ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਨੌਜਵਾਨਾਂ ਨੂੰ ਅਮੀਰ ਵਿਰਸੇ, ਉਸਾਰੂ ਸੱਭਿਆਚਾਰ ਅਤੇ ਗੁਰਬਾਣੀ ਦੀ ਸਰਬਸਾਂਝੀ ਵਿਚਾਰਧਾਰਾ ਨਾਲ ਜੋੜਨ ਦੇ ਉਪਰਾਲੇ ਵਜੋਂ 4 ਦਿਨਾਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ, ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਵਿਖੇ 23-1-2010 ਤੋਂ 26-1-2010 ਤੱਕ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ 130 ਵੀਰ/ਭੈਣਾਂ ਨੇ ਭਾਗ ਲਿਆ। ਸਵੇਰ ਅਤੇ ਸ਼ਾਮ ਦੇ ਨਿੱਤਨੇਮ ਅਤੇ ਕਸਰਤ ਸੈਸ਼ਨਾ ਤੋਂ ਇਲਾਵਾ, ਦੋ ਇਤਿਹਾਸਕ ਫਿਲਮਾਂ ‘ਦੀ ਰਾਈਜ ਆਫ ਖਾਲਸਾ’ ਅਤੇ ‘ਆਪਣਾ ਮੂਲ ਪਛਾਣ’ ਦੇ ਸ਼ੋਅ, ਨਸ਼ਿਆਂ ਅਤੇ ਭਰੂਣ-ਹੱਤਿਆ ਬਾਰੇ ਦੋ ਨਾਟਕ, ਇੱਕ ਸਲਾਇਡ ਸ਼ੋਅ, ਕਵੀ ਦਰਬਾਰ, ਆਤਮ ਅਨੁਭਵ ਸੈਸ਼ਨ, ਗਰੁੱਪ ਡਿਸਕਸ਼ਨਜ, ਪੈਨਲ ਡਿਸਕਸ਼ਨਜ ਆਦਿ ਮੁੱਖ ਆਕਰਸ਼ਨ ਦਾ ਕੇਂਦਰ ਸਨ। ਹਰ ਸੈਸ਼ਨ ਤੋਂ ਉਪਰੰਤ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦਿੱਤੇ ਗਏ। ਕੈਂਪ ਦੋਰਾਨ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਨੇ ਆਪ ਨਿਭਾਈਆਂ।