ਸਟੱਡੀ ਸਰਕਲ ਨੇ ਬੜੂ ਸਾਹਿਬ ਲਗਾਇਆ ਪੰਜ ਰੋਜਾ ਕੌਮੀ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ

On: 28 June, 2010, By: Press Secretary, Location: Himachal Pradesh

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਰੋਪੜ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਜਥੇਬੰਦੀ ਵਲੋਂ ਅਕਾਲ ਅਕੈਡਮੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਅਕੈਡਮੀ ਦੇ ਨਿੱਘੇ ਸਹਿਯੋਗ ਨਾਲ ਪੰਜ ਰੋਜਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਕਸ਼ਮੀਰ ਤੇ ਹੋਰ ਸੂਬਿਆਂ ਚੋਂ 400 ਦੇ ਕਰੀਬ ਚੋਣਵੇਂ ਉਨ੍ਹਾਂ ਕਾਲਜ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਇੱਕ ਜਾਂ ਵੱਧ ਅਜਿਹੇ ਕੈਂਪ ਲਗਾਏ ਹੋਏ ਸਨ।

ਕੈਂਪ ਦਾ ਉਦਘਾਟਨ ਡਾ: ਮਨਮੋਹਨ ਸਿੰਘ, ਉਪਕੁਲਪਤੀ ਇੰਟਰਨਲ ਯੂਨੀਵਰਸਿਟੀ, ਬੜੂ ਸਾਹਿਬ ਅਤੇ ਪਿ੍ਸੀਪਲ ਰਾਮ ਸਿੰਘ ਚੀਫ਼ ਆਰਗੇਨਾਈਜ਼ਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੋਰਾਂ ਕੀਤਾ। ਉਦਘਾਟਨ ਸਮਾਗਮ ਸਮੇਂ ਮਾਰਚ ਪਾਸਟ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਨਸ਼ਿਆਂ ਦਾ ਸੇਵਨ ਨਾ ਕਰਨ ਤੇ ਜਾਤਪਾਤ ਰਹਿਤ ਸਮਾਜ ਸਿਰਜਨ ਦਾ ਪ੍ਰਣ ਲਿਆ। ਪ੍ਰਣ ਸ੍ਰ: ਤਜਿੰਦਰ ਸਿੰਘ ਖਿਜਰਾਬਾਦੀ ਪ੍ਰਬੰਧਕੀ ਕਨਵੀਨਰ ਨੇ ਕਰਵਾਇਆ।

ਇਸ ਸਮੇਂ ਉਪਕੁਲਪਤੀ ਡਾ: ਮਨਮੋਹਨ ਸਿੰਘ ਹੋਰਾਂ ਕਿਹਾ ਕਿ ਦੁਨੀਆਂ ਵਿੱਚ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਪੈਗੰਬਰ ਆਏ, ਉਨ੍ਹਾਂ ਵੱਲੋਂ ਜੀਵਨ ਜਿਉਣ ਦੇ ਦੱਸੇ ਮਾਰਗਾਂ ਤੇ ਚਲਣ ਨੂੰ ਧਰਮ ਕਹਿੰਦੇ ਹਨ ਤੇ ਧਰਮ ਤੇ ਚਲਣ ਨਾਲ ਹੀ ਨੈਤਿਕ ਕਦਰਾਂ ਕੀਮਤਾਂ ਬਹਾਲ ਹੋਣਗੀਆਂ। ਵਿਦਿਅਕ ਅਦਾਰਿਆਂ ਵਿੱਚ 'ਧਰਮ ਕੇ ਜੈਕਾਰ' ਲਈ ਸਟੱਡੀ ਸਰਕਲ ਵੱਲੋਂ ਅਰੰਭੇ ਉਪਰਾਲਿਆਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਾਅਦਾ ਕਰਦਾ ਹਾਂ। ਇਸ ਸਮੇਂ ਸ੍ਰ: ਇੰਦਰਪਾਲ ਸਿੰਘ ਚੀਫ਼ ਸਕੱਤਰ ਹੋਰਾਂ ਉਪਕੁਪਲਤੀ ਜੀ ਨੂੰ ਜੀ ਆਇਆਂ ਨੂੰ ਕਿਹਾ ਤੇ ਕੈਂਪ ਪ੍ਰਿੰਸੀਪਲ ਪਿਰਥੀ ਸਿੰਘ ਖਾਲਸਾ ਨੇ ਧੰਨਵਾਦ ਕੀਤਾ। ਜਥੇਬੰਦੀ ਦੇ ਚੀਫ਼ ਪ੍ਰਿੰ: ਰਾਮ ਸਿੰਘ ਹੋਰਾਂ ਨੌਜਵਾਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਦਾ ਸੁਨੇਹਾ ਦਿੱਤਾ।

ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਡਾ: ਦਲਜੀਤ ਸਿੰਘ ਚੀਮਾਂ ਹੋਰੀਂ ਇੱਕ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਬੋਲਦਿਆਂ ਕਿਹਾ ਕਿ ਯੁਵਕ ਦੇਸ਼/ਕੌਮ ਦਾ ਭਵਿੱਖ ਤੇ ਸ਼ਕਤੀ ਹੁੰਦੇ ਹਨ। ਕੌਮ/ਸਮਾਜ ਸੇਵਾ ਲਈ ਨੌਜਵਾਨਾਂ ਨੂੰ ਮਨੁੱਖੀ ਵਸੀਲਿਆਂ ਵਜੋਂ ਤਿਆਰ ਕਰਨ ਤੇ ਯੂਥ ਲੀਡਰਸ਼ਿਪ ਕੈਂਪ ਲਗਾਉਣਾ ਬਹੁਤ ਮਹਾਨ ਕਾਰਜ ਹੈ। ਪੰਜਾਬ ਸਰਕਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਹਰ ਸੰਭਵ ਤੇ ਬਣਦੀ ਸਹਾਇਤਾ ਪ੍ਰਦਾਨ ਕਰੇਗਾ। ਇੱਕ ਹੋਰ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪਕੁਲਪਤੀ ਸ੍ਰ: ਮਨਜੀਤ ਸਿੰਘ ਕੰਗ ਹੋਰਾਂ ਕਿਹਾ ਕਿ ਵਿਗਿਆਨ ਦੀਆਂ ਕਾਢਾਂ ਨੇ ਮਨੁੱਖ ਦੀ ਸ਼ਕਤੀ ਨੂੰ ਵਧਾਇਆ ਹੈ ਅਤੇ ਧਰਮ ਇਸ ਸ਼ਕਤੀ ਦੀ ਯੋਗ ਵਰਤੋਂ ਕਰਨ ਲਈ ਮਨੁੱਖ ਨੂੰ ਅਗਵਾਈ ਦੇਂਦਾ ਹੈ। ਧਰਮ ਨੂੰ ਅਪਨਾਏ ਬਿਨਾਂ ਪਦਾਰਥਕ ਬਹੁਲਤਾ ਨਾਲ ਸ਼ਾਂਤੀ ਨਹੀਂ ਹੋ ਸਕਦੀ। ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਵਿੱਚ ਧਰਮ ਦਾ ਸੰਚਾਰ ਕਰਨਾ ਚੰਗੀ ਗੱਲ ਹੈ। ਇਸ ਦੇ ਆਗੂ ਤੇ ਕਾਰਜਕਰਤਾ ਜਿਸ ਉਤਸ਼ਾਹ ਨਾਲ ਕੰਮ ਕਰਦੇ ਹਨ, ਉਹ ਸ਼ਲਾਘਾਯੋਗ ਹਨ। ਮੇਰੀ ਅਰਦਾਸ ਹੈ ਕਿ ਇਹ ਇਸੇ ਤਰ੍ਹਾਂ ਡਟੇ ਰਹਿਣ। ਪੰਜਾਬ ਸਟੇਟ ਦੇ ਸਕੱਤਰ ਡਾ: ਲਖਵਿੰਦਰ ਸਿੰਘ ਹੋਰਾਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

ਕੈਂਪ ਦੌਰਾਨ ਨਵ ਨਿਉਕਤ ਆਈ.ਏ.ਐਸ. ਬੀਬੀ ਸੰਦੀਪ ਕੌਰ ਤੋਂ ਵਿਦਿਆਰਥੀਆਂ ਨੇ ਕਮਾਲ ਦੀ ਪ੍ਰੇਰਣਾ ਤੇ ਉਤਸ਼ਾਹ ਲਿਆ। ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਜੇ ਇੱਛਾ ਸ਼ਕਤੀ ਮਜ਼ਬੂਤ ਹੋਵੇ, ਇਰਾਦੇ ਦ੍ਰਿੜ ਹੋਣ, ਲਗਨ, ਮਿਹਨਤ, ਇਮਾਨਦਾਰੀ ਪਰਮਾਤਮਾ ਦਾ ਸਿਮਰਨ ਤੇ ਸਾਦਗੀ ਭਰਿਆ ਜੀਵਨ ਨਾਲ ਤੁਸੀਂ ਹਰ ਮੰਜਲ ਸਰ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਮੈਂ ਗਰੀਬੀ ਦੇ ਮਾਹੋਲ ਵਿੱਚ ਪਲੀ, ਮੇਰੇ ਪਾਪਾ ਚੌਥਾ ਦਰਜਾ ਕਰਮਚਾਰੀ ਸੀ ਤੇ ਮੈਂ ਤਹਈਆ ਕਰਕੇ ਮਿਹਨਤ ਕੀਤੀ ਕਿ ਮੈਂ ਕਦੇ ਪਹਿਲਾ ਦਰਜਾ ਅਧਿਕਾਰੀ ਬਣ ਕੇ ਪਾਪਾ ਦੇ ਦਫ਼ਤਰ ਆਵਾਂਗੀ ਤੇ ਮੈਂ ਇਹ ਮੰਜਲ ਹਾਸਲ ਕੀਤੀ। ਬੀਬੀ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਮਾਪਿਆਂ/ਵੱਡਿਆਂ ਦਾ ਸਤਿਕਾਰ ਕਰਨ, ਬਿਰਧ ਮਾਪਿਆਂ ਦੀ ਸੇਵਾ ਕਰਨ ਆਪਣੇ ਧਰਮ ਤੇ ਮਾਣ ਕਰਨ ਤੇ ਇਤਿਹਾਸ/ ਪ੍ਰੰਪਰਾਵਾਂ ਤੇ ਚਲਣ ਦੀ ਪ੍ਰੇਰਨਾ ਕੀਤੀ।

ਨੌਜਵਾਨ ਆਈ.ਪੀ.ਐਸ. ਅਧਿਕਾਰੀ ਸ੍ਰ: ਰੁਪਿੰਦਰ ਸਿੰਘ ਐਸ.ਐਸ.ਪੀ. ਸ੍ਰੀ ਗੰਗਾਨਗਰ ਹੋਰਾਂ ਬੋਲਦਿਆਂ ਨੌਜਵਾਨਾਂ ਨੂੰ ਮਿਹਨਤ ਕਰਨ ਤੇ ਨਸ਼ਿਆਂ ਤੋਂ ਬਚ ਕੇ ਰਹਿਣ ਦੀ ਪ੍ਰੇਰਨਾ ਕੀਤੀ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੀਬੀ ਸੰਦੀਪ ਕੌਰ ਆਈ.ਏ.ਐਸ. ਉਨ੍ਹਾਂ ਦੇ ਮਾਤਾ-ਪਿਤਾ ਬੀਬੀ ਅਮਰਜੀਤ ਕੌਰ ਅਤੇ ਸ੍ਰ: ਰਣਜੀਤ ਸਿੰਘ ਅਤੇ ਸ੍ਰ: ਰੁਪਿੰਦਰ ਸਿੰਘ ਐਸ.ਐਸ.ਪੀ. ਨੂੰ ਸਨਮਾਨਤ ਕੀਤਾ ਗਿਆ।

ਐਡੀ: ਸਟੇਟ ਸਕੱਤਰ ਪੰਜਾਬ ਡਾ: ਅਵੀਨਿੰਦਰਪਾਲ ਸਿੰਘ ਹੋਰਾਂ, 'ਮਨੁੱਖ ਲਈ ਬੇਹਤਰੀਨ ਜੀਵਨ ਢੰਗ' ਵਿਸ਼ੇ ਤੇ ਵਿਚਾਰ ਰੱਖੇ। ਸੋਸ਼ਲ ਇੰਪਾਵਰਮੈਂਟ ਤੇ ਇਕਨਾਮਿਕ ਡਿਵੈ: ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ ਅਤੇ ਮਾਸਿਕ ਪੱਤਰ 'ਸਾਡਾ ਵਿਰਸਾ ਸਾਡਾ ਗੌਰਵ', ਦੇ ਹਿੰਦੀ ਸੈਸ਼ਨ ਦੇ ਸੰਪਾਦਕ ਸ੍ਰ: ਪ੍ਰਮਜੀਤ ਸਿੰਘ ਸੁਚਿੰਤਨ ਹੋਰਾਂ 'ਜੀਵਨ ਘਾੜਤ ਤੇ ਸ਼ਖਸੀਅਤ ਉਸਾਰੀ', ਵਿਸ਼ੇ ਤੇ ਕਾਰਜਸ਼ਾਲਾ ਲਗਾਈ। ਜਿਸ ਨੂੰ ਵਿਦਿਆਰਥੀਆਂ ਨੇ ਖੂਬ ਸਲਾਹਿਆ। ਡਾ: ਗੁਰਬਖਸ਼ ਸਿੰਘ ਯੂ.ਐਸ.ਏ. ਹੋਰਾਂ ਪ੍ਰਮਾਤਮ ਅਨੁਭਵ ਤੇ ਸ਼ਬਦ ਗੁਰੂ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ

ਐਡੀ: ਸਟੇਟ ਸਕੱਤਰ ਪੰਜਾਬ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਹੋਰਾਂ ਸਿੱਖ ਇਤਿਹਾਸ ਦੇ ਗੌਰਵਮਈ ਪੱਖ ਵਿਸ਼ੇ ਤੇ ਸਲਾਈਡ ਸ਼ੋਅ ਕੀਤਾ। 'ਸਮਕਾਲੀ ਹਾਲਾਤ, ਦਰਪੇਸ਼ ਚੁਨੌਤੀਆਂ ਅਤੇ ਹੱਲ', ਵਿਸ਼ੇ ਤੇ ਗੱਲ ਫਾਉਂਡਰ ਮੈਂਬਰ ਸ੍ਰ: ਜਤਿੰਦਰਪਾਲ ਸਿੰਘ ਹੋਰਾਂ ਕੀਤੀ। ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਕੈਂਪ ਕਨਵੀਨਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ 'ਸਿੱਖ ਰਹਿਤ ਮਰਯਾਦਾ', ਦੀ ਗੱਲ ਕਰਦਿਆਂ ਕਿਹਾ ਕਿ ਪੰਥਕ ਅਨੁਸ਼ਾਸਨ ਵਿੱਚ ਰਹਿੰਦਿਆਂ ਸਾਨੂੰ 'ਸਿੱਖ ਰਹਿਤ ਮਰਯਾਦਾ', ਨੂੰ ਅਪਨਾ ਕੇ ਪੰਥਕ ਹੋਣ ਦਾ ਮਾਣ ਹਾਸਲ ਕਰਨਾ ਚਾਹੀਦਾ ਹੈ ਨਾ ਕਿ ਵੱਖਰੀ ਮਰਯਾਦਾ ਬਣਾ ਕੇ ਆਪਣੀ ਹੋਂਦ ਦਿਖਾ ਕੇ ਪੰਥ ਦੇ ਸ਼ਰੀਕ ਬਣਨਾ ਚਾਹੀਦਾ ਹੈ। ਇਸ ਦਾ ਵਿਚਾਰ-ਵਿਸਥਾਰ ਕੈਂਪ ਪ੍ਰਿੰਸੀਪਲ ਤੇ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਪਿਰਥੀ ਸਿੰਘ ਖਾਲਸਾ ਹੋਰਾਂ ਕੀਤਾ। ਸ੍ਰ: ਸਲ੍ਹੋਪੁਰੀ ਹੋਰਾਂ ਆਗੂ ਦੇ ਗੁਣ ਅਤੇ ਜਥੇਬੰਦਕ ਸੇਧਾਂ ਦੀ ਗੱਲ ਵੀ ਕੀਤੀ।

ਮੁਕਤਸਰ ਦੇ ਇੰਜੀਨੀਅਰ ਸ੍ਰ: ਗੁਰਪ੍ਰੀਤ ਸਿੰਘ ਹੋਰਾਂ ਸਭਿਆਚਾਰ ਤੇ ਆਚਰਨ ਉਸਾਰੀ ਦੀ ਗੱਲ ਕੀਤੀ। ਪੰਜਾਬੀ ਯੂਨੀ: ਪਟਿਆਲਾ ਦੇ ਰਜਿਸਟਰਾਰ ਡਾ: ਮਨਜੀਤ ਸਿੰਘ ਹੋਰਾਂ ਕਿਹਾ ਕਿ ਸਾਡਾ ਸਭਿਆਚਾਰ ਸ਼ਰਮ, ਸੰਜਮ, ਸਹਿਜ ਤੇ ਆਚਰਨਕ ਗੁਣਾਂ ਵਾਲਾ ਸਭਿਆਚਾਰ ਰਿਹਾ ਹੈ। ਜਦ ਤੋਂ ਸਾਡੇ ਸਮਾਜ ਵਿੱਚ ਆਚਰਨਕ ਗਿਰਾਵਟ ਆਈ ਹੈ ਤੱਦ ਤੋਂ ਹੀ ਏਡਜ਼ ਵਰਗੀਆਂ ਬਿਮਾਰੀਆਂ ਆਈਆਂ ਹਨ। ਸਿੰਖ ਸਭਿਆਚਾਰ ਹੀ ਸਮਾਜ ਨੂੰ ਬਚਾ ਸਕਦਾ ਹੈ ਤੇ ਇਸ ਸਭਿਆਚਾਰ ਦੀ ਪ੍ਰਫੁਲਤਾ ਲਈ ਸਟੱਡੀ ਸਰਕਲ ਦੀ ਸਮਾਜ ਨੂੰ ਕਮਾਲ ਦੀ ਦੇਣ ਹੈ।

ਕੈਂਪ ਰਵੀਉ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਕੈਂਪ ਸਬੰਧੀ ਵਿਚਾਰ ਸਾਂਝੇ ਕੀਤੇ। ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਅਕਾਲ ਅਕੈਡਮੀ ਬੜੂ ਸਾਹਿਬ ਦੇ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਹੋਰਾਂ ਕੀਤੀ। ਬਾਬਾ ਜੀ ਨੇ ਇਸ ਤੋਂ ਪਹਿਲਾਂ ਵੀ ਇੱਕ ਸੈਸ਼ਨ ਵਿੱਚ ਗੁਰਮਤਿ, ਦੂਜੇ ਸੈਸ਼ਨ ਵਿੱਚ ਸਿੱਖਿਆ ਅਤੇ ਵਿਦਾਇਗੀ ਸੈਸ਼ਨ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਕੇ ਸ਼ੰਕੇ ਨਵਿਰਤ ਕੀਤੇ।

ਵਿਦਾਇਗੀ ਸੁਨੇਹਾ ਸਾਂਝਾ ਕਰਦਿਆਂ ਜਥੇਬੰਦੀ ਦੇ ਮੁਖੀ ਪ੍ਰਿੰ: ਰਾਮ ਸਿੰਘ ਹੋਰਾਂ ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਵਿੱਚ ਪ੍ਰਵੇਸ਼ ਕਰਨ ਦੀ ਵਧਾਈ ਦਿੱਤੀ ਤੇ ਸਟੱਡੀ ਸਰਕਲ ਵੱਲੋਂ ਤੋਰੀ ਸਰਬੱਤ ਤੇ ਭਲੇ ਦੀ ਲਹਿਰ ਨੂੰ ਆਪੋ ਆਪਣੇ ਕਾਲਜਾਂ ਵਿੱਚ ਮਜ਼ਬੂਤ ਕਰਨ ਦੇ ਨਾਲ-ਨਾਲ ਪੜ੍ਹਾਈ ਵਿੱਚ ਸਖ਼ਤ ਮਿਹਨਤ ਕਰਨ ਦਾ ਸੁਨੇਹਾ ਦਿੱਤਾ। ਸ੍ਰ: ਇੰਦਰਪਾਲ ਸਿੰਘ, ਚੀਫ਼ ਸਕੱਤਰ ਹੋਰਾਂ ਸੱਭ ਦਾ ਧੰਨਵਾਦ ਕੀਤਾ ਤੇ ਸ੍ਰ: ਸਲ੍ਹੋਪੁਰੀ ਹੋਰਾਂ ਬਾਖੂਬੀ ਸਟੇਜ ਸੰਚਾਲਨ ਕੀਤਾ। ਇਸ ਸਮੇਂ ਉੱਘੇ ਵਿਗਿਆਨੀ ਤੇ ਦਰਵੇਸ਼ ਡਾ: ਗੁਰਸ਼ਰਨ ਸਿੰਘ ਰੰਧਾਵਾ ਪ੍ਰੋਫੈਸਰ ਆਈ.ਆਈ. ਟੀ. ਰੁੜਕੀ ਨੇ ਵੱਖ-ਵੱਖ ਨੋਬਲ ਪੁਰਸਕਾਰ ਪ੍ਰਾਪਤ ਵਿਗਿਆਨੀਆਂ ਦੀਆਂ ਜੀਵਨ ਕਥਾਵਾਂ ਦੇ ਹਵਾਲੇ ਦੇ ਕੇ ਸਫ਼ਲ ਜੀਵਨ ਜਿਉਣ ਦੇ ਨੁਕਤੇ ਤੇ ਪ੍ਰੇਰਨਾਵਾਂ ਸਾਂਝੀਆਂ ਕੀਤੀਆਂ।

ਗਰੁੱਪ ਡਿਸਕਸ਼ਨ, ਕਵੀ ਦਰਬਾਰ, ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਤੰਤੀ ਸਾਜਾਂ ਵਿੱਚ ਕੀਰਤਨ, ਸਵੇਰ ਦੀ ਕਸਰਤ, ਸ਼ਾਮ ਦੀਆਂ ਖੇਡਾਂ/ਗਤਕਾ ਪ੍ਰਦਰਸ਼ਨ ਤੇ ਸਵੇਰ-ਸ਼ਾਮ ਦੇ ਨਿੱਤਨੇਮ ਸੈਸ਼ਨ ਅਤੇ ਕੈਂਪ ਫਾਇਰ ਬਹੁਤ ਪ੍ਰਭਾਵਸ਼ਾਲੀ ਤੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ।

ਕੈਂਪ ਦੌਰਾਨ ਪ੍ਰਿੰ: ਰਵੇਲ ਸਿੰਘ, ਸ੍ਰ: ਬਖਸ਼ੀਸ਼ ਸਿੰਘ ਜਲੰਧਰ, ਸ੍ਰ: ਕੁਲਬੀਰ ਸਿੰਘ ਭਿਉਰਾ, ਸ੍ਰ: ਨਵਪ੍ਰੀਤ ਸਿੰਘ ਹੁਸ਼ਿਆਰਪੁਰ, ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਸ੍ਰ: ਗੁਰਚਰਨ ਸਿੰਘ ਅੰਮ੍ਰਿਤਸਰ, ਸ੍ਰ: ਅਜਿੰਦਰਪਾਲ ਸਿੰਘ ਹਰਿਆਣਾ ਸਟੇਟ, ਸ੍ਰ: ਮਨੀਤ ਸਿੰਘ ਜੰਮੂ ਕਸ਼ਮੀਰ, ਬੀਬੀ ਮਨਦੀਪ ਕੌਰ ਯਮੁਨਾਨਗਰ, ਸ੍ਰ: ਹਰਪ੍ਰੀਤ ਸਿੰਘ ਦਫ਼ਤਰ ਸਕੱਤਰ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਸੰਗਰੂਰ, ਸ੍ਰ: ਹਰਚਰਨਜੀਤ ਸਿੰਘ ਬੱਬ, ਸ੍ਰ: ਪ੍ਰੀਤਮ ਸਿੰਘ ਜੀਰਾ, ਸ੍ਰ: ਜਗਦੀਸ਼ ਸਿੰਘ ਬੱਡੋਂ, ਸ੍ਰ: ਬਲਵੀਰ ਸਿੰਘ ਸ਼ਾਂਤਪੁਰੀ, ਸ੍ਰ: ਪ੍ਰਦੀਪ ਸਿੰਘ ਨਡਾਲਾ, ਮੈਡਮ ਲਖਵਿੰਦਰ ਕੌਰ ਢਾਹਾਂ ਕਲੇਰਾਂ, ਸ੍ਰ: ਪਰਮਜੀਤ ਸਿੰਘ ਰੋਪੜ ਅਤੇ ਅਜੇ ਭਾਰਦਵਾਜ ਰਿਪੋਰਟਰ ਐਨ.ਡੀ.ਏ. ਨੇ ਵੀ ਸੰਬੋਧਨ ਕੀਤਾ। ਕੈਂਪ ਦੀ ਸਫ਼ਲਤਾ ਲਈ ਭਾਈ ਜਗਜੀਤ ਸਿੰਘ ਕਾਕਾ ਜੀ ਤੇ ਭਾਈ ਗੁਰਪ੍ਰੀਤ ਸਿੰਘ ਬੜੂ ਸਾਹਿਬ ਨੇ ਨਿੱਘਾ ਸਹਿਯੋਗ ਦਿੱਤਾ।

ਕੈਂਪ ਲਈ ਚੰਡੀਗੜ੍ਹ ਤੋਂ ਬੱਸ ਦਾ ਕਾਫਲਾ ਰਵਾਨਾ ਹੋਇਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੰਡੀਗੜ੍ਹ ਜ਼ੋਨ ਵੱਲੋਂ ਸ੍ਰ: ਮਨਜੀਤ ਸਿੰਘ ਪਿੰਜੋਰ ਦੀ ਅਗਵਾਈ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਵਾਪਸੀ ਤੇ ਗੁਰਦੁਆਰਾ ਮੰਜੀ ਸਾਹਿਬ ਪਿੰਜੋਰ ਵਿਖੇ ਦੁਪਹਿਰ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ।

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help