ਤਾਮਿਲਨਾਡੂ ਦੇ ਕਾਰਜਕਰਤਾਵਾਂ ਦੀ ਜਥੇਬੰਦਕ ਕਾਰਜਸ਼ਾਲਾ

On: 20 January, 2010, By: Press Secretary, Location: Tamil Nadu

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਤਾਮਿਲਨਾਡੂ ਸਟੇਟ ਦੇ ਕਾਰਜਕਰਤਾਵਾਂ ਦੀ ਜਥੇਬੰਦਕ ਕਾਰਜਸ਼ਾਲਾ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਚੇਨਈ ਦੇ ਸਟੱਡੀ ਰੂਮ ਵਿੱਚ ਲਗਾਈ ਗਈ। ਜਿਸ ਵਿੱਚ ਚੋਣਵੇਂ 35 ਕਾਰਜਕਰਤਾਵਾਂ ਲੇ ਭਾਗ ਲਿਆ। ਇਸ ਕਾਰਜਸ਼ਾਲਾ ਦੌਰਾਨ ਕੇਂਦਰੀ ਦਫ਼ਤਰ ਲੁਧਿਆਣਾ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ "ਘੱਟ ਤੋਂ ਘੱਟ ਸਾਧਨਾਂ ਰਾਹੀਂ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕਰੀਏ", ਅਤੇ ਚੰਗੇ ਬੁਲਾਰੇ ਕਿਵੇਂ ਬਣੀਏ, ਟੀਮ ਸਪਿਰਟ ਨਾਲ ਟੀਮ ਵਰਕ (ਸਮੂਹਿਕ ਰੂਪ ਵਿੱਚ ਕਾਰਜ) ਕਿਵੇਂ ਕਰੀਏ ਆਦਿ ਵਿਸ਼ਿਆਂ ਤੇ ਗੱਲ ਕੀਤੀ। ਲੁਧਿਆਣਾ ਤੋਂ ਪਹੁੰਚੇ ਵਿਜ਼ਟਿੰਗ ਲੈਕਚਰਾਰ ਸ੍ਰ: ਦਰਸ਼ਨ ਸਿੰਘ ਅਹਿਮਦਗੜ੍ਹ ਹੋਰਾਂ ਗੁਰ ਇਤਿਹਾਸ ਵਿੱਚੋਂ ਜਥੇਬੰਦਕ ਪ੍ਰੇਰਨਾਵਾਂ ਦੀ ਸਾਂਝ ਕੀਤੀ।

ਸ੍ਰ: ਰਜਿੰਦਰ ਸਿੰਘ, ਸਟੇਟ ਸਕੱਤਰ ਤਾਮਿਲਨਾਡੂ ਹੋਰਾਂ ਸਟੱਡੀ ਸਰਕਲ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਜਾਣਕਾਰੀ ਹਾਜ਼ਰ ਕੈਡਰ ਨੂੰ ਦਿੱਤੀ। ਸ੍ਰ: ਹਰਬੰਸ ਸਿੰਘ ਸਟੇਟ ਪ੍ਰਧਾਨ ਹੋਰਾਂ ਸਟੱਡੀ ਸਰਕਲ ਦਾ ਯੂਥ ਵਿੰਗ ਸਥਾਪਤ ਕਰਨ ਦੀ ਸਲਾਹ ਦਿੱਤੀ ਤੇ ਫੈਸਲਾ ਹੋਇਆ ਕਿ ਬੜੀ ਜਲਦੀ ਇਕੱਤਰਤਾ ਕਰਕੇ ਸ੍ਰ: ਤੇਜਦੀਪ ਸਿੰਘ ਤੇ ਸ੍ਰ: ਜਰਨੈਲ ਸਿੰਘ ਦੀ ਅਗਵਾਈ ਵਿੱਚ ਸਟੱਡੀ ਸਰਕਲ ਦਾ ਯੂਥ ਵਿੰਗ ਤਾਮਿਲਨਾਡੂ ਵਿੱਚ ਸਥਾਪਤ ਕੀਤਾ ਜਾਵੇਗਾ।

ਇਸ ਸਮੇਂ ਸ੍ਰ: ਗੁਰਨਾਮ ਸਿੰਘ, ਸ੍ਰ: ਜਰਨੈਲ ਸਿੰਘ, ਸ੍ਰਾਂ ਤੇਜਦੀਪ ਸਿੰਘ, ਸ੍ਰ: ਕਿੱਕਰ ਸਿੰਘ ਹੋਰਾਂ ਵੀ ਸੰਬੋਧਨ ਕੀਤਾ।

Images related to this event.

Newsletter

Subscribe
Un-Subscribe

Recent News

Helpline

Click here to get Help

Monthly Magazine

Click here to get Help