ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ

On: 30 December, 2009, By: Press Secretary, Location: Faridkot

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਵਿਦਿਆਰਥੀ ਵਰਗ ਵਿੱਚ ਅਮੀਰ ਇਤਿਹਾਸਕ ਵਿਰਸੇ ਅਤੇ ਸ਼ਾਨਾਮੱਤੀਆਂ ਪ੍ਰੰਪਰਾਵਾਂ ਪ੍ਰਤੀ ਚੇਤੰਨਤਾ ਪੈਦਾ ਕਰਨ ਦੇ ਉਦੇਸ਼ ਨੂੰ ਸਮਰਪਤਿ ਸਕੂਲ ਵਿਦਿਆਰਥੀਆਂ ਦਾ ੪ ਦਿਨਾਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ, ਸਰਕਾਰੀ ਸੈਕੰਡਰੀ ਸਕੂਲ, ਆਸਾ ਬੁੱਟਰ ਵਿਖੇ ਮਿਤੀ ੨੫ ਦਸੰਬਰ ਤੋਂ ੨੮ ਦਸੰਬਰ ਤੱਕ ਲਗਾਇਆ ਗਿਆ। ਜਿਸ ਵਿੱਚ ੧੫ ਸਕੂਲਾਂ ਦੇ ੧੨੦ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਕੈਂਪਰਜ਼ ਵੱਲੋਂ ਨਿਸ਼ਾਨ ਸਾਹਿਬ ਨੂੰ ਗਾਰਡ ਆਫ ਆਨਰ ਪੇਸ਼ ਕਰ ਕੇ ਕੀਤੀ ਗਈ। ਇਸ ਮੌਕੇ ਸ੍ਰ: ਗੁਰਬਚਨ ਸਿੰਘ, ਜ਼ੋਨਲ ਪ੍ਰਧਾਨ, ਸ੍ਰ: ਜਗਰੂਪ ਸਿੰਘ, ਖੇਤਰ ਸਕੱਤਰ, ਦੋਦਾ ਖੇਤਰ ਅਤੇ ਹੋਰ ਪਤਵੰਤੇ ਹਾਜਰ ਸਨ। ਕੈਂਪ ਦੌਰਾਨ ਪਹੁੰਚੇ ਸ੍ਰ: ਸ਼ਿਵਰਾਜ ਸਿੰਘ, ਐਡੀ: ਜੋ: ਸਕੱਤਰ, ਸ੍ਰ: ਗੁਰਪ੍ਰੀਤ ਸਿੰਘ, ਸਰਪ੍ਰਸਤ,ਵਿਦਿ: ਵਿੰਗ, ਸ੍ਰ: ਬਲਵੰਘ ਸਿੰਘ ਖੇਤਰ ਸਕੱਤਰ, ਸ੍ਰ: ਗੁਰਵਿੰਦਰ ਸਿੰਘ ਸਿਵੀਆ ਅਤੇ ਡਾ: ਅਵੀਨਿੰਦਰਪਾਲ ਸਿੰਘ ਨੇ ਬਿਹਤਰੀਨ ਜੀਵਨ ਢੰਗ, ਸਭਿਆਚਾਰ ਅਤੇ ਆਚਰਨ ਉਸਾਰੀ, ਵਹਿਮ, ਭਰਮ, ਨਸ਼ੇ ਅਤੇ ਸਮਾਜਿਕ ਬੁਰਾਈਆਂ ਅਤੇ ਇਤਿਹਾਸਕ ਪ੍ਰੇਰਨਾਵਾਂ ਆਦਿ ਵਿਸ਼ਿਆਂ ਤੇ ਕੈਪਰਜ਼ ਨਾਲ ਵਿਚਾਰ ਸਾਂਝੇ ਕੀਤੇ। ਹਰੇਕ ਸੈਸ਼ਨ ਤੋਂ ਉਪਰੰਤ ਵਿਦਿਆਰਥੀਆਂ ਦੇ ਸੁਆਲਾਂ ਦੇ ਜੁਆਬ ਦਿੱਤੇ ਗਏ। ਰੋਜਾਨਾ ਸਵੇਰੇ ਅਤੇ ਸ਼ਾਮ ਨੂੰ ਨਿਤਨੇਮ ਸੈਸ਼ਨ ਤੇ ਕਸਰਤ ਕਰਵਾਈ ਜਾਂਦੀ ਸੀ। ਇਸ ਤੋਂ ਇਲਾਵਾ ਦੋ ਇਤਿਹਾਸਕ ਫਿਲਮਾਂ, ਸਾਹਿਬਜ਼ਾਦੇ ਅਤੇ ਦੀ ਰਾਈਜ ਆਫ ਖਾਲਸਾ, ਨਸ਼ਿਆਂ ਨਾਲ ਸਬੰਧਤ ਸਲਾਈਡ ਸ਼ੋਅ ਅਤੇ ਗਤਕਾ ਸ਼ੋਅਵੀ ਪੇਸ਼ ਕੀਤਾ ਗਿਆ। ਕੈਂਪ ਦੌਰਾਨ ਗੁਰਮਤਿ ਕਵੀ ਦਰਬਾਰ, ਆਤਮ ਅਨੁਭਵ ਸੈਸ਼ਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸਾਰੀਆਂ ਸੇਵਾਵਾਂ ਵਿਦਿਆਰਥੀਆਂ ਵੱਲੋਂ ਆਪ ਹੀ ਨਿਭਾਹੀਆਂ ਗਈਆਂ। ਕਂੈਪ ਦੇ ਅੰਤ ਵਿੱਚ ਰਿਵੀਊ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਗੁਰਬਾਣੀ ਦੀ ਜ਼ਿੰਦਗੀ ਜਿਉਣ ਦੀ ਕਲਾ ਤੋਂ ਸੇਧ ਲੈ ਕੇ ਜੀਵਨ ਵਿੱਚ ਸੁਧਾਰ ਕਰਨ ਅਤੇ ਵਿਰਸੇ ਨਾਲ ਜੁੜਨ ਦਾ ਪ੍ਰਣ ਦਾ ਪ੍ਰਣ ਕੀਤਾ। ਸਮਾਪਤੀ ਤੇ ਸਾਰੇ ਕੈਂਪਰਜ਼ ਵੱਲੋਂ ਅਸਾ ਛੱਡਣੀ ਨੀ ਸਿੱਖੀ ਵਾਲਾ ਰਾਹ.........ਆਰਿਆ ਤੂੰ ਚੀਰੀ ਜਾਈਂ ਵੇ.....ਪੜ੍ਹ ਕੇ ਮਾਹੋਲ ਨੂੰ ਬਹੁਤ ਹੀ ਜਜਬਾਤੀ ਬਣਾ ਦਿੱਤਾ। ਨਾਹਰਿਆਂ ਅਤੇ ਜੈਕਾਰਿਆਂ ਦਹ ਗਗ਼ੰਰ ਵਿੱਚ ਕਂਪ ਦੀ ਸਮਾਪਤੀ ਹੋਈ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਿੰਸੀਪਲ, ਸਮੂੰਹ ਸਟਾਫ ਅਤੇ ਪਿੰਡ ਵਾਸੀਆਂ ਦੇ ਨਿੱਘੇ ਸਹਿਯੋਗ ਸਦਕਾ ਕੈਂਪ ਸਫਲਤਾ ਸਹਿਤ ਨੇਪਰੇ ਚੜਿਆ।

Images related to this event.

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help