ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਯੂਥ ਲੀਡਰਸ਼ਿਪ ਟ੍ਰੇਨਿੰਗ

On: 26 February, 2010, By: Press Secretary, Location: Mohali

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ-ਨਵਾਂ ਸ਼ਹਿਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਫਤਹਿਗੜ ਸਾਹਿਬ ਜ਼ੋਨ ਵਲੋਂ ਸਾਂਝੇ ਤੋਰ ਤੇ ਗੁਰਦੁਆਰਾ ਸਾਚਾ ਧਨ ਸਾਹਿਬ, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਮਿਤੀ 23 ਜਨਵਰੀ ਤੋਂ 26 ਜਨਵਰੀ, 2010 ਤੱਕ ਲਗਾਏ ਗਏ ਕੈਂਪ ਵਿੱਚ 22 ਕਾਲਜਾਂ ਦੇ 97 ਵਿਦਿਆਰਥੀਆਂ ਨੇ ਹਿੱਸਾ ਲਿਆ। ਸਟੱਡੀ ਸਰਕਲ ਦੇ ਡਿਪਟੀ ਚੀਫ ਆਰਗੇਨਾਈਜਰ ਸ੍ਰ. ਪਿਰਥੀ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹਨਾਂ ਕੈਂਪਾਂ ਦੋਰਾਨ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਗੋਰਵਮਈ ਇਤਿਹਾਸ ਅਤੇ ਵਿਰਸੇ ਦੀ ਸੋਝੀ ਪ੍ਰਾਪਤ ਹੁੰਦੀ ਹੈ ਉੱਥੇ ਚੰਗੇਰੀ ਜੀਵਨ ਜਾਚ ਨੂੰ ਵੀ ਸਿੱਖਣ ਨੈੰ ਮਿਲਦੀ ਹੈ।

ਇਸ ਕੈਂਪ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਨੇ ‘ਗੁਰਬਾਣੀ ਦੇ ਸੰਦਰਭ ਵਿੱਸ ਨੈਤਿਕ ਕਦਰਾਂ ਕੀਮਤਾਂ’,’ਧਰਮ ਅਤੇ ਵਿਗਿਆਨ’, ‘ਸਵੈ-ਰੁਜਗਾਰ’,’ਸੇਵਾ ਤੇ ਸਿਮਰਨ’,’ਇਤਿਹਾਸ ਵਿਚੋਂ ਪ੍ਰੇਰਨਾਵਾਂ’,ਸਲਾਇਡ ਸ਼ੋਅ-ਸਿੱਖ ਅਰਦਾਸ ਅਤੇ ਨਿੱਕੀਆਂ ਜਿੰਦਾਂ ਵੱਡੇ ਸਾਕੇ, ‘ਸਿੱਖ ਧਰਮ ਵਿੱਚ ਔਰਤਾਂ ਦਾ ਸਥਾਨ ਅਤੇ ਕਰਤੱਵ’ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਗਰੁੱਪ ਡਿਸ਼ਕਸ਼ਨਜ, ਖੁੱਲੀ ਚਰਚਾ ਅਤੇ ਕੈਂਪ ਰੀਵਿਊ ਦੋਰਾਨ ਕੈਂਪਰ ਵਿਦਿਆਰਥੀਆਂ ਨੇ ਵਿਚਾਰਾਂ ਦਾ ਖੁੱਲ ਕੇ ਪ੍ਰਗਟਾ ਕੀਤਾ।

Images related to this event.

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help