ਹੋਲੇ ਮੱਹਲੇ ਦੇ ਪਰਵ ਨੂੰ ਛਿੰਜ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ

On: 2 March, 2010, By: Manjit Singh, Location: Chandigarh

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਲੀ ਨੂੰ ਹੋਲੇ ਮੱਹਲੇ ਵਿੱਚ ਲਬਦੀਲ ਕਰਦਿਆਂ ਸਾਰੇ ਸਿੱਖ ਜਗਤ ਨੂੰ ਹੁਕਮ ਕੀਤਾ ਕਿ ਹਰ ਇਕ ਸਿੱਖ ਹੋਲਾ ਮੱਹਲਾ! ਸ਼ਰੀਰਕ ਕਸ਼ਰਤਾਂ, ਖਾਲਸਈ ਖੇਡਾਂ, ਘੋੜ ਸਵਾਰੀ ਆਦਿ ਵਿੱਚ ਵੱਧ-ਚੜ ਕੇ ਹਿੱਸਾ ਲਵੇ।ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਦ ਚਿਨ੍ਹਾਂ ਤੇ ਚਲਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 1 ਮਾਰਚ, 2010 ਦਿਨ ਸੋਮਵਾਰ ਨੂੰ ਹੋਲੇ ਮੱਹਲੇ ਦੇ ਪਰਵ ਨੂੰ ਛਿੰਜ ਦਿਵਸ ਦੇ ਰੂਪ ਵਿੱਚ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22-ਡੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਅਸਥਾਪਨ ਕਮੇਟੀ ਦੇ ਸਾਹਮਣੇ ਮੈਦਾਨ ਵਿਚ ਮਨਾਇਆ ਗਿਆ।ਇਸ ਮੋਕੇ ਤੇ ਰੱਸਾਕਸ਼ੀ ਲੰਮੀ ਛਾਲ, ਚਮਚ ਅਤੇ ਬੋਰੀ ਦੋੜ, ਤਿੰਨ ਟੰਗੀ ਦੌੜ ਅਤੇ ਪੁਠੀ ਦੌੜ, ਬੀਬੀਆਂ ਲਈ ਮਟਕਾ ਦੌੜ, ਵਰਗੀਆਂ ਕਈ ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ।ਗੁਰੂ ਕੀ ਫੌਜ਼ ਸਿੰਘਾਂ ਵੱਲੋਂ ਗਤਕੇ ਦਾ ਵਿਸ਼ੇਸ਼ ਪ੍ਰਦਰਸ਼ਨ ਕੀਤਾ ਗਿਆ। ਖੇਡਾਂ ਦੀ ਅਰੰਭਤਾ ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ ਦੇ ਸਟੇਟ ਸਕੱਤਰ ਸ.ਪ੍ਰਿਥੀ ਸਿੰਘ ਖਾਲਸਾ ਨੇ ਪੰਜ ਜੈਕਾਰਿਆਂ ਦੀ ਗੂੰਜ਼ ਵਿੱਚ ਕਰਾਈ।ਖੇਡਾਂ ਦਾ ਸੰਚਾਲਨ ਸ.ਦਵਿੰਦਰ ਸਿੰਘ (ਮੈਂਬਰ ਚੰਡੀਗੜ੍ਹ ਜ਼ੋਨ) ਨੇ ਬੜੇ ਹੀ ਸੁੱਚਜੇ ਰੂਪ ਵਿੱਚ ਕੀਤਾ।ਇਸ ਅਵਸਰ ਤੇ ਸਰਕਲ ਵੱਲੋਂ ਸੰਗਤਾਂ ਲਈ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦੀ ਸੇਵਾ ਸ. ਦਲਬੀਰ ਸਿੰਘ ਨੇ ਕੀਤੀ।ਸਰਕਲ ਵੱਲੋਂ ਸੰਗਤਾਂ ਲਈ ਨਾਸ਼ਤੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਜੇਤੂਆਂ ਨੂੰ ਚੰਡੀਗੜ੍ਹ ਜ਼ੋਨ ਵੱਲੋਂ ਆਕਰਸ਼ਕ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਚੰਡੀਗੜ੍ਹ ਜ਼ੋਨ ਦੇ ਜ਼ੋਨਲ ਸਕਤੱਰ ਸ.ਮਨਜੀਤ ਸਿੰਘ ਨੇ ਸਟੇਜ ਦੀ ਸੇਵਾ ਨਿਭਾਉਂਦਿਆਂ ਹੋਇਆਂ ਦੱਸਿਆ ਕਿ ਛਿੰਜ ਦਿਵਸ ਮਨਾਉਣ ਦਾ ਮੰਤਵ ਨੌਜਵਾਨ ਪੀੜੀ ਦੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣਾ ਤੇ ਨਸ਼ਿਆਂ ਦੀ ਬੁਰੀ ਲਹਾਨਤ ਤੋਂ ਹਟਾਉਣਾ ਹੈ।ਸਮਾਗਮ ਦਾ ਸਾਰਾ ਪ੍ਰਬੰਧ ਚੰਡੀਗੜ੍ਹ ਜ਼ੋਨ ਦੇ ਪ੍ਰਚਾਰ ਸਕਤੱਰ ਸ. ਰਵਿੰਦਰ ਸਿੰਘ ਅਤੇ ਸ.ਗਗਨਪ੍ਰੀਤ ਸਿੰਘ ਦੀ ਦੇਖ ਰੇਖ ਵਿੱਚ ਸੰਪੂਰਣ ਹੋਇਆ।ਸ. ਗੁਰਸੰਤ ਸਿੰਘ ਨੇ ਫੋਟੋ ਗਰਾਫੀ ਦੀ ਸੇਵਾ ਬਖੂਬੀ ਨਿਭਾਈ।ਇਸ ਅਵਸਰ ਤੇ ਚੰਡੀਗੜ੍ਹ ਦੇ ਡੀ.ਐਸ.ਪੀ.ਨੇ ਵਿਸ਼ੇਸ਼ ਤੋਰ ਤੇ ਆਪਣੇ ਸਾਰੇ ਸਟਾਫ ਦੇ ਨਾਲ ਹਾਜ਼ਰੀ ਭਰੀ ਅਤੇ ਸਰਕਲ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਹੋਰ ਵੀ ਚੜਦੀ ਕਲਾ ਵਿੱਚ ਕਰਣ ਲਈ ਅਰਦਾਸ ਕੀਤੀ।ਗੁਰਦੁਆਰਾ ਅਸਥਾਪਨ ਕਮੇਟੀ ਦੇ ਸਾਬਕਾ ਪ੍ਰਧਾਨ ਸ. ਨਾਇਬ ਸਿੰਘ ਅਤੇ ਸ. ਦਲਜੀਤ ਸਿੰਘ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹੋ ਜਿਹੇ ਉਪਰਾਲੇ ਸਾਰੀ ਮਨੁਖਤਾ ਨੂੰ ਇਕ ਸ਼ੂਤਰ ਵਿੱਚ ਬੰਨ੍ਹਣ ਲਈ ਸਹਾਈ ਹੋਣਗੇ।ਇਸ ਮੋਕੇ ਤੇ ਸੱਚ ਖੰਡ ਪਾਲਕੀ ਸਾਹਿਬ ਸੇਵਕ ਜੱਥਾ ਸੈਕਟਰ 22-ਡੀ, ਤੋਂ ਸ.ਗੁਰਪ੍ਰੀਤ ਸਿੰਘ(ਮਿੰਟਾ), ਗੁਰਮਤਿ ਪ੍ਰਚਾਰ ਸਭਾ ਚੰਡੀਗੜ੍ਹ, ਸਿੱਖ ਮਿਸ਼ਨਰੀ ਕਾਲਜ ਤੋਂ ਪ੍ਰਿੰਸੀਪਲ ਨਰਿੰਦਰ ਬੀਰ ਸਿੰਘ, ਪੰਥਕ ਵਿਚਾਰ ਮੰਚ ਤੋਂ ਸ.ਬਲਜੀਤ ਸਿੰਘ ਖਾਲਸਾ, ਗੁਰ ਆਸਰਾ ਟ੍ਰਸਟ ਦੇ ਵਿਦਿਆਰਥੀ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਕਟਰ 34, ਦੇ ਸਕੱਤਰ ਸ. ਹਰਜੀਤ ਸਿੰਘ, ਆਦਿ ਚੰਡੀਗੜ੍ਹ ਦੀਆ ਕਈ ਨਾਮੀ ਹਸਤੀਆਂ ਨੇ ਹਾਜ਼ਰੀ ਭਰੀ।ਇਸ ਮੋਕੇ ਸਰਕਲ ਦੇ ਮੈਂਬਰ ਸਾਹਿਬਾਨ ਸ.ਜਗਜੀਤ ਸਿੰਘ, ਸ. ਮੋਹਨ ਸਿੰਘ, ਸ.ਗੁਰਮਿੰਦਰ ਸਿੰਘ, ਸ. ਅਵਤਾਰ ਸਿੰਘ, ਸ.ਹਰਪਾਲ ਸਿੰਘ, ਸ.ਹਰਜੀਤ ਸਿੰਘ, ਸ.ਅਜੀਤ ਸਿੰਘ, (ਜ਼ੋਨਲ ਮੀਤ ਪ੍ਰਧਾਨ) ਸ. ਇੰਦਰਜੀਤ ਸਿੰਘ, ਸ. ਹਰਵਿੰਦਰ ਸਿੰਘ, ਸ.ਤਰਨਜੀਤ ਸਿੰਘ, ਸ. ਧਰਮਵੀਰ ਸਿੰਘ, ਸ. ਜਸਕੀਰਤ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਰਾਜਵੀਰ ਕੌਰ, ਬੀਬੀ, ਗੁਰਵਿੰਦਰ ਕੌਰ, ਬੀਬੀ ਹਰਪ੍ਰੀਤ ਕੌਰ, ਆਦਿ ਨੇ ਹਾਜ਼ਰੀ ਭਰੀ।

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help