ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਥੇਬੰਦੀ ਦੇ ਗੁਰਦਾਸਪੁਰ ਤੋਂ ਆਏ ੨੦ ਕਾਰਜਕਰਤਾਵਾਂ ਦੀ ਸਕੂਲਿੰਗ ਕਰਨ ਲਈ ਦੋ ਰੋਜਾ ਕੈਂਪ ਲਗਾਇਆ ਗਿਆ। ਜਿਸ ਦੀ ਆਰੰਭਤਾ ਜਥੇਬੰਦੀ ਦੇ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਆਰੰਭਕ ਸ਼ਬਦ ਸਾਂਝੇ ਕਰਕੇ ਕੀਤੀ।
ਜਥੇਬੰਦੀ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਜਤਿੰਦਰਪਾਲ ਸਿੰਘ ਹੋਰਾਂ ਜੀਵਲ ਮਨੋਰਥ, ਮਨ ਦੀਆਂ ਅਵਸਥਾਵਾਂ ਤੇ ਸੇਵਾ ਕਾਰਜਾਂ ਸਬੰਧੀ ਵਿਚਾਰਾਂ ਦੀ ਸਾਂਝ ਕੀਤੀ। ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਗੁਰਇਤਿਹਾਸ ਵਿੱਚੋਂ ਜਥੇਬੰਦਕ ਪ੍ਰੇਰਨਾਵਾਂ ਦੀ ਗੱਲ ਕਰਦਿਆਂ ਸੇਵਾ ਖੇਤਰ ਵਿੱਚ ਜਜ਼ਬੇ ਤੇ ਉਤਸ਼ਾਹ ਨਾਲ ਕੰਮ ਕਰਨ ਲਈ ਕਿਹਾ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਹੁਨਰ ਘਾੜਤ, ਚੰਗਾ ਕਾਰਜਕਰਤਾ ਤੇ ਆਗੂ ਦੇ ਗੁਣ ਆਦਿ ਵਿਸ਼ਿਆਂ ਤੇ ਗੱਲ ਕੀਤੀ। ਗੁਰੂ ਨਾਨਕ ਦੇਵ ਇੰਜੀ: ਕਾਲਜ ਦੇ ਰਿਟਾ: ਪ੍ਰਿੰ: ਹਰੀ ਸਿੰਘ ਹੋਰਾਂ "ਸਥਾਨਕ ਪੱਧਰ ਤੇ ਕੰਮ ਕਰੋ ਅਤੇ ਅੰਤਰਰਾਸ਼ਟਰੀ ਪੱਧਰ ਤੇ ਸੋਚੋ" ਵਿਸ਼ੇ ਤੇ ਵਿਚਾਰ ਰੱਖੇ। ਪੰਜਾਬ ਸਟੇਟ ਕੌਂਸਲ ਦੇ ਐਡੀਸ਼ਨਲ ਸਟੇਟ ਸਕੱਤਰ ਡਾ: ਅਵੀਨਿੰਦਰਪਾਲ ਸਿੰਘ, ਸ੍ਰ: ਨਰਿੰਦਰਪਾਲ ਸਿੰਘ ਅਤੇ ਡਾ: ਲਖਵਿੰਦਰ ਸਿੰਘ ਹੋਰਾਂ "ਜਥੇਬੰਦਕ ਸੋਚਾਂ" ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ। ਸ੍ਰ: ਤਜਿੰਦਰ ਸਿੰਘ ਖਿਜਰਾਬਾਦੀ ਤੇ ਸ੍ਰ: ਬਲਜੀਤ ਸਿੰਘ ਨੂਰਮਹਿਲ ਹੋਰਾਂ ਸੇਵਾ ਖੇਤਰ ਵਿੱਚ ਡੱਟਣ ਦੀ ਲੋੜ ਬਾਰੇ ਚਾਨਣਾ ਪਾਇਆ ਅਤੇ ਫੈਸਲਾ ਕੀਤਾ ਕਿ ਸਮਾਜ ਵਿੱਚੋਂ ਭਰੂਣ ਹੱਤਿਆ, ਦਾਜ, ਨਸ਼ੇ, ਭ੍ਰਿਸ਼ਟਾਚਾਰ ਤੇ ਨੰਗੇਜ਼ਵਾਦ ਦੇ ਕੋਹੜ ਨੂੰ ਠੱਲ੍ਹ ਪਾਉਣ ਲਈ ਆਏ ਪ੍ਰਤੀਨਿੱਧ ਪੂਰੀ ਤਨਦੇਹੀ ਨਾਲ ਡੱਟਣਗੇ ਤੇ ਇਸ ਕਾਜ ਦੀ ਆਰੰਭਤਾ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਦੇ ਪਿੰਡ ਭੈਣੀ ਮੀਆਂ ਖਾਂ ਤੋਂ ਕਰਨਗੇ। ਕੀਤੇ ਕਾਰਜਾਂ ਦਾ ਮੁਲਾਂਕਣ ਇਹ ਮੈਂਬਰ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਭੈਣੀ ਮੀਆਂ ਖਾਂ ਵਿਖੇ ਕਰਿਆ ਕਰਨਗੇ।