ਮਿਤੀ 19 ਫਰਵਰੀ 2010 ਨੂੰ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 37, ਚੰਡੀਗੜ੍ਹ ਵਿਖੇ ਚੰਡੀਗੜ੍ਹ ਜ਼ੋਨ ਵੱਲੋਂ ਗੁਰਮਤਿ ਕਿਆਰੀ ਲਗਾਈ ਗਈ।ਜਿਸ ਵਿੱਚ ਸ. ਰਵਿੰਦਰ ਸਿੰਘ (ਪ੍ਰਚਾਰ ਸਕੱਤਰ) ਚੰਡੀਗੜ੍ਹ ਜ਼ੋਨ ਅਤੇ ਸ.ਮੋਹਨ ਸਿੰਘ(ਲੈਕਚਰਾਰ) ਨੇ ਵਿਦਿਆਰਥੀਆਂ ਨੂੰ ਦਸਤਾਰ ਦੀ ਮਹਿਤਤਾ ਤੋਂ ਜਾਣੂ ਕਰਾਇਆ ਅਤੇ ਗੁਰਮਤਿ ਵਿਚਾਰਾਂ ਰਾਹੀਂ ਗੁਰਮਤਿ ਨਾਲ ਜੋੜਿਆ।ਇਸ ਮੋਕੇ ਸਕੂਲ ਦੇ ਯੂਨਿਟ ਇੰਚਾਰਜ ਬੀਬੀ ਦਲਜੀਤ ਕੌਰ ਆਦਿ ਵੀ ਹਾਜ਼ਰ ਸਨ।
ਮਿਤੀ 21 ਫਰਵਰੀ 2010 ਨੂੰ ਮਾਰਕੀਟ ਐਸੋਸ਼ੀਏਸ਼ਨ ਅਤੇ ਸਾਬਤ ਸੂਰਤ ਗੁਰਸਿੱਖ ਸੇਵਕ ਜੱਥੇ ਵੱਲੋਂ ਸੈਕਟਰ 60, ਚੰਡੀਗੜ੍ਹ ਵਿਖੇ ਪਰਸ਼ਪਰ ਭਾਈਚਾਰੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਾਇਆ ਗਿਆ।ਜਿਸ ਦੇ ਪ੍ਰਬੰਧ ਵਿੱਚ ਸ.ਜਗਜੀਤ ਸਿੰਘ ਸ.ਰਵਿੰਦਰ ਸਿੰਘ (ਪ੍ਰਚਾਰ ਸਕੱਤਰ) ਨੇ ਵਿਸ਼ੇਸ਼ ਸਹਿਯੋਗ ਦਿੱਤਾ ਸ.ਮਨਜੀਤ ਸਿੰਘ (ਜ਼ੋਨਲ ਸਕਤੱਰ) ਚੰਡੀਗੜ੍ਹ, ਜ਼ੋਨ ਨੇ ਸਟੇਜ ਦੀ ਸੇਵਾ ਨਿਭਾਈ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਤੇ ਜੋੜਨ ਲਈ ਮਿਤੀ 24 ਫਰਵਰੀ 2010 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ (ਫਾਰ ਵੂਮਨ) ਸੈਕਟਰ 26, ਚੰਡੀਗੜ੍ਹ ਵਿਖੇ ਅਰਦਾਸ ਵਿਸੇ ਤੇ ਸਲਾਈਡ ਸ਼ੋਅ ਕੀਤਾ ਗਿਆ।ਸਲਾਈਡ ਸ਼ੋਅ ਦੀ ਪੇਸ਼ਕਾਰੀ ਸ.ਸਤਨਾਮ ਸਿੰਘ (ਡਾਇਰੈਕਟਰ ਯੁਵਕ ਸੇਵਾਵਾਂ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕੀਤੀ ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ.ਚਰਨਜੀਤ ਕੌਰ ਸੋਹੀ ਕਾਲਜ ਦੇ ਯੂਨਿਟ ਇੰਚਾਰਜ ਬੀਬੀ ਸਤਵਿੰਦਰ ਕੌਰ ਜੀ ਦਾ ਵਿਸ਼ੇਸ਼ ਸਹਿਯੋਗ ਮਿਲਿਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਚੰਡੀਗੜ੍ਹ ਜ਼ੋਨ ਦੇ (ਪ੍ਰਚਾਰ ਸਕਤੱਰ) ਸ. ਰਵਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਦਾ ਅਤੇ ਕਾਲਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਸਿੱਖੀ ਵਿਰਸੇ ਦੇ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਉਪਰਾਲੇ ਬੜੇ ਕਾਰਗਰ ਹਨ ਸਮੇ-ਸਮੇ ਤੇ ਇਹੋ ਜਿਹੇ ਸਮਾਗਮ ਕੀਤੇ ਜਾਣੇ ਚਾਹੀਦੇ ਹਨ।ਸ.ਹਰਚਰਨਜੀਤ ਸਿੰਘ (ਜ਼ੋਨਲ ਪ੍ਰਧਾਨ) ਚੰਡੀਗੜ੍ਹ ਜ਼ੋਨ ਨੇ ਖਾਲਸਈ ਜੈਕਾਰਿਆਂ ਦੇ ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਆਦਿ ਦੀ ਲਹਾਨਤ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।ਇਸ ਮੋਕੇ ਸ.ਇੰਦਰਜੀਤ ਸਿੰਘ(ਮੀਤ ਜ਼ੋਨਲ ਪ੍ਰਧਾਨ) ਸ. ਦਲਬੀਰ ਸਿੰਘ ਸ. ਗਗਨਪ੍ਰੀਤ ਸਿੰਘ ਸ. ਗੁਰਪ੍ਰੀਤ ਸਿੰਘ ਆਦਿ ਵੀਰ ਹਾਜ਼ਰ ਸਨ।