ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੇ ਮਲੋਟ ਖੇਤਰ ਵਲੋਂ ੨੦ ਤੋਂ ੨੩ ਦਸੰਬਰ ਤੱਕ ਚਾਰ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਜ਼ਿਲ੍ਹਾ ਮੁਕਤਸਰ ਵਿਖੇ ਲਗਾਇਆ ਗਿਆ। ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਸ ਕੈਂਪ ਵਿੱਚ ੨੨੦ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਕੈਂਪ ਦੀ ਰਸਮੀ ਸ਼ੁਰੂਆਤ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਸ਼ਾਨ ਸਾਹਿਬ ਨੂੰ ਗਾਰਡ ਆਫ਼ ਆਨਰ ਦੇ ਕੇ ਕੀਤੀ ਗਈ। ਨਿਸ਼ਾਨ ਸਾਹਿਬ ਲਹਿਰਾਉਣ ਦੀ ਰਸਮ ਸ੍ਰ: ਗੁਰਬਚਨ ਸਿੰਘ ਰੁਮਾਣਾ ਮੀਤ ਪ੍ਰਧਾਨ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ, ਪ੍ਰਿੰ: ਸ਼ਰਦੇੳਸਿੰਘ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਸ੍ਰ: ਸਤਿੰਦਰਪਾਲ ਸਿੰਘ ਕੋ-ਆਰਡੀਨੇਟਰ ਵਿਦਿਆਰਥੀ ਵਿੰਗ ਨੇ ਨਿਭਾਈ।
ਪਹਿਲੇ ਸੈਸ਼ਨ ਦੀ ਸ਼ੁਰੂਆਤ ਵਿੱਚ ਡਾ: ਮਨਦੀਪ ਸਿੰਘ, ਵੈਟਨਰੀ ਅਫਸਰ ਅਬੋਹਰ ਨੇ ਮਨੁੱਖ ਲਈ ਬਿਹਤਰੀਨ ਜੀਵਨ ਕਲਾ ਵਿਸ਼ੇ ਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਰਾਤ ਦੇ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਐਲ.ਸੀ.ਡੀ.ਪ੍ਰੋਜੈਕਟਰ ਦੁਆਰਾ ਇਤਿਹਾਸਕ ਫ਼ਿਲਮ ਸਾਹਿਬਜ਼ਾਦੇ ਦੀ ਅਤੇ ਦੀ ਰਾਈਜ਼ ਆਫ਼ ਖਾਲਸਾ ਦਿਖਾਈਆਂ ਗਈਆਂ ਜਿਸ ਦਾ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ। ਕੈਂਪ ਦੇ ਅਗਲੇ ਦਿਨ ਦੀ ਸ਼ੁਰੂਆਤ ਨਿਤਨੇਮ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਹੋਈ। ਟੈਕਨੀਕਲ ਸੈਸ਼ਨ ਦੌਰਾਨ ਸ੍ਰ: ਗੁਰਵਿੰਦਰ ਸਿੰਘ ਸਿਵੀਆ ਨੇ ਗੁਰਬਾਣੀ ਅਤੇ ਚਰਿੱਤਰ ਨਿਰਮਾਣ ਵਿਸ਼ੇ ਤੇ ਕੈਂਪਰਜ਼ ਨਾਲ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਬਾਅਦ ਡਾ: ਅਵੀਨਿੰਦਰਪਾਲ ਿਸੰਘ ਜ਼ੋਨਲ ਸਕੱਤਰ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਨੇ ਆਪਣੇ ਵਿਚਾਰ ਗੁਰਬਾਣੀ ਦੇ ਹਵਾਲੇ ਦੇ ਕੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਅਗਲੇ ਸੈਸ਼ਨ ਵਿੱਚ ਫਰੀਦਕੋਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੌਜਵਾਨ ਲਿਖਾਰੀ ਸ੍ਰ: ਜਗਦੀਪ ਸਿੰਘ ਫਰੀਦਕੋਟ ਨੇ ਅਜੋਕਾ ਸਭਿਆਚਾਰ ਤੇ ਆਚਰਨ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਅੱਜਕਲ੍ਹ ਮੀਡੀਏ ਦੁਆਰਾ ਦਿਖਾਏ ਜਾ ਰਹੇ ਅਸ਼ਲੀਲ ਕਲਚਰ ਨੇ ਸਮਾਜ ਨੂੰ ਗੰਧਲਾ ਕੀਤਾ ਹ। ਸਮਾਜ ਵਿਚਲੇ ਸਤਿਕਾਰਤ ਰਿਸ਼ਤਿਆਂ ਨੂੰ ਅਪਮਾਨਤ ਕੀਤਾ ਹੈ ਇਸ ਤੋਂ ਬਚਣ ਦੀ ਲੋੜ ਹੈ। ਸਾਡੇ ਨੌਜਵਾਨਾਂ ਦਾ ਨਸ਼ਿਆਂ ਵਿੱਚ ਪੈ ਕੇ ਸਮਾਜਿਕ ਬੁਰਾਈਆਂ ਪੈਦਾ ਕਰਨਾ ਵੀ ਇਸ ਦਾ ਇਕ ਕਾਰਨ ਹੈ। ਉਨ੍ਹਾਂ ਸਾਡੇ ਬੱਚੇ ਸਾਡੇ ਦੇਸ਼ ਦਾ ਆਉਣਾ ਵਾਲਾ ਭਵਿੱਖ ਹ। ਜੋ ਅਸੀਂ ਇਨ੍ਹਾਂ ਨੂੰ ਇਸ ਉਮਰ ਵਿੱਚ ਦੇਵਾਂਗੇ ਉਸੇ ਤਰ੍ਹਾਂ ਦੇ ਸਮਾਜ ਦਾ ਨਿਰਮਾਣ ਹੋਵੇਗਾ। ਇਸ ਤੋਂ ਬਾਅਦ ਸ਼ਾਮ ਦੇ ਸੈਸ਼ਨ ਵਿੱਚ ਗੁਰਮਤਿ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਤਿਹਾਸਕ ਅਤੇ ਸਮਾਜਿਕ ਬੁਰਾਈਆਂ ਸੰਬੰਧੀ ਆਪੋ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਭਰਪੂਰ ਆਨੰਦ ਮਾਣਿਆ। ਗੁਰਮਿਤ ਕਵੀ ਦਰਬਾਰ ਰਿਵੀਊ, ਸਲਾਈਡ ਸ਼ੋਅ ਸੈਸ਼ਨ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।