Directorate of Youth Services, Guru Gobind Singh Study Circle organized seminar on Punjabi Culture and Civilization at Lala Lajpat Rai Polytechnic college, Ajitwal (Moga).College Director, Chaman Lal Sachdeva presided the seminar by saying that Youth should proud of their Rich Culture and Civilization.
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੁਵਕ ਸੇਵਾਵਾਂ ਡਾਇਰੈਕਟੋਰੇਟ ਵੱਲੋਂ ਲਾਲਾ ਲਾਜਪਤ ਰਾਏ ਪਾਲੀਟੈਕਨਿਕ ਕਾਲਜ, ਅਜੀਤਵਾਲ (ਮੋਗਾ) ਵਿਖੇ ਪੰਜਾਬੀ ਪਰੰਪਰਾਵਾਂ ਤੇ ਸਭਿਆਚਾਰ ਵਿਸ਼ੇ ਤੇ ਸੈਮੀਨਾਰ ਕੀਤਾ। ਜਿਸ ਦੀ ਪ੍ਰਧਾਨਗੀ ਕਾਲਜ ਦੇ ਡਾਇਰੈਕਟਰ ਚਮਨ ਲਾਲ ਸਚਦੇਵਾ ਨੇ ਕਰਦਿਆਂ ਨੌਜਵਾਨਾਂ ਨੂੰ ਪੰਜਾਬੀ ਪਰੰਪਰਾਵਾਂ ਤੇ ਸਭਿਆਚਾਰ ਨੂੰ ਅਪਣਾਉਣਾ ਤੇ ਆਪਣੀਆਂ ਪਰੰਪਰਾਵਾਂ ਤੇ ਮਾਣ ਕਰਨਾ ਚਾਹੀਦਾ ਹੈ। ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਮੁੱਖ ਮਹਿਮਾਨ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਬੋਲਦਿਆਂ ਕਿਹਾ ਕਿ ਗਾਣਿਆਂ ਤੇ ਫਿਲਮਾਂ ਵਿੱਚ ਜੋ ਫਿਲਮਾਇਆ ਜਾ ਰਿਹਾ ਹੈ ਉਹ ਸਭਿਆਚਾਰ ਨਹੀਂ, ਬਿਭਚਾਰ ਹੈ। ਜੋ ਵਰਤਾਰਾ ਸਮਾਜ ਦੀ ਹੋਂਦ ਤੇ ਭਵਿਖ ਲਈ ਖਤਰਾ ਪੈਦਾ ਕਰੇ, ਉਹ ਸਭਿਆਚਾਰ ਹੋ ਹੀ ਨਹੀਂ ਸਕਦਾ। ਨੰਗੇਜਵਾਦ, ਲੱਚਰਪੁਣਾ, ਅਸ਼ਲੀਲਤਾ ਵਾਲੇ ਕਪੜੇ ਪਹਿਣ ਕੇ ਵਿਕਾਊ ਮਾਲ ਦੀ ਤਰ੍ਹਾਂ ਵਿਚਰ ਕੇ ਕੋਈ ਆਧੁਨਿਕ ਨਹੀਂ ਬਣ ਜਾਂਦਾ।
ਏਡਜ਼ ਤੇ ਨਸ਼ੇ ਵਿਰੋਧੀ ਪੋਜੈਕਟ ਦੇ ਮੋਗਾ ਜ਼ੋਨ ਦੇ ਇੰਚਾਰਜ ਸ੍ਰ: ਮਨਜੀਤ ਸਿੰਘ ਹੋਰਾਂ ਕਿਹਾ ਕਿ ਗਰਕ ਹੋਣਾ, ਅਸ਼ਲੀਲਤਾ ਦੇ ਵਗਦੇ ਦਰਿਆ ਵਿੱਚ ਰੁੜਨਾ, ਆਧੁਨਿਕਤਾ ਨਹੀਂ ਹੈ। ਵਰਤਮਾਨ ਹਲਾਤਾਂ ਵਿੱਚ ਜੋ ਆਪਣੇ ਆਪ ਨੂੰ ਸੁਰੱਖਿਅਤ ਰੱਖ ਲਵੇ, ਉਸ ਨੂੰ ਹੀ ਆਧੁਨਿਕ ਕਿਹਾ ਜਾ ਸਕਦਾ ਹੈ। ਪ੍ਰੋ: ਸੁਖਬੀਰ ਸਿੰਘ ਹੋਰਾਂ ਕਿਹਾ ਕਿ ਇਨਸਾਨ ਕਪੜੇ ਪਾਉਂਦਾ ਹੈ, ਜਾਨਵਰ ਨਹੀਂ ਕਿਉਂਕਿ ਇਨਸਾਨ ਨੂੰ ਸ਼ਰਮ ਆਉਂਦੀ ਹੈ ਜੋ ਜਾਨਵਰ ਕੋਲ ਨਹੀਂ ਹੈ। ਕਪੜੇ ਘੱਟ ਪਾਉਣ ਦੇ ਅਰਥ ਜਾਨਵਰ ਵਿਰਤੀ ਨੂੰ ਅਪਨਾਉਣਾ ਹੈ। ਕੈਪਟਨ ਬਚਿੱਤਰ ਸਿੰਘ ਹੋਰਾਂ ਸਟੇਜ ਦਾ ਸੰਚਾਲਨ ਕਰਦਿਆਂ ਨੌਜਵਾਨਾਂ ਨੂੰ ਨੈਤਿਕ ਇਨਕਲਾਬ ਲਿਆਉਣ ਲਈ ਆਪਣੀਆਂ ਰੂਚੀਆਂ ਤੇ ਸ਼ਕਤੀਆਂ ਉਸਾਰੂ ਪਾਸੇ ਵੱਲ ਲਾਉਣ ਲਈ ਕਿਹਾ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਪੰਜਾਬੀ ਸਭਿਆਚਾਰ ਤੇ ਪਹਿਰਾ ਦੇਣ ਦਾ ਪ੍ਰੱਣ ਕੀਤਾ।