ਸਮਰ ਕੈਂਪ ਦੌਰਾਨ ਸਟੇਟ ਗੁਰਦਵਾਰਾ, ਕਪੂਰਥਲਾ ਵਿਖੇ "ਕੈਰੀਅਰ ਗਾਈਡੈਂਸ" ਵਿਸ਼ੇ ਤੇ ਸਲਾਈਡ ਸ਼ੋਅ ਅਤੇ ਬੱਚਿਆਂ ਦਾ ਮੈਡੀਕਲ ਚੈਕਅੱਪ

On: 23 June, 2009, By: Press Secretary, Location: Kapurthala

ਸ. ਹਰਜੀਤ ਸਿੰਘ ਭਾਟੀਆ, ਸਕੱਤਰ ਕਪੂਰਥਲਾ ਖੇਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪ੍ਰੈੱਸ ਨੋਟ ਵਿੱਚ ਦੱਸਿਆ ਕਿ ਇੱਥੇ ਚੱਲ ਰਹੇ ਸਮਰ ਸਕੂਲ ਕੈਂਪ ਦੌਰਾਨ 9 ਜੂਨ, 2009 ਨੂੰ ਖਾਸ ਤੌਰ ਤੇ ਜਲੰਧਰ-ਕਪੂਰਥਲਾ-ਨਵਾਂਸ਼ਹਿਰ ਜ਼ੋਨ ਦੇ ਕਾਰਜਕਾਰੀ ਜ਼ੋਨਲ ਸਕੱਤਰ ਸ. ਬਖਸ਼ੀਸ਼ ਸਿੰਘ, ਜਲੰਧਰ ਤੋਂ ਖਾਸ ਤੌਰ ਤੇ ਪਹੁੰਚੇ ਅਤੇ “ਕੈਰੀਅਰ ਗਾਈਡੈਂਸ” ਵਿਸ਼ੇ ਤੇ ਸਲਾਈਡ ਸ਼ੋਅ ਕੀਤਾ। ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਗੁਰਬਾਣੀ ਗਿਆਨ ਦੀ ਰੌਸ਼ਨੀ ਵਿੱਚ ਅਨੁਸਾਰ ਧਰਮ ਦੀ ਕਿਰਤ ਕਰਨ ਦੀ ਪ੍ਰੇਰਨਾ, ਨਾਮ ਜਪਣ ਅਤੇ ਵੰਡ ਕੇ ਛਕਣ ਦੇ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕਰਦਿਆਂ ਹੋਇਆਂ, ਅੱਜ ਦੇ ਯੁੱਗ ਵਿੱਚ ਕਿੱਤੇ ਦੀ ਚੋਣ ਅਨੁਸਾਰ ਪੜ੍ਹਾਈ ਕਰਨ, ਨੌਕਰੀਆਂ ਤੇ ਕਾਰੋਬਾਰ ਦੇ ਮੌਕਿਆਂ ਤੇ ਢੰਗਾਂ ਦੀ ਵਿਚਾਰ ਕੀਤੀ। ਨਾਲ ਹੀ ਸੰਚਾਰ ਨਿਪੁੰਨਤਾ (Communication Skills) ਅਤੇ ਸ਼ਖਸੀਅਤ ਉਸਾਰੀ (Personality Development) ਦੇ ਨੁਕਤਿਆਂ ਦੀ ਜਾਣਕਾਰੀ ਵੀ ਵਿਦਿਆਰਥੀਆਂ ਨੂੰ ਦਿੱਤੀ।

ਇਹ ਸਮਰ ਕੈਂਪ 1 ਜੂਨ ਤੋਂ 12 ਜੂਨ ਤੱਕ ਲਗਾਇਆ ਜਾ ਗਿਆ ਜਿਸ ਵਿੱਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ।ਇਸ ਕੈਂਪ ਵਿੱਚ ਜਿੱਥੇ ਬੱਚਿਆਂ ਨੂੰ ਗੁਰਮਤਿ ਦੀ ਜਾਣਕਾਰੀ ਮਿਲੀ, ਉੱਥੇ ਉਨ੍ਹਾਂ ਦੀ ਸ਼ਰੀਰਕ ਕਸਰਤ, ਵਧੀਆ ਰਿਫਰੈਸ਼ਮੈਂਟ, ਆਮ ਜਾਣਕਾਰੀ ਅਤੇ ਡਾਕਟਰੀ ਲੋੜਾਂ ਦਾ ਵੀ ਖਾਸ ਧਿਆਨ ਰੱਖਿਆ ਗਿਆ। ਸਭ ਤੋਂ ਪਹਿਲਾਂ ਸਵੇਰ ਵੇਲੇ ਯੋਗਾ ਅਤੇ ਕਸਰਤ ਕਰਵਾਈ ਜਾਂਦੀ ਸੀ।ਫਿਰ ਲੈਕਚਰ ਤੋਂ ਬਾਦ ਚਾਹ/ਦੁੱਧ ਦੇ ਨਾਲ ਨਾਲ ਨਾਸ਼ਤਾ ਵੀ ਕਰਵਾਇਆ ਜਾਂਦਾ ਸੀ।ਇੱਕ ਦਿਨ ਖਾਸ ਤੌਰ ਤੇ ਡਾਕਟਰਾਂ ਦੀ ਟੀਮ ਵਲ੍ਹੋਂ ਬੱਚਿਆਂ ਦਾ ਪੂਰਾ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ।ਇਸੇ ਤਰਾਂ ਇੱਕ ਹੋਰ ਦਿਨ ਟਰੈਫਿਕ ਪੁਲਿਸ ਵਲ੍ਹੋਂ ਬੱਚਿਆਂ ਨੂੰ ਟਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।

ਇਸ ਕੈਂਪ ਦਾ ਆਯੋਜਨ ਸ. ਚਰਨਜੀਤ ਸਿੰਘ ਵਾਲੀਆ, ਸ. ਹਰਜੀਤ ਸਿੰਘ ਭਾਟੀਆ ਅਤੇ ਪ੍ਰੋ: ਮਨਮੋਹਣ ਸਿੰਘ ਵਲ੍ਹੋਂ ਕੀਤਾ ਗਿਆ। ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਹ ਸਾਰੇ ਹਮੇਸ਼ਾ ਤੱਤਪਰ ਰਹੇ।

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help