ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਕਾਸ਼ਨ ਅਤੇ ਮੀਡੀਆ ਅਧਿਐਨ ਡਾਇਰੈਕਟੋਰੇਟ ਵਲੋਂ ਇਤਿਹਾਸਿਕ ਦਸਤਾਵੇਜ਼ਾਂ ਦੀ ਸੰਭਾਲ ਲਈ ਆਰੰਭੇ ਉੱਦਮਾਂ ਨੂੰ ਵੱਖ-ਵੱਖ ਸੰਸਥਾਵਾਂ, ਵਿਦਵਾਨਾਂ, ਵਿਦਿਅਕ ਮਾਹਿਰਾਂ ਤੇ ਹੋਰਨਾਂ ਪ੍ਰਤੀਨਿਧਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਭਾਈ ਗੁਰਦਾਸਪਰ ਰੈਂਫਰੈਂਸ ਲਾਇਬ੍ਰੇਰਪ ਦੀ ਪੁਨਰ ਸਥਾਪਨਾ ਦੇ ਕਾਰਜਾਂ ਵਿੱਚ ਚੱਲ ਰਹੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਡਾ: ਵਰਿੰਦਰਪਾਲ ਸਿੰਘ, ਡਾਇਰੈਕਟਰ, ਪ੍ਰਕਾਸ਼ਨ ਅਤੇ ਮੀਡੀਆ ਅਧਿਐਨ ਡਾਇਰੈਕਟੋਰੇਟ ਹੋਰਾਂ ਦੱਸਿਆ ਕਿ ਲਾਇਬ੍ਰੇਰੀ ਵਿਖੇ ਪਹਿਲਾ ਮੌਜੂਦ ਪੁਸਤਕਾਂ ਤੋਂ ਇਲਾਵਾ ਪਿਛਲੇ ਮਹੀਨੇ ਵੱਖ-ਵੱਖ ਵਸੀਲਿਆਂ ਤੋਂ ੧੫੦੦ ਤੋਂ ਕਰੀਬ ਪੁਸਤਕਾਂ ਲਾੲਬ੍ਰੇਰੀ ਨੂੰ ਪ੍ਰਾਪਤ ਹੋਈਆਂ ਹਨ। ਇਨ੍ਹਾਂ ਉਪਰਾਲਿਆਂ ਵਿੱਚ ਡਾ: ਪੁਸ਼ਪਇੰਦਰ ਸਿੰਘ ਅਤੇ ਗੁਰਪੁਰਵਾਸੀ ਸ੍ਰ: ਬਲਵਿੰਦਰ ਸਿੰਘ ਕਾਨਪੁਰ ਦੇ ਪ੍ਰਵਾਰਾਂ ਦਾ ਯੋਗਦਾਨ ਪ੍ਰਮੁੱਖ ਹੈ। ਡਾਇਰੈਕਟੋਰੇਟ ਵਲੋਂ ਇਤਿਹਾਸਿਕ ਦਸਤਾਵੇਜ਼ਾਂ ਦੀ ਸਾਂਭ ਸੰਭਾਲ ਦੇ ਕਾਰਜਾਂ ਦੀ ਲੜੀ ਵਿੱਚ ਸੰਸਾਰ ਭਰ ਵਿੱਚ ਗੁਰਮਤਿ ਸਭਿਆਚਾਰ ਨਾਲ ਸਬੰਧਤ ਪ੍ਰਕਾਸ਼ਤ ਹੋ ਚੁੱਕੀਆਂ ਤੇ ਹੋ ਰਹੀਆਂ ਕਿਤਾਬਾਂ/ਕੈਸਟਾਂ/ਸੀਡੀਜ਼ ਆਦਿ ਦੀ ਵਿਸ਼ਾ ਵਾਰ ਸੂਚੀ ਤਿਆਰ ਕੀ ਜਾ ਰਹੀ ਹੈ। ਡਾ: ਵਰਿੰਦਰਪਾਲ ਸਿੰਘ ਹੋਰਾਂ ਸਮੂੰਹ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਬੇਨਤੀ ਕੀਤੀ ਕਿ ਜਿਹਨਾਂ ਕੋਲ ਪੁਰਾਤਨ ਇਤਿਹਾਸਕ ਸਰੋਤ, ਖਰੜੇ ਜਾਂ ਹੋਰ ਪ੍ਰਕਾਸ਼ਤ ਸਾਹਿਤ ਆਦਿ ਨਿੱਜੀ ਲਾਇਬ੍ਰੇਰੀ ਵਿੱਚ ਹੋਣ ਤਾਂ ਉਨ੍ਹਾਂ ਦੀ ਜਾਣਕਾਰੀ ਹੇਠ ਲਿਖੇ ਪ੍ਰਾਫਰਮੇ ਅਨੁਸਾਰ ਜਥੇਬੰਦੀ ਨੂੰ ਭੇਜਣ ਤਾਂ ਜੋ ਤਿਆਰ ਕੀਤੇ ਜਾਣ ਵਾਲੀ ਸੂਚੀ ਵਿੱਚ ਇਹ ਸਾਰੇ ਸਰੋਤ ਉਨ੍ਹਾਂ ਸੰਸਥਾਵਾਂ ਤੇ ਵਿਦਵਾਨਾਂ ਦੀ ਮੁਕੰਮਲ ਜਾਣਕਾਰੀ ਸਹਿਤ ਸ਼ਾਮਿਲ ਕੀਤੇ ਜਾ ਸਕਣ। ਸ੍ਰ: ਜਸਵੰਤ ਸਿੰਘ ਅਮਨ , ਇੰਚਾਰਜ ਲਾਇਬ੍ਰੇਰੀ ਹੋਰਾਂ ਅਪੀਲ ਕੀਤੀ ਕਿ ਜਿਸ ਜਿਸ ਵਿਅਕਤੀ ਨੇ ਜਿਹੜੀ ਜਿਹੜੀ ਕਿਤਾਬ ਪੜ੍ਹੀ ਹੈ ਜਾਂ ਸੀ.ਡੀ., ਕੈਸੇਟ ਸੁਣੀ ਹੈ ਉਸ ਦਾ ਵੇਰਵਾ ਅਤੇ ਰਿਵੀਊ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਭੇਜਣ ਦੀ ਕਿ੍ਪਾਲਤਾ ਕਰਨ। ਇਸ ਨਾਲ ਸਾਹਿਤ ਦੇ ਵਿਸ਼ਿਆਂ ਦੀ ਸਹੀ ਪਹਿਚਾਣ ਕਰਨ ਵਿੱਚ ਸੁਵਿਧਾ ਹੋਵੇਗੀ ਵਿਸ਼ਿਆਂ ਦੇ ਵਿਸਥਾਰ ਲਈ ਸਟੱਡੀ ਸਰਕਲ ਸਮਾਚਾਰ ਦਾ ਮਾਰਚ ੨੦੦੭ ਦਾ ਅੰਕ ਦੇਖਿਆ ਜਾ ਸਕਦਾ ਹੈ ਜਾਂ ੯੮੮੮੪-੮੮੯੦੦ ਤੇ ਸੰਪਰਕ ਕੀਤਾ ਜਾ ਸਕਦਾ ਹੈ।