ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ੍ਰ. ਐਚ.ਐਸ. ਫੂਲਕਾ ਦਾ ਸਟੱਡੀ ਸਰਕਲ ਪੁੱਜਣ ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਇਸ ਸਮੇਂ ਜਥੇਬੰਦੀ ਦੇ ਕੇਂਦਰੀ ਪ੍ਰਤੀਨਿਧਾਂ ਨੂੰ ਸਰਵ ਸਿੱਖਿਆ ਅਭਿਆਨ ਤਹਿਤ 400 ਵਿਦਿਅਕ ਸੰਸਥਾਵਾਂ ਸਹਿਤ ਚਲਾਈਆਂ ਜਾ ਰਹੀਆਂ ਕੈਰੀਅਰ ਤੇ ਕੋਚਿੰਗ ਕਲਾਸਾਂ ਸੰਬੰਧੀ ਜਾਣਕਾਰੀ ਦਿੱਤੀ। ਵਿਚਾਰ ਹੋਈ ਕਿ ਸਟੱਡੀ ਸਰਕਲ ਦੇ ਜੋਨਲ ਪ੍ਰਤੀਨਿਧ ਇਸ ਮੁਹਿੰਮ ਲਈ ਸਹਿਯੋਗ ਕਰਨਗੇ ਅਤੇ ਪੰਜਾਬ ਵਿੱਚ ਵਿਦਿਅਕ ਜਾਗਰਤੀ ਲਈ ਆਰੰਭੇ ਯਤਨਾਂ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ.ਮੇਹਰਪ੍ਰੀਤ ਸਿੰਘ ਮੈਂਬਰ ਸੁਪਰੀਮ ਕੌਂਸਲ, ਡਾ: ਪੁਸ਼ਪਇੰਦਰ ਸਿੰਘ ਇੰਚਾਰਜ ਕੇਂਦਰੀ ਦਫਤਰ ਆਦਿ ਹਾਜ਼ਰ ਸਨ।