ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਜ਼ੋਨ ਵਲੋਂ ੧੮ ਫਰਵਰੀ ਅਤੇ ੧੧ ਮਾਰਚ ਨੂੰ ਗੁ: ਸਾਹਿਬ ਗੁਰੂ ਨਾਨਕਪੁਰਾ ਵਿਖੇ ਪਲਸ ਪੋਲੀਓ ਕੈਂਪ ਲਗਾਏ ਗਏ। ਜਿਸ ਦਾ ਉਦਘਾਟਨ ਡਾ: ਹ:ਸ:ਬਾਲੀ:ਐਸ:ਐਮ:ਓ: ਨੇ ਕੀਤਾ। ਹੋਏ ਸੰਖੇਪ ਸਮਾਗਮ ਮੌਕੇ ਜ਼ੋਨਲ ਸਕੱਤਰ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਤੇ ਯੂਨਿਟ ਸਕੱਤਰ ਸ੍ਰ: ਹਰਬੰਸ ਸਿੰਘ ਨੇ ਸਟੱਡੀ ਸਰਕਲ ਦੀਆਂ ਸਿਹਤ ਸੇਵਾਵਾਂ ਦੇ ਖੇਤਰ ਸੰਬੰਧੀ ਕਾਰਜ-ਵਿਧੀਆਂ ਦੀ ਜਾਣਕਾਰੀ ਦਿੱਤੀ। ਐਸ.ਐਮ.ਓ. ਸਾਹਿਬ ਨੇ ਸਟੱਡੀ ਸਰਕਲ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਜ਼ੋਨਲ ਪ੍ਰਧਾਨ ਸ੍ਰ: ਲਾਭ ਸਿੰਘ ਤੇ ਯੂਨਿਟ ਪ੍ਰਧਾਨ ਸ੍ਰ: ਹਰਭਜਨ ਸਿੰਘ ਨੇ ਮੁੱਖ ਮਹਿਮਾਨ ਅਤੇ ਨਰਸਿੰਘ ਟੀਮ ਦਾ ਸਨਮਾਨ ਕੀਤਾ।