ਇਸ਼ਮੀਤ ਸਿੰਘ ਦੀ ਯਾਦ ਵਿੱਚ

On: 10 September, 2008, By: Press Secretary, Location: Global

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਟਾਰ ਵੁਆਇਸ ਆਫ ਇੰਡੀਆ ਸ੍ਰ: ਇਸ਼ਮੀਤ ਸਿੰਘ ਦੀ ਯਾਦ ਵਿੱਚ ਰੁੱਖ ਲਗਾਉ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਤਹਿਤ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ: ਐਮ.ਐਸ.ਕੰਗ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ.ਕੇ.ਤਨੇਜਾ ਨੇ ਰੁੱਖ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਸੀ.ਐਮ.ਸੀ.ਹਸਪਤਾਲ ਦੇ ਡਾਇਰੈਕਟਰ ਸ੍ਰੀ ਅਬਰਾਹੀਮ ਜੀ ਥਾਮਸ ਅਤੇ ਡਿਪਟੀ ਡਾਇਰੈਕਟਰ ਕਿੰਮ ਮੈਮਨ ਨੇ ਵੀ ਮੋਲਸਰੀ ਦਾ ਬੂਟਾ ਲਗਾ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ। CIPHET ਦੇ ਡਾਇਰੈਕਟਰ ਡਾ: ਆਰ.ਟੀ.ਪਾਟਿਲ ਨੇ ਦੱਸਿਆ ਕਿ ਉਹ ਇਸ਼ਮੀਤ ਸਿੰਘ ਨੂੰ ਸ਼ਰਧਾਜਲੀ ਦੇਣ ਲਈ ਵਿਸ਼ੇਸ਼ ਤੌਰ ਤੇ ਦਸਤਾਰ ਬੰਨ ਕੇ ਆਏ ਹਨ। ਇਸ ਸਮੇਂ ਇਹਨਾਂ ਆਗੂਆਂ ਨੇ ਕਿਹਾ ਕਿ ਰੁੱਖ ਲਗਾਉਣ ਮੁਹਿੰਮ ਰਾਹੀਂ ਅਸੀਂ ਸਟਾਰ ਵੁਆਇਸ ਆਫ ਇੰਡੀਆ ਸ੍ਰ: ਇਸ਼ਮੀਤ ਸਿੰਘ ਨੂੰ ਸੱਚੀ ਸਰਧਾਜ਼ਲੀ ਭੇਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਟੱਡੀ ਸਰਕਲ ਦੇ ਚੀਫ਼ ਸਕੱਤਰ, ਡਾ: ਚਰਨ ਕਮਲ ਸਿੰਘ, ਫਾਊਂਡਰ ਮੈਂਬਰ ਸ੍ਰ: ਗੁਰਮੀਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਜਿੱਥੇ ਰੁੱਖ ਲਗਾਉਣ ਨਾਲ ਇਸ਼ਮੀਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ,

ਉਥੇ ਨਾਲ ਹੀ ਉਹਨਾਂ ਸਮੂਹ ਜਥੇਬੰਦੀਆਂ ਨੂੰ ਇਸ ਮੁਹਿੰਮ ਨੂੰ ਅੱਗੇ ਤੋਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਰੁੱਖ ਲਗਾਉਣ ਮੁਹਿੰਮ ਨਾਲ ਜਿੱਥੇ ਵਾਤਾਵਰਣ ਦੀ ਸੰਭਾਲ ਹੋਵੇਗੀ, ਉਥੇ ਨਾਲ ਦੀ ਨਾਲ ਇਸ਼ਮੀਤ ਸਿੰਘ ਨੂੰ ਸੱਚੀ ਸ਼ਰਧਾਜਲੀ ਹੋਵੇਗੀ। ਇਸ ਮੌਕੇ ਸ੍ਰ: ਇਸ਼ਮੀਤ ਸਿੰਘ ਦੇ ਮਾਤਾ-ਪਿਤਾ, ਸ੍ਰ: ਗੁਰਪਿੰਦਰ ਸਿੰਘ, ਸਰਦਾਰਨੀ ਅੰਮ੍ਰਿਤਪਾਲ ਕੌਰ ਅਤੇ ਸ਼ਹਿਰ ਦੇ ਪ੍ਰਮੁੱਖ ਪਤਵੰਤੇ ਸੱਜਣ ਵੀ ਮੌਜੂਦ ਸਨ। ਚੀਫ਼ ਸਕੱਤਰ ਡਾ: ਚਰਨ ਕਮਲ ਸਿੰਘ ਹੋਰਾਂ ਵਿਸ਼ੇਸ਼ ਤੌਰ ਤੇ ਇਸ ਮੁਹਿੰਮ ਦੇ ਸੰਚਾਲਕ ਤੇ ਪਬਲਿਕ ਰਿਲੇਸ਼ਨ ਡਾਇਰੈਕਟੋਰੇਟ ਦੇ ਡਾਇਰੈਕਟਰ ਆਰਕੀਟੈਕਟ ਹਰਬੰਸ ਸਿੰਘ ਸਹਿਗਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Images related to this event.

 

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help