ਸਟੱਡੀ ਸਰਕਲ ਦੇ ਟੀ.ਆਈ.ਪ੍ਰੋਜੈਕਟ ਵਲੋਂ ਖੂਨਦਾਨ ਦਿਵਸ ਮੌਕੇ ਜਾਗਰਤੀ ਰੈਲੀ

On: 15 June, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਖੂਨਦਾਨ ਦਿਵਸ ਸੰਬੰਧੀ ਤਾਜਪੁਰ ਰੋਡ ਤੋਂ ਲੈ ਕੇ ਨਾਨਕਸਰ ਗੁਰਦੁਆਰਾ, ਸਮਰਾਲਾ ਚੌਂਕ, ਸ਼ਿੰਗਾਰ ਸਿਨੇਮਾ ਤੋਂ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਪਾਰਕ ਤੱਕ ਹੱਥਾਂ ਵਿੱਚ ਮੋਮਬੱਤੀਆਂ ਜਗਾ ਕੇ ਮਿਤੀ 14-6-2010 ਨੂੰ ਪੈਦਲ ਮਾਰਚ ਕੀਤਾ ਗਿਆ। ਇਹ ਪੈਦਲ ਮਾਰਚ ਟਾਰਗੈਟਿਡ ਇੰਟਰਵੈਨਸ਼ਨ ਪ੍ਰੋਜੈਕਟ ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਹ ਪੈਦਲ ਮਾਰਚ ਵਿੱਚ ਹੈਲਪਿੰਗ ਫਾਊਂਡੇਸ਼ਨ, ਬੀ.ਐਨ.ਕੋਟਨੀਸ਼, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਟਾਫ ਮੈਂਬਰਾਂ ਅਤੇ ਕੰਮਿਊਨਿਟੀ ਮੈਂਬਰਾਂ ਨੇ ਰਲ ਕੇ ਕੀਤਾ। ਇਸ ਮਾਰਚ ਵਿੱਚ ਐਚ.ਆਈ.ਵੀ ਏਡਜ਼ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਕਮਿਉਨਿਟੀ ਈਵੈਂਟ ਵਿੱਚ ਮਿਸਿਜ਼ ਪੂਨਮ ਕਪੂਰ (ਪ੍ਰੋਜੈਕਟ ਮੈਨੇਜਰ), ਟੀ.ਆਈ. ਪ੍ਰੋਜੈਕਟ ਅਤੇ ਸਟਾਫ ਮੈਂਬਰ ਸੀਮਾ, ਸਿਮਰਜੀਤ, ਗੁਰਦੇਵ ਕੌਰ, ਰਾਜਦੀਪ ਕੌਰ ਅਤੇ ਹੈਲਪਿੰਗ ਰੋਂਡ ਫਾਊਂਡੇਸ਼ਨ ਦੇ ਪਰਮਜੀਤ ਸਿੰਘ ਪੀ.ਐਮ.ਟੀ.ਆਈ.ਪ੍ਰੋਜੈਕਟ, ਬੀ.ਐਨ.ਕੋਟਨੀਸ਼ ਪ੍ਰੋਜੈਕਟ ਡਾਇਰੈਕਟਰ ਇੰਦਰਜੀਤ ਸਿੰਘ, ਉਪਿੰਦਰ ਪ੍ਰੋਜੈਕਟਰ ਡਾਇਰੈਟਰ ਨੇ ਵੀ ਇਸ ਮਾਰਚ ਵਿੱਚ ਸ਼ਿਰਕਤ ਕੀਤੀ।

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help