ਸਟੱਡੀ ਸਰਕਲ ਵੱਲੋਂ ਚੇਨਈ 'ਚ ਗੁਰਮਤਿ ਸਮਾਗਮ

On: 22 January, 2010, By: Press Secretary, Location: Tamil Nadu

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਚੇਨਈ (ਤਾਮਿਲਨਾਡੂ) ਵਿਖੇ ਸ਼ਬਦ ਗੁਰੂ ਸਮਾਗਮ ਕੀਤਾ ਗਿਆ। ਜਿਸ ਵਿੱਚ ਕੇਂਦਰੀ ਦਫ਼ਤਰ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ 'ਸਿੱਖ ਅਰਦਾਸ' ਵਿਸ਼ੇ ਤੇ ਸਲਾਈਡ ਸ਼ੋਅ ਰਾਹੀਂ ਸਿੱਖ ਗੁਰੂਆਂ, ਸ਼ਹੀਦਾਂ ਦਾ ਇਤਿਹਾਸ ਸਾਂਝਾ ਕੀਤਾ। ਅਰਦਾਸ ਰਾਹੀਂ ਸਿੱਖ ਪ੍ਰਰੰਪਰਾਵਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਰੋਜ਼ਾਨਾ ਬਿਰਧ ਕੀ ਪੈਜ ਦੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ। ਬਿਰਧ ਦਾ ਅਰਥ ਪ੍ਰੰਪਰਾ ਹੁੰਦਾ ਹੈ। ਸਾਡੀ ਪ੍ਰੰਪਰਾ ਕਮਜ਼ੋਰ ਨੂੰ ਪਾਲਣਾ ਰਿਹਾ ਹੈ। ਸਾਡੀ ਬੋਲ ਬਾਣੀ ਸਚਿਆਰ ਰਹੀ ਹੈ ਪਰ ਅੱਜ ਸਾਡੀਆਂ ਪ੍ਰੰਪਰਾਵਾਂ ਤੇ ਸਚਿਆਰ ਬੋਲਾਂ ਵਾਲੀ ਬੋਲ ਬਾਣੀ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਤ ਕੋਈ ਨਾ ਕੋਈ ਪੰਥਕ ਸੰਕਟ ਖੜਾ ਕਰਨ ਵਾਲਿਆਂ ਤੋਂ ਸੁਚੇਤ ਰਹਿੰਦਿਆਂ ਪ੍ਰਚਾਰ ਦੇ ਕੰਮ ਵਿੱਚ ਢਿੱਲ ਨਹੀਂ ਪਾਉਣ ਦੇਣੀ ਚਾਹੀਦੀ ਤੇ ਨਿਸ਼ਠਾ ਨਾਲ ਸੰਗਤਾਂ ਨੂੰ ਗੁਰਮਤਿ ਗਿਆਨ ਨਾਲ ਜੋੜਨ ਲਈ ਡਟੇ ਰਹਿਣਾ ਚਾਹੀਦਾ ਹੈ।

ਲੁਧਿਆਣਾ ਤੋਂ ਗਏ ਮਾ: ਦਰਸ਼ਨ ਸਿੰਘ ਅਹਿੰਮਦਗੜ੍ਹ ਨੇ 'ਗੁਰਮਤਿ ਦੀ ਮਰਯਾਦਾ' ਵਿਸ਼ੇ ਤੇ ਗੱਲ ਕਰਦਿਆਂ ਕਿਹਾ ਕਿ ਸਿੱਖ ਗੁਰਬਾਣੀ ਵਿਚੋਂ ਸੇਧ ਲੈ ਕੇ ਗੁਰਮਿਤ ਅਨੁਸਾਰੀ ਮਰਯਾਦਾ ਤੇ ਪਹਿਰਾ ਦਿੰਦਾ ਹੈ। ਸਿੱਖ ਕਰਮਕਾਂਡਠ ਅੰਧ ਵਿਸ਼ਵਾਸ਼ ਵਿੱਚ ਨਹੀਂ ਭਟਕਦਾ।

ਇਸ ਸਮੇਂ ਸਟੇਟ ਪ੍ਰਧਾਨ ਸ੍ਰ: ਹਰਬੰਸ ਸਿੰਘ ਹੋਰਾਂ ਸਟੇਜ ਦਾ ਸੰਚਾਲਨ ਕੀਤਾ। ਸ੍ਰ: ਰਜਿੰਦਰ ਸਿੰਘ ਸਟੇਟ ਸਕੱਤਰ ਹੋਰਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਭਾਈ ਪ੍ਰਿਤਪਾਲ ਸਿੰਘ ਹੋਰਾਂ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਉਪ੍ਰੰਤ ਗੁਰੂ ਕਾ ਲੰਗਰ ਅਟੁਟ ਵਰਤਿਆ। ਚੇਨਈ ਵਿੱਚ ਕੇਵਲ 500 ਸਿੱਖ ਘਰ ਹਨ ਪਰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਦੌਰਾਨ ਸੰਗਤਾਂ ਦਾ ਠਾਠਾ ਮਾਰਦਾ ਸਮੂੰਦਰ ਸੀ।

Images related to this event.

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help