ਵੈਨਕੂਵਰ ਤੋਂ ਪੰਜਾਬ ਵਾਪਸੀ

On: 12 May, 2008, By: Press Secretary, Location: Canada

ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਦੱਸਿਆ ਕਿ 4 ਮਈ ਟਰਾਂਟੋਂ ਤੋਂ ਵੈਨਕੂਵਰ ਪਹੁੰਚਦੇ ਹੀ ਏਅਰਪੋਰਟ ਤੋਂ ਵੀਰਾਂ ਨੇ ਰਸੀਵ ਕਰਕੇ ਸਾਰਾ ਦਿਨ ਵੱਖ-ਵੱਖ ਘਰਾਂ ਵਿੱਚ ਦਾਸ ਨੂੰ ਲੈ ਕੇ ਗਏ।

ਹਰ ਇੱਕ ਪਰਿਵਾਰ ਦੇ ਮਨ ਵਿੱਚ ਮੇਰੇ ਵਾਪਸ ਪਰਤਨ ਦਾ ਵੈਰਾਗ ਸੀ ਤੇ ਹਰੇਕ ਮੈਂਬਰ ਮੈਨੂੰ ਆਪਣੇ ਘਰ ਲਿਜਾਣ ਲਈ ਖਿੱਚ ਰਿਹਾ ਸੀ। ਕਈ ਘਰਾਂ ਵਿੱਚ ਵਿਚਰਦਿਆਂ ਸ਼ਾਮ ਦੇ 7:00 ਵਜ ਗਏ ਤੇ ਫਿਰ ਸ਼ੁਰੂ ਹੋਈ ""ਖਾਣਾ ਪੀਣਾ ਰੈਸਟੋਰੈਂਟ"" ਸਰੀ ਵਿਖੇ ਵਿਦਾਇਗੀ ਪਾਰਟੀ, ਜਿਸ ਵਿੱਚ ਹਰੇਕ ਮੈਂਬਰ ਨੇ ਦਾਸ ਦੀ ਕਨੇਡਾ ਫੇਰੀ ਨਾਲ ਕਨੇਡਾ ਦੇ ਮੈਂਬਰਾਂ ਵਿੱਚ ਆਇਆ ਉਤਸ਼ਾਹ ਤੇ ਜਥੇਬੰਦਕ ਮਜ਼ਬੂਤੀ ਦੀ ਗਲ ਕੀਤੀ ਪਰ ਹਰੇਕ ਮੈਂਬਰ ਦੀਆਂ ਅੱਖਾਂ ਵਿੱਚ ਹੰਝੂ ਤੇ ਚਿਹਰੇ ਤੇ ਵੈਰਾਗ ਨਜ਼ਰ ਆਉਂਦਾ ਸੀ। ਜਥੇਬੰਦੀ ਦੇ ਚੀਫ਼ ਸਕੱਤਰ ਡਾ: ਚਰਨ ਕਮਲ ਸਿੰਘ ਹੋਰਾਂ ਵਿਦਾਇਗੀ ਪਾਰਟੀ ਨੂੰ ਜਥੇਬੰਦੀ ਦੇ ਹੈੱਡਕੁਆਟਰ ਤੋਂ ਟੈਲੀਫੋਨ ਰਾਹੀਂ ਸੰਬੋਧਨ ਕਰਦਿਆਂ ਸ੍ਰ: ਸਲ੍ਹੋਪੁਰੀ ਦੀ ਕਨੇਡਾ ਫੇਰੀ ਦੀ ਸਫਲਤਾ ਲਈ ਦਿੱਤੇ  ਸਹਿਯੋਗ ਲਈ ਧੰਨਵਾਦ ਕੀਤਾ। 4 ਮਈ ਰਾਤ 11:00 ਵਜੇ ਸਮੂੰਹ ਮੈਂਬਰਾਂ ਅਰਦਾਸ ਕੀਤੀ ਤੇ ਕਾਫਲਾ ਏਅਰਪੋਰਟ ਤੇ ਪਹੁੰਚਿਆ। ਸ੍ਰ: ਗੁਰਲਾਲ ਸਿੰਘ ਤੇ ਅੰਤਰ ਸਿੰਘ ਹੋਰੀਂ ਏਅਰਪੋਰਟ ਦੇ ਅੰਦਰ ਸਕਿਓਰਟੀ ਗੇਟ ਤੱਕ ਪਹੁੰਚੇ ਤੇ ਰਾਤ 12:30 ਵਜੇ ਉਹ ਮੇਰੇ ਵੱਲ ਵੇਖ ਹੱਥ ਹਿਲਾਉਂਦੇ ਰਹੇ ਤੇ ਮੈਂ ਉਨ੍ਹਾਂ ਵੱਲ ਵੇਖ ਹੱਥ ਹਿਲਾਉਂਦਾ ਰਿਹਾ। ਨਾ ਉਨ੍ਹਾਂ ਦਾ ਵਾਪਸ ਪਰਤਨ ਨੂੰ ਦਿਲ ਕਰਦਾ ਸੀ ਤੇ ਨਾ ਹੀ ਮੇਰਾ ਉਨ੍ਹਾਂ ਨੂੰ ਛੱਡਣ ਨੂੰ ਦਿਲ ਕਰਦਾ ਸੀ ਪਰ ਸਮਾਂ ਆਗਿਆ ਨਹੀਂ ਦੇ ਰਿਹਾ ਸੀ। ਉਹ ਵਾਪਸ ਪਰਤੇ ਤੇ ਮੈਂ ਰਾਤ 2:00 ਵਜੇ ਜਹਾਜ ਵਿੱਚ ਬੈਠਾ ਤੇ ਅਗਲੇ ਦਿਨ ਵਾਇਆ ਚਾਈਨਾ ਵਾਪਸ ਭਾਰਤ ਪਹੁੰਚ ਗਿਆ।             ਮੈਂ ਟਰਾਂਟੋਂ ਤੇ ਵੈਨਕੂਵਰ ਸਰੀ ਤੋਂ ਮਿਲੇ ਅਗਮੀ, ਅਕਹ ਤੇ ਅਕੱਥ ਪਿਆਰ, ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਾਗਾ। ਜਦ ਵੀ ਮੇਰੇ ਸਟੱਡੀ ਸਰਕਲ ਟੂਰਾਂ ਦੀ ਗਲ ਚਲਿਆ ਕਰੇਗੀ ਤਾਂ ਕਨੇਡਾ ਫੇਰੀ ਦਾ ਵਿਸ਼ੇਸ਼ ਜ਼ਿਕਰ ਹੋਇਆ ਕਰੇਗਾ। ਜਦ ਤੱਕ ਮੇਰੇ ਸਵਾਸ ਹਨ ਮੈਂ ਕਨੇਡਾ ਦੀਆਂ ਸੰਗਤਾਂ ਦੇ ਪਿਆਰ ਦੀ ਠੰਡਕ ਨੂੰ ਮਾਣਦਾ ਰਹਾਂਗਾ।

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help