ਸਟੱਡੀ ਸਰਕਲ ਵਲੋਂ ਵਿਦਿਆਰਥੀ ਸਖਸੀਅਤ ਉਸਾਰੀ ਕੈਂਪ ਲਗਾਇਆ ਗਿਆ

On: 25 November, 2009, By: Press Secretary, Location: Ferozepur

ਗੁਰੂ ਹਰਸਹਾਏ ਸਮੁੱਚੇ ਸਮਾਜ ਵਿੱਚ ਖਾਸ ਕਰਕੇ ਨੌਜਵਾਨਾਂ ਅਤੇ ਵਿਦਿਆਰਥੀ ਅੰਦਰ ਆਪਣੇ ਅਮੀਰ ਵਿਰਸੇ ਸੰਬੰਧੀ ਜਾਗਰਤੀ ਪੈਦਾ ਕਰਨ ਦੇ ਉਪਰਾਲਿਆਂ ਲਈ ਅਕਾਲ ਪੁਰਖ ਜੀ ਦੀ ਬਖਸ਼ਿਸ਼ ਅਤੇ ਸੰਗਤ ਦੇ ਤਨ, ਮਨ ਅਤੇ ਧਨ ਰੂਪੀ ਸਹਿਯੋਗ ਨਾਲ ਸ.ਸ.ਸ.ਸ.(ਲੜਕੇ) ਗੁਰੂ ਹਰਸਹਾਏ ਵਿਖੇ ੨੧-੧੧-੨੦੦੯ ਤੋਂ ੨੪-੧੧-੨੦੦੯ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਵਲੋਂ ਲੜਕਿਆਂ ਦਾ ਵਿਦਿਆਰਥੀ ਸਖਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਦਿਨ ਰਾਤ ਦੇ ਕੈਂਪ ਵਿੱਚ ੨੯ ਸਕੂਲਾਂ ਦੇ ਕੁਲ ੨੮੦ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੇ ਪਹਿਲੇ ਦਿਨ ਸ੍ਰ: ਪਰਵਿੰਦਰ ਸਿੰਘ ਜ਼ੋਨਲ ਕੋਆਰਡੀਨੇਟਰ ਨੇ ਬੱਚਿਆਂ ਨਾਲ ਸਟੱਡੀ ਸਰਕਲ ਦੇ ਉਦੇਸ਼ ਤੇ ਕਾਰਜਾਂ ਸੰਬੰਘੀ ਸਾਂਝ ਪਾਈ। ਰਾਤ ਨੂੰ ਬੱਚਿਆਂ ਨੂੰ ਸਰਦਾਰੀ ਫਿਲਮ ਦਿਖਾਈ ਗਈ। ਜਿਸ ਵਿੱਚ ਇਹ ਦਿਖਾਇਆ ਗਿਆ ਕਿ ਦਸਤਾਰ ਨਾਲ ਹੀ ਸਰਦਾਰੀ ਸੋਭਦੀ ਹੈ।

ਕੈਂਪ ਦੇ ਦੂਜੇ ਦਿਨ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰ: ਦਰਸ਼ਨ ਸਿੰਘ ਬਰਾੜ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰੂ ਹਰਸਹਾਏ, ਸ੍ਰ: ਦਰਸ਼ਨ ਸਿੰਘ ਬੇਦੀ ਸੀ: ਅਕਾਲੀ ਆਗੂ ਅਤੇ ਸ੍ਰੀ ਪ੍ਰੇਮ ਕੁਮਾਰ ਸਚਦੇਵਾ ਵਾਈਸ ਪ੍ਰਧਾਨ ਨਗਰ ਕੌਂਸਲ ਗੁਰੂ ਹਰਸਹਾਏ ਜੀ ਨੇ ਪ੍ਰਬੰਧ ਕੀਤੀ। ਇਸ ਮੌਕੇ ਨਿਸ਼ਾਨ ਸਾਹਿਬ ਲਹਿਰਾ ਕੇ ਕੈਂਪ ਦਾ ਉਦਘਾਟਨ ਕੀਤਾ ਗਿਆ। ਸ੍ਰ: ਅਮਰਜੀਤ ਸਿੰਘ ਐਡੀ: ਜ਼ੋਨਲ ਸਕੱਤਰ ਨੇ ਨਿਸ਼ਾਨ ਸਾਹਿਬ ਦੀ ਮਹੱਤਤਾ ਬਾਰੇ ਦੰਸਿਆ। ਇਸ ਮੌਕੇ ਸ੍ਰ: ਦਰਸ਼ਨ ਸਿੰਘ ਬਰਾੜ ਜੀ ਨੇ ਦੱਸਿਆ ਕਿ ਅਜਿਹੇ ਕੈਂਪ ਲਗਾਉਣੇ ਸਮੇਂਦੀ ਮੁੱਖ ਲੋੜ ਬਣ ਚੁੱਕੇ ਹਨ। ਅਜਿਹੇ ਕੈਂਪਾਂ ਨਾਲ ਬੱਚਿਆਂ ਵਿੱਚ ਨੈਤਿਕਤਾ ਦੇ ਗੁਣ ਭਰੇ ਜਾ ਸਕਦੇ ਹਨ ਅਤੇ ਅੱਗੇ ਜਾ ਕੇ ਉਹ ਸਮਾਜ ਨੂੰ ਵਧੀਆ ਬਣਾ ਸਕਦੇ ਹਨ। ਉਸ ਕੋਲੋ ਸਟੱਡੀ ਸਰਕਲ ਜਿਹੜੇ ਕੰਮ ਕਰ ਰਿਹਾ ਹੈ। ਉਹ ਬਹੁਤ ਹੀ ਸਲਾਹਣਯੋਗ ਹਨ। ਅਸੀਂ ਜੇਕਰ ਅੱਜ ਆਪਣੀ ਕੌਮ ਦਾ ਸਿਰ ਉੱਚਾ ਰੱਖਣਾ ਹੈ ਤਾਂ ਸਮਾਜ ਵਿੱਚ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ। ਇਸ ਮੌਕੇ, ਸ੍ਰ: ਗੁਰਮੀਤ ਸਿੰਘ ਜ਼ੋਨਲ ਕੋਆਰਡੀਨੇਟਰ ਵਿਦਿਆਰਥੀ ਵਿੰਗ ਨੇ ਬੱਚਿਆਂ ਨੂੰ ਸਹਿਣਸ਼ੀਲਤਾ, ਸਬਰ ਤੇ ਸਰਬੱਤ ਦਾ ਭਲਾ ਕਰਨ ਦਾ ਪ੍ਰਣ ਕਰਾਇਆ ਅਤੇ ਸਮਾਜਿਕ ਕੁਰੀਤੀਆਂ ਛੱਡਣ ਲਈ ਕਿਹਾ। ਸ੍ਰ: ਸੁਰਜੀਤ ਸਿੰਘ ਖਾਲਸਾ ਪਟਿਆਲਾ ਵਾਲਿਆਂ ਨੇ ਬੱਚਿਆਂ ਨਾਲ ਆਪਣੇ ਲੈਕਚਰ ਵਿੱਚ ਕਿਹਾ ਕਿ ਸਾਨੂੰ ਸੁਨਣਾ ਚਾਹੀਦਾ ਹੈ। ਜੇਕਰ ਅਸੀਂ ਸੁਣਾਂਗੇ ਤਾਂ ਹੀ ਕੁਝ ਸੋਚਾਂਕੇ ਤੇ ਜੇਕਰ ਕੁਝ ਸੋਚਾਂਗੇ ਤਾਂ ਹੀ ਕੁਝ ਕਰਨ ਦੀ ਲਾਲਸਾ ਹੋਏਗੀ। ਉਹਨਾਂ ਨੇ ਬੱਚਿਆਂ ਨਾਲ ਬਹੁਤ ਸਾਰੇ ਨੁਕਤੇ ਸਾਂਝੇ ਕੀਤੇ ਅਤੇ ਬੱਚਿਆਂ ਦੇ ਮਨਾ ਦੇ ਸ਼ੰਕਿਆਂ ਪ੍ਰਤੀ ਉਹਨਾਂ ਦੇ ਸਵਾਲਾਂ ਦੇ ਜਵਾਬਾ ਦਿੱਤੇ। ਸ਼ਾਮ ਦੇ ਸੈਸ਼ਨ ਵਿੱਚ ਸ੍ਰ ; ਗੁਰਮੀਤ ਸਿੰਘ ਜ਼ੋਨਲ ਕੋਆਰਡੀਨੇਟਰ ਨੇ ਨਸ਼ੇ ਤੇ ਨੌਜਵਾਨ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨਸ਼ੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਇਸ ਲਈ ਇਹਨਾਂ ਤੋਂ ਜਿਤਨਾ ਵੀ ਬਚਿਆ ਜਾਏ ਚੰਗਾ ਹੈ। ਜੇਕਰ ਅਸੀਂ ਤੋਬਾ ਨਾ ਕੀਤੀ ਤਾਂ ਸਾਡੇ ਸੋਹਣੇ ਪੰਜਾਬ ਦਾ ਬੇੜਾ ਗਰਕ ਹੋ ਜਾਵੇਗਾ। ਉਨ੍ਹਾਂ ਬੱਚਿਆਂ ਤੋਂ ਪ੍ਰਣ ਕਰਾਇਆ ਕਿ ਆਪ ਵੀ ਨਸ਼ੇ ਮੁਕਤ ਹੋਵਾਂਗੇ ਤੇ ਅਸੀਂ ਸਮਾਜ ਵਿੱਚ ਇਕ ਇਕ ਇਨਸਾਨ ਦਾ ਨਸ਼ਾ ਛੁਡਾ ਕੇ ਹੀ ਸਾਹ ਲਵਾਂਗੇ। ਰਾਤ ਨੂੰ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਦਿਖਾਇਆ ਗਿਆ।

ਕੈਂਪ ਦੇ ਅਗਲੇ ਦਿਨ ਸ੍ਰ: ਨਰਿੰਦਰਪਾਲ ਸਿੰਘ ਜ਼ੋਨਲ ਪ੍ਰਧਾਨ ਨੇ ਆਪਣੇ ਵਿਸ਼ੇ ਗੁਰਬਾਣੀ ਇਸ ਜਗ ਮਹਿ ਚਾਨਣੁ ਅਤੇ ਧਰਮ ਤੇ ਵਿਗਿਆਨ ਬਾਰੇ ਚਾਨਣਾ ਪਾਇਆ। ਉਹਨਾਂ ਦੰਸਿਆ ਕਿ ਸਾਨੂੰ ਗੁਰਬਾਣੀ ਹਰ ਥਾਂ ਤੇ ਗਲਤ ਕੰਮ ਕਰਨ ਤੇ ਠੋਕਰਾਂ ਮਾਰਦੀ ਹੈ। ਅਤੇ ਸਿੱਧੇ ਰਾਹ ਤੇ ਚੱਲਣ ਦੀ ਸਿੱਖਿਆ ਦਿੰਦੀ ਹੈ। ਗੁਰਬਾਣੀ ਤੋਂ ਅਸੀਂ ਸੇਧ ਲੇ ਕੇ ਇੱਕ ਸਮੁੱਚਾ ਜੀਵਨ ਬਸੁਰ ਕਰ ਸਕਦੇ ਹਾਂ। ਸ੍ਰ: ਕੁਲਵਿੰਦਰ ਸਿੰਘ , ਐਡੀ: ਜ਼ੋਨਲ ਸਕੱਤਰ ਨੇ ਬੱਚਿਆਂ ਨਾਲ ਵਹਿਮਾਂ-ਭਰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਸ੍ਰ: ਅਮਰਜੀਤ ਸਿੰਘ, ਐਡੀ: ਜ਼ੋਨਲ ਸਕੱਤਰ ਨੇ ਦਸਤਾਰ ਕੇਸ ਵਿਸ਼ੇ ਤੇ ਬੱਚਿਆਂ ਨਾਲ ਸਾਂਝ ਪਾਈ। ਉਹਨਾ ਕਿਹਾ ਕਿ ਕੇਸ ਪਰਮਾਤਮਾ ਦੀ ਦੇਣ ਹਨ। ਅਸੀਂ ਇਸ ਨੂੰ ਆਪਣੇ ਸਰੀਰ ਤੋਂ ਅਲੱਗ ਕਰਕੇ ਪਰਮਾਤਮਾ ਨੂੰ ਝੂਠਾ ਕਰ ਰਹੇ ਹਾਂ। ਸ੍ਰੀ ਸੁਰੇਸ਼ ਕੁਮਾਰ ਹਿੰਦੀ ਅਧਿਆਪਕ ਨੇ ਬੱਚਿਆਂ ਨੂੰ ਜਾਦੂ ਦੇ ਟ੍ਰਿਕ ਦਿਖਾ ਕੇ ਹੈਰਾਨ ਕੀਤਾ। ਕਿਹਾ ਕਿ ਸਾਰਾ ਹੱਥ ਦਾ ਹੀ ਖੇਲ ਹੈ। ਹੁੰਦਾ ਕੁਝ ਨਹੀਂ। ਪਾਖੰਡੀ ਸਾਡੇ ਭੋਲੇ ਲੋਕਾਂ ਨੂੰ ਅਜਿਹੇ ਟ੍ਰਿਕ ਦਿਖਾ ਕੇ ਲੁੱਟਦੇ ਫਿਰਦੇ ਹਨ। ਇਸ ਤੋਂ ਬਾਅਦ ਗਤਕੇ ਦਾ ਸ਼ੋਅ ਪੇਸ਼ ਕੀਤਾ ਗਿਆ। ਇਸ ਮੌਕੇ ਵਲੋਂ ਸਟੱਡੀ ਸਰਕਲ ਵਲੋਂ ਇਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸ੍ਰ: ਹਰਦੇਵ ਸਿੰਘ, ਡਾ: ਨਿਸ਼ਾਨ ਸਿੰਘ, ਗੁਰਮੀਤ ਸਿੰਘ ਕੋਹਰ ਸਿੰਘ ੳਾਲਾ, ਹਰਸਤਵਿੰਦਰ ਸਿੰਘ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ, ਮਿੰਟੂ ਸਿੰਘ ਤੇ ਹੋਰ ਵੀਰਾਂ ਨੇ ਆਪ ਆਪਣਾ ਸਹਿਯੋਗ ਦੇਣ ਨਾਲ ਕੈਂਪ ਨੂੰ ਨੇਪਰੇ ਚਾੜਿਆ।

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help