ਜਿੰਦਾਂ ਵੱਡੇ ਸਾਕੇ" ਅਤੇ ਦਸਤਾਰ ਸਜਾਓ ਮੁਕਾਬਲਾ ਕਰਵਾਇਆ ਗਿਆ। ਇਸ ਸਲਾਈਡ ਸ਼ੋਅ ਵਿਚ ਡਿਪਟੀ ਸਟੇਟ ਸਕੱਤਰ ਸ੍ਰ. ਤੇਜਿੰਦਰ ਸਿੰਘ ਖਿਜਰਾਬਾਦੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵਿਲੱਖਣ ਢੰਗ ਨਾਲ ਸਲਾਈਡਾਂ ਰਾਹੀਂ ਪੇਸ਼ ਕੀਤਾ।ਸਲਾਈਡ ਸ਼ੋਅ ਤੋਂ ਪ੍ਰਭਾਵਿਤ ਹੋ ਕੇ 3 ਬੱਚਿਆਂ ਨੇ ਅੱਗੇ ਤੋਂ ਕੇਸ ਨਾ ਕਟਾਉਣ ਦਾ ਪ੍ਰਣ ਲਿਆ।ਸਲਾਈਡ ਸ਼ੋਅ ਤੋਂ ਪਹਿਲਾਂ ਨੌਜਵਾਨ ਬੱਚਿਆਂ ਦਾ ਦਸਤਾਰ ਸਜਾਓ ਮੁਕਾਬਲਾ ਕਰਵਾਇਆ ਜਿਸ ਵਿਚ ਦੋ ਗਰੁੱਪਾਂ (8-14 ਸਾਲ ਅਤੇ 14-20 ਸਾਲ) ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ ਲਗਭਗ 160 ਬੱਚਿਆਂ ਨੇ ਭਾਗ ਲਿਆ।ਦੋਵਾਂ ਗਰੁੱਪਾਂ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕਰਮਵਾਰ 300 ਰੁ., 200 ਰੁ. ਅਤੇ 100 ਰੁ. ਪ੍ਰਤੀ ਮਹੀਨਾ ਵਜ਼ੀਫਾ ਇੱਕ ਸਾਲ ਤੱਕ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੁਸਤਕਾਂ ਅਤੇ ਭਾਈ ਤਾਰੂ ਸਿੰਘ ਦੀ ਸੀ.ਡੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਪਟਿਆਲਾ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ ਸਹਿਯੋਗ ਦਿੱਤਾ ਗਿਆ। ਡਾ. ਰਵਿੰਦਰ ਸਿੰਘ, ਸ੍ਰ. ਸੁਰਿੰਦਰਪਾਲ ਸਿੰਘ, ਗੁਰੁ ਨਾਨਕ ਪਗੜੀ ਸੈਂਟਰ, ਡਾਇਮੰਡ ਪਗੜੀ ਹਾਉਸ ਵਾਲਿਆਂ ਨੇ ਬੱਚਿਆਂ ਨੂੰ ਇਨਾਮ ਦਿੱਤੇ। ਜ਼ੋਨਲ ਸੱਕਤਰ ਸ੍ਰ. ਦਮਨਜੀਤ ਸਿੰਘ ਅਤੇ ਕੋਆਰਡੀਨੇਟਰ ਸ੍ਰ. ਤਰਨਜੋਤ ਸਿੰਘ ਨੇ ਸਾਰੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਅਤੇ ਡਾ. ਪਰਮਿੰਦਰ ਸਿੰਘ ਅਤੇ ਨੇ ਸਟੇਜ ਸਕੱਤਰ ਦੀ ਸੇਵਾ ਕੀਤੀ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine