ਪਟਿਆਲਾ ਯੂਨਿਟ ਵਲੋਂ ਵਰਕਸ਼ਾਪ ਦਾ ਆਯੋਜਨ

On: 10 March, 2010, By: Press Secretary, Location: Patiala

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪਟਿਆਲਾ ਯੂਨਿਟ ਵਲੋਂ ਮਿਤੀ 21-2-2010 ਨੂੰ ਇਕ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਉਕਤ ਵਿਚਾਰ ਡਾ: ਅਵੀਨਿੰਦਰਪਾਲ ਸਿੰਘ ਜੀ ਵਲੋਂ ਪ੍ਰਗਟ ਕੀਤੇ ਗਏ। ਅਜੋਕਾ ਸਮਾਂ ਅਤੇ ਸਿੱਖ ਵਿਸ਼ੇ ਤੇ ਕਰਵਾਈ ਗਈ। ਡਾ: ਸਾਹਿਬ ਨੇ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਵਿਸ਼ੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ ਕਿ ਕਿਵੇਂ ਸਿੱਢ ਸੰਸਥਾਵਾਂ ਨੂੰ ਅੰਦਰੋਂ ਅਤੇ ਬਾਹਰੋਂ ਕਮਜ਼ੋਰ ਦੀਤਾ ਜਾ ਰਿਹਾ ਹੈ ਅਤੇ ਕਿਸ ਤਰ੍ਹਾਂ ਕੌਮ ਨੁੰ ਇਕਮੁੱਠ ਹੋ ਕੇ ਕੌਮ ਦੀ ਤਾਕਤ (ਨੌਜਵਾਨ ਪੀੜ੍ਹੀ) ਨੂੰ ਸੰਭਾਲਣਾ ਚਾਹੀਦਾ ਹੈ।

ਡਾ: ਲਖਵਿੰਦਰ ਸਿੰਘ ਜੀ ਨੇ ਸਲਾਈਡ ਸ਼ੋਅ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਣ ਅਤੇ ਸਮਾਜ ਵਿੱਚ ਇਹਨਾਂ ਦੇ ਪ੍ਰਭਾਵ ਤੇ ਚਾਨਣਾ ਪਾਇਆ ਅਤੇ ਇਸ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ । ਅਕੈਡਮੀ ਆਫ ਸਿੱਖ ਰਿਲੀਜਨ ਐਂਡ ਕਲਚਰ, ਢਿੱਲੋਂ ਮਾਰਗ ਪਟਿਆਲਾ ਦੇ ਹਾਲ ਵਿੱਚ ਕਰਵਾਈ ਗਈ। ਵਰਕਸ਼ਾਪ ਵਿੱਚ 85 ਡੇਲੀਗੇਟਾਂ ਨੇ ਭਾਗ ਲਿਆ। ਮੰਚ ਦਾ ਸੰਚਾਲਨ ਸ੍ਰ: ਪਰਮਿੰਦਰ ਸਿੰਘ ਜੀ ਨੇ ਕੀਤਾ। ਇਸ ਵਰਕਸ਼ਾਪ ਵਿੱਚ ਹੋਰਨਾਂ ਤੋਂ ਇਲਾਵਾ ਡਾ: ਰਵੀ ਭੂਸ਼ਣ, ਸ੍ਰ: ਹਰਬੰਸ ਸਿੰਘ ਜੀ ਜੌੜਾਮਾਜਰਾ, ਡਾ: ਬ੍ਰਿਜਪਾਲ ਸਿੰਘ ਜੀ, ਸ੍ਰ: ਪਰਉਪਕਾਰ ਸਿੰਘ ਜੀ ਨੇ ਵੀ ਸ਼ਿਰਕਤ ਕੀਤੀ।

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help