ਦਿੱਲੀ ਵਿਖੇ ਗੁਰਮਤਿ ਸਿਖਲਾਈ ਕੈਂਪ

On: 27 April, 2009, By: Press Secretary, Location: Delhi

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਿੱਲੀ ਸਟੇਟ ਵਲੋਂ ਸੁੱਖੋ ਖਾਲਸਾ ਸੀ:ਸੈ:ਸਕੂਲ ਫਤਹਿ ਨਗਰ ਦਿੱਲੀ ਵਿਖੇ ਬੀਤੇ ਦਿਨੀਂ ਇਕ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਪ੍ਰਿੰਸੀਪਲ ਸੁੱਖੋ ਸਕੂਲ ਹੋਰਾ "ਦੇਹਿ ਸ਼ਿਵਾ ਬਰ ਮੋਹਿ ਇਹੈ" ਸ਼ਬਦ ਗਾਇਨ ਕਰਕੇ ਕੀਤਾ। ਪਹਿਲੇ ਸੈਸ਼ਨ ਦੌਰਾਨ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ "ਸਿੱਖ ਪ੍ਰੰਪਰਾਵਾਂ, ਸਿਧਾਂਤ ਤੇ ਪ੍ਰੰਪਰਾਵਾਂ", ਉਤੇ ਸਲਾਈਡ ਸ਼ੋਅ ਰਾਹੀਂ ਵਿਚਾਰਾਂ ਦੀ ਸਾਂਝ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ, ਏਡਜ਼, ਨੰਗੇਜ਼ਵਾਦ ਆਦਿ ਤੋਂ ਸੁਚੇਤ ਕੀਤਾ ਅਤੇ ਦਸਤਾਰ, ਚੁੰਨੀ ਤੇ ਪੰਜ ਕਕਾਰਾਂ ਦੇ ਸਭਿਆਚਾਰ ਦੀ ਮਹੱਤਤਾ ਸਮਝਾਈ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਤਰਸੇਮ ਸਿੰਘ ਹੋਰਾਂ ਸਟੱਡੀ ਸਰਕਲ ਵਲੋਂ ਕੀਤੇ ਕਾਰਜਾਂ ਦੀ ਪ੍ਰਸੰਸ਼ਾ ਕਰਦਿਆਂ ਦਿੱਲੀ ਕਮੇਟੀ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਦ ਦਾ ਭਰੋਸਾ ਦਿਵਾਇਆ। ਦੂਜੇ ਸੈਸ਼ਨ ਦੌਰਾਨ ਦਿੱਲੀ ਸਟੇਟ ਦੇ ਸਾਬਕਾ ਸਕੱਤਰ ਤੇ ਸਟੱਡੀ ਸਰਕਲ ਦੇ ਸੀਨੀਅਰ ਮੈਂਬਰ ਸ੍ਰ: ਗੁਰਦੀਪ ਸਿੰਘ ਹੋਰਾਂ "ਗੁਰੂ ਗ੍ਰੰਥ ਸਾਹਿਬ ਜੀ-ਵਿਸ਼ਵ ਆਸ ਵਿਸ਼ੇ ਤੇ ਵਿਚਾਰ ਸਾਂਝੇ" ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਦਿੱਲੀ ਗੁਰ: ਪ੍ਰਬੰਧਕ ਕਮੇਟੀ ਦੇ ਨੌਜਵਾਨ ਮੈਂਬਰ ਸ੍ਰ: ਇੰਦਰਜੀਤ ਸਿੰਘ ਮੌਂਟੀ ਹੋਰਾਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਤੇ ਜ਼ੋਰ ਦਿੱਤਾ।

ਤੀਜੇ ਸ਼ੈਸਨ ਦੌਰਾਨ ਸ੍ਰ: ਜਸਪਾਲ ਸਿੰਘ ਮਰਚੈਂਟ ਨੇਵੀ ਨੇ ਵੀ ਚੋਣਵੇਂ ਸੁਨੇਹੇ ਸਾਂਝੇ ਕੀਤੇ। ਕੇਸ ਸੰਭਾਲ ਸੰਸਥਾ ਦੇ ਚੇਅਰਮੈਨ ਸ੍ਰ: ਸੁਰਿੰਦਰਜੀਤ ਸਿੰਘ ਪਾਲ ਹੋਰਾਂ ਵੀ ਸੰਬੋਧਨ ਕੀਤਾ। ਸਟੱਡੀ ਸਰਕਲ ਦਿੱਲੀ ਸਟੇਟ ਦੇ ਸਕੱਤਰ ਸ੍ਰ: ਰਾਜਵਿੰਦਰ ਸਿੰਘ ਹੋਰਾਂ ਸਟੇਜ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ। ਕੈਂਪ ਦੀ ਸਫਲਤਾ ਲਈ ਸ੍ਰ: ਪ੍ਰੀਤਮ ਸਿੰਘ, ਪ੍ਰੋ: ਗੁਰਮੀਤ ਕੌਰ ਮੀਤ, ਸ੍ਰ: ਮਨਜਿੰਦਰ ਸਿੰਘ, ਸ੍ਰ: ਗੁਰਮੀਤ ਸਿੰਘ ਸੀ.ਏ., ਸ੍ਰ: ਜਸਪਾਲ ਸਿੰਘ, ਸ੍ਰ: ਕੰਵਲਜੀਤ ਸਿੰਘ ਹੋਰਾਂ ਨਿੱਘਾ ਯੋਗਦਾਨ ਪਾਇਆ।

Images related to this event.

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help