ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਪਨੀਰੀ ਦੀ ਸੰਭਾਲ ਕਰ ਰਹੀ ਕਾਰਜਸ਼ੀਲ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੈਨੇਡਾ ਵਿੱਚ ਵੀ ਰਜਿਸਟਰਡ ਚੈਰੀਟੇਬਲ ਸੰਸਥਾ ਵਜੋਂ ਮਹਾਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸਮੇਂ ਦੀ ਲੋੜ ਨੂੰ ਵੇਖਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਨੇਡਾ ਵਲੋਂ ਗਿਆਨ ਅੰਜਨ ਅਕੈਡਮੀ ਦੀ ਸਥਾਪਨਾ ਵੀ ਇੱਕ ਯੋਗ ਉਪਰਾਲਾ ਹੈ। ਇਸ ਅਕੈਡਮੀ ਵਿੱਚ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ੳਸਤੇ ਗੁਰਮੁਖੀ, ਗੁਰਬਾਣੀ ਸੰਸਥਾ, ਢਾਡੀ ਵਾਰਾਂ, ਲੈਕਚਰ, ਕਵਿਤਾਵਾਂ, ਤਬਲਾ, ਹਰਮੋਨੀਅਮ, ਸ਼ਬਦ ਕੀਰਤਨ ਦੇ ਨਾਲ-ਨਾਲ ਪੁਰਾਤਨ ਤੰਤੀ ਸਾਜ਼ਾਂ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗਿਆਨ ਅੰਜਨ ਅਕੈਡਮੀ ਤੋਂ ਸਿੱਖਿਆ ਪ੍ਰਾਪਤ ਬੱਚਿਆਂ ਦਾ ਢਾਡੀ ਜਥਾ ਆਪਣੀ ਪਲੇਠੀ ਐਲਬਮ ਸਿੰਘ ਦਸ਼ਮੇਸ਼ ਦੇ ਸੰਗਤਾਂ ਦੇ ਕਰ ਕਮਲਾਂ ਵਿੱਚ ਪੇਸ਼ ਕਰ ਰਿਹਾ ਹੈ, ਜਿਸ ਵਿੱਚ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਮਰਜੀਵੜੇ ਸਿੰਘਾਂ ਦੇ ਕੀਤੇ ਪਰਉਪਕਾਰਾਂ ਦਾ ਜ਼ਿਕਰ ਕਰਦੇ ਹੋਏ ੪੦ ਮੁਕਤਿਆਂ ਦੇ ਇਤਿਹਾਸ ਦਾ ਗਾਇਨ ਢਾਡੀ ਵਾਰਾਂ ਦੇ ਰੂਪ ਵਿੱਚ ਕੀਤਾ ਗਿਆ ਹੈ।
ਗਿਆਨ ਅੰਜਨ ਅਕੈਡਮੀ ਦੀ ਸ਼ੁਰੂਆਤ ਹਾਲੇ ਪਿਛਲੇ ਸਾਲ ਸਿਤੰਬਰ ਮਹੀਨੇ ਵਿੱਚ ਹੀ ਹੋਈ ਸੀ। ਚੰਦ ਮਹੀਨਿਆਂ ਵਿੱਚ ਹੀ ਇਸ ਅਕੈਡਮੀ ਨੇ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਗਿਆਨ ਅੰਜਨ ਅਕੈਡਮੀ ਦੇ ਬੱਚੇ ਕੈਨੇਡਾ ਵਿੱਚ ਹੀ ਨਹੀਂ ਸਗੋਂ ਸਮੇਂ-ਸਮੇਂ ਅਨੁਸਾਰ ਅਮਰੀਕਾ ਵਿੱਚ ਜਾਕੇ ਵੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਦੇ ਹਨ। ਕੈਨੇਡਾ ਦੀ ਬਖਸ਼ੀ ਹੋਈ ਦਾਤ ਢਾਡੀ ਕਲਾ ਵਿੱਚ ਨਿਪੁੰਨ ਕਰਕੇ ਇਸ ਅਲੋਪ ਹੋ ਰਹੀ ਕਲਾ ਨੂੰ ਮੁੜ ਸੁਰਜੀਤ ਕਰਣ ਵਿੱਚ ਗਿਆਨ ਅੰਜਨ ਅਕੈਡਮੀ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਢਾਡੀ ਜਥੇ ਦੀ ਮੁੱਖ ਗਾਇਕ ਜਸਪ੍ਰਭਜੋਤ ਕੌਰ ਅਜੇ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ। ੳਨ੍ਹਾਂ ਦੇ ਸਾਥੀ ਗਾਇਕਾਵਾਂ ਬਲਜੋਤ ਕੌਰ ਅਤੇ ਮਨਜੋਤ ਕੌਰ, ਕ੍ਰਮਵਾਰ ਚੌਥੀ ਅਤੇ ਪੰਜਵੀਂ ਕਲਾਸ ਵਿੱਚ ਪੜ੍ਹਦੀਆਂ ਹਨ। ਗਿਆਰਾਂ ਸਾਲਾਂ ਦੀ ਲੈਕਚਰਾਰਾ ਨਮੀਸ਼ਾ ਕੌਰ ਦੀ ਕਮੈਂਟਰੀ ਨੌਂਵੀ ਕਲਾਸ ਦਾ ਨੌਜਵਾਨ ਅਰਵੰਤ ਸਿੰਘ ਕੰਮ ਜਦੋਂ ਸਾਰੰਗੀ ਤੇ ਫੇਰਕੇ ਪੋਟੇ ਲਾਉਂਦਾ ਹੈ। ਡਾਇਰੈਕਟਰ ਰਜਿੰਦਰ ਕੌਰ ਦੇ ਸਿਰ ਜਾਂਦਾ ਹੈ ਜੋ ਆਪ ਇੱਕ ਉੱਚ ਸਿੱਖਿਆ ਪ੍ਰਾਪਤ ਕਨੈਡਾ ਵਿੱਚ ਪੇਸ਼ੇ ਵਜੋਂ ਅਧਿਆਪਕਕੌਰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕਰ ਰਹੇ ਸੁਲਝੇ ਹੋਏ ਢਾਡੀ ਪ੍ਰਚਾਰਕ ਹਨ।