ਚੰਡੀਗੜ੍ਹ ਜ਼ੋਨ ਵੱਲੋਂ ਗੁਰਦੁਆਰਾ ਸਾਹਿਬ ਸੈਕਟਰ 7-ਸੀ, ਚੰਡੀਗੜ੍ਹ ਵਿਖੇ ਗਿਆਨ ਅੰਜਨ ਸਮਰ ਕਲਾਸਾਂ

On: 5 July, 2010, By: Manjit Singh, Location: Chandigarh

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਇਤਿਹਾਸ ਅਤੇ ਸਿੱਖੀ ਵਿਰਸੇ ਤੋਂ ਜਾਣੂ ਕਰਾਉਣ ਲਈ ਮਿਤੀ 19 ਜੂਨ ਤੋਂ 5 ਜੁਲਾਈ 2010 ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 7-ਸੀ, ਚੰਡੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮਤਿ ਕਲਾਸਾਂ ਲਗਾਈਆਂ ਗਈਆਂ।ਜਿਸ ਵਿੱਚ 30 ਵਿਦਿਆਰਥੀਆਂ ਨੇ ਲਗਾਤਾਰ ਹਾਜ਼ਰੀ ਭਰਕੇ ਗੁਰਮਤਿ ਦੀ ਜਾਣਕਾਰੀ ਹਾਂਸਲ ਕੀਤੀ।ਮਿਤੀ 5 ਜੁਲਾਈ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ ਦਿਹਾੜਾ ਮਨਾਉਂਦਿਆਂ ਹੋਇਆਂ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਗੁ.ਸਾਹਿਬ ਸੈਕਟਰ 7-ਸੀ, ਚੰਡੀਗੜ੍ਹ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਕਵਿਤਾ, ਕੀਰਤਨ ਅਤੇ ਲੈਕਚਰ ਦੇ ਵਿਸ਼ੇਸ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਇਸ ਮੌਕੇ ਸ. ਪ੍ਰਿਥੀ ਸਿੰਘ ਖਾਲਸਾ (ਡਿਪਟੀ ਚੀਫ ਆਰਗੇਨਾਈਜ਼ਰ) ਅਤੇ ਸ. ਮੋਹਨ ਸਿੰਘ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਸੰਗਤਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਤੋਂ ਜਾਣੂ ਕਰਾਇਆ।ਕਲਾਸਾਂ ਵਿੱਚ ਸ. ਰਵਿੰਦਰ ਸਿੰਘ(ਪ੍ਰਚਾਰ ਸਕਤੱਰ) ਚੰਡੀਗੜ੍ਹ ਜ਼ੋਨ ਨੇ ਵਿਦਿਆਰਥੀਆਂ ਨੂੰ ਗੁਰਮਤਿ ਤੋਂ ਜਾਣੂ ਕਰਾਇਆ।ਬੀਬੀ ਪ੍ਰਭਜੋਤ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਰਾਜਬੀਰ ਕੌਰ ਆਦਿ ਨੇ ਸਮੇ-ਸਮੇ ਤੇ ਪੁੱਜ ਕੇ ਵਿਦਿਆਰਥੀਆਂ ਨੂੰ ਵੱਖ-ਵੱਖ ਸਿਖਿਆਵਾਂ ਤੋਂ ਜਾਣੂ ਕਰਾਇਆ।ਕਲਾਸਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ ਸਹਿਯੋਗ ਮਿਲਿਆ।ਇਹ ਸਾਰਾ ਸਮਾਗਮ ਸ. ਮਨਜੀਤ ਸਿੰਘ (ਜ਼ੋਨਲ ਸਕਤੱਰ) ਚੰਡੀਗੜ੍ਹ ਜ਼ੋਨ ਦੀ ਦੇਖ-ਰੇਖ ਸੰਪੂਰਨ ਹੋਇਆ।

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help