ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅੰਮ੍ਰਿਤਸਰ ਜ਼ੋਨ ਵਲੋਂ ਜ਼ੋਨਲ ਸਕੱਤਰ ਸ੍ਰ: ਗੁਰਚਰਨ ਸਿੰਘ ਅਤੇ ਜ਼ੋਨਲ ਪ੍ਰਧਾਨ ਸ੍ਰ: ਗੁਰਦੇਵ ਸਿੰਘ ਦੀ ਯੋਗ ਅਗਵਾਈ ਅਤੇ ਸਵਿਟਜਰਲੈਂਡ ਨਿਵਾਸੀ ਸ੍ਰ: ਗੁਰਦੇਵ ਸਿੰਘ ਦੇ ਸਹਿਯੋਗ ਨਾਲ ੧੨ ਤੋਂ ੧੫ ਅਪੈ੍ਰਲ ਤੱਕ ਸਰਕਾਰੀ ਸੀ:ਸੈ:ਸਕੂਲ ਫਤਹਿਗੜ੍ਹ ਸ਼ੁੱਕਰ ਚੱਕ ਵਿਖੇ ੪ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਾਇਆ ਗਿਆ।, ਜਿਸ ਵਿੱਚ ੨੦ ਸਕੂਲਾਂ ਦੇ ੩੦੦ ਲੜਕੇ-ਲੜਕੀਆਂ ਨੇ ਭਾਗ ਲਿਆ। ਪਹਿਲੇ ਸੈਸ਼ਨ ਵਿੱਚ ਭਾਈ ਭੁਪਿੰਦਰ ਸਿੰਘ (ਬਾਠ) ਵਲੋਂ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਵਿਸ਼ੇ ਤੇ ਵਿਚਾਰ ਕੀਤੀ। ਦੂਸਰੇ ਸੈਸ਼ਨ ਵਿੱਚ ਮੈਡੀਕਲ ਅਫ਼ਸਰ ਡਾ: ਰਣਜੀਤ ਸਿੰਘ (ਬੁੱਟਰ) ਹੋਰਾਂ ਨੇ ਭਰੂਣ ਹੱਤਿਆ, ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਬਚਾਓ, ਸਿਹਤ ਸੰਬੰਧੀ ਸਾਵਧਾਨੀਆਂ ਅਤੇ ਇਤਿਹਾਸਿਕ ਪ੍ਰੇਰਨਾਵਾਂ ਸਾਂਝੀਆਂ ਕੀਤੀਆਂ। ਸ੍ਰ: ਜਸਵੰਤ ਸਿੰਘ ਪਟਵਾਰੀ ਨੇ ਵੀ ਵਿਚਾਰ ਸਾਂਝੇ ਕੀਤੇ। ਸ਼ਾਮ ਨੂੰ ਨਿਤਨੇਮ ਦੇ ਸੈਸ਼ਨ ਵਿੱਚ ਸ੍ਰ: ਬਲਜੀਤ ਸਿੰਘ ਮੁੱਖ ਕੈਂਪ ਕੋਆਰਡੀਨੇਟਰ ਤੇ ਮੀਤ ਪ੍ਰਧਾਨ ਅੰਮਿ੍ਤਸਰ ਜ਼ੋਨ ਨੇ ਰਹਿਰਾਸ ਸਾਹਿਬ ਵਿਚੋਂ ਚੋਣਵੇ ਸੁਨੇਹੇ ਸਾਂਝੇ ਕੀਤੇ। ਧਾਰਮਿਕ ਫਿਲਮ ਵੀ ਦਿਖਾਈ ਗਈ। ਅਗਲੇ ਦਿਨ ਪ੍ਰਸਿੱਧ ਵਿਦਵਾਨ ਸ੍ਰ: ਇੰਦਰਜੀਤ ਸਿੰਘ ਗੋਗੋਆਣੀ ਨੇ ਵਹਿਮ-ਭਰਮ ਆਦਿ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਪ੍ਰੋ: ਬਲਵਿੰਦਰ ਸਿੰਘ ਝਬਾਲ ਹੋਰਾਂ ਨੇ ਕੇਸ ਅਤੇ ਦਸਤਾਰ ਉਤੇ ਵਿਚਾਰ ਸਾਂਝੇ ਕੀਤੇ। ਸ਼ਾਮ ਨੂੰ ਨਿਤਨੇਮ ਦੇ ਸੈਸ਼ਨ ਤੇ ਬਾਅਦ ਲਾਈਟ ਐਂਡ ਸਾਊਂਡ ਧਾਰਮਿਕ ਡਰਾਮੇ ਦਿਖਾਏ ਗਏ। ਅਗਲੇ ਦਿਨ ਵਿਦਿਆਰਥੀਆਂ ਵਲੋਂ ਨਸ਼ਾ ਵਿਰੋਧੀ ਜਾਗਰਤੀ ਮਾਰਚੀ ਕੱਢਿਆ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।