ਪੱਟੀ ਵਿਖੇ ਅਧਿਆਪਕਾਂ ਦੀ ਜਥੇਬੰਦਕ ਕਾਰਜਸ਼ਾਲਾ

On: 5 April, 2010, By: Press Secretary, Location: Amritsar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ ਵੱਲੋਂ ਪੱਟੀ ਵਿਖੇ ਪੱਟੀ-ਵਲਟੋਹਾ ਖੇਤਰਾਂ ਦੇ ਅਧਿਆਪਕਾਂ ਦੀ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ, ਜਿਸ ਵਿੱਚ 70 ਅਧਿਆਪਕਾਂ ਨੇ ਹਿੱਸਾ ਲਿਆ। ਕੇਂਦਰੀ ਦਫ਼ਤਰ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੌਕਟਰ ਸ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਸਾਰੀ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਆਦਰਸ਼ਕ ਅਧਿਆਪਕ ਦੇ ਗੁਣ ਵੀ ਸਾਂਝੇ ਕੀਤੇ ਅਤੇ ਵਿਦਿਅਕ ਅਦਾਰਿਆਂ ਦੇ ਮਾਹੌਲ ਨੂੰ ਸੰਵਾਰਨ, ਸ਼ਿੰਗਾਰਨ ਤੇ ਸਦਭਾਵਨਾ ਵਾਲਾ ਬਣਾਉਣ ਲਈ ਸਵੈ-ਸੇਵੀ ਸੰਗਠਨਤਾਮਕ ਯੋਜਨਾ ਪੇਸ਼ ਕਰਦਿਆ ਕਿਹਾ ਕਿ ਡੀ.ਪੀ.ਆਈ. ਸਕੂਲ ਪੰਜਾਬ ਅਤੇ ਡੀ.ਪੀ.ਆਈ. (ਕਾਲਜਜ਼) ਪੰਜਾਬ ਵਲੋਂ ਇਹ ਕਾਰਜਯੋਜਨਾ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਲਾਗੂ ਕਰਨ ਲਈ ਪ੍ਰਵਾਨਗੀ ਮਿਲੀ ਹੋਈ ਹੈ।

ਅੰਮ੍ਰਿਤਸਰ-ਤਰਨਤਾਰਨ ਜ਼ੋਨ ਦੇ ਜ਼ੋਨਲ ਸਕੱਤਰ ਸ੍ਰ: ਗੁਰਚਰਨ ਸਿੰਘ ਹੋਰਾਂ ਵਿਦਿਆਰਥੀ-ਅਧਿਆਪਕ ਦੇ ਗੁਰੂ ਚੇਲੇ ਵਾਲੇ ਟੁੱਟ ਰਹੇ ਰਿਸ਼ਤਿਆਂ ਬਾਰੇ ਖੁੱਲੀ ਚਰਚਾ ਕਰਵਾਈ। ਸ੍ਰ: ਗੁਰਦੇਵ ਸਿੰਘ ਜ਼ੋਨਲ ਪ੍ਰਧਾਨ ਨੇ ਆਏ ਪਤਵੰਤਿਆਂ ਨੂੰ ਜੀ ਆਇਆ ਨੂੰ ਕਿਹਾ ਅਤੇ ਸ੍ਰ: ਹਰਦੀਪ ਸਿੰਘ, ਪੱਟੀ ਖੇਤਰ ਦੇ ਪ੍ਰਧਾਧ ਹੋਰਾਂ ਸਾਰਿਆਂ ਦਾ ਧੰਨਵਾਦ ਕੀਤਾ। "ਮੁਰਦਾ ਹੋਈ ਮੁਰੀਦ ਨਾ ਗਲੀ ਹੋਵਣਾ", ਸ਼ਬਦ ਗਾਇਣ ਕਰਕੇ ਸਾਰੇ ਅਧਿਆਪਕਾਂ ਸੇਵਾ ਖੇਤਰ ਵਿੱਚ ਡੱਟਣ ਦਾ ਪ੍ਰਣ ਲਿਆ।

Images related to this event.

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help