ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ

On: 20 March, 2007, By: Press Sectretary, Location: Bathinda

ਮਾਛੀਵਾੜਾ ਯੂਨਿਟ ਵਲੋਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਗੁ: ਚਰਨ ਕਮਲ ਸਾਹਿਬ ਮਨਾਇਆ ਗਿਆ। ਇਸ ਸਮੇਂ ਸ੍ਰ: ਸਤਨਾਮ ਸਿੰਘ ਸਲੋ੍ਪੁਰੀ, ਡਾਇਰੈਕਟਰ ਯੁਵਕ ਸੇਵਾਵਾਂ ਨੇ ਕਿਹਾ ਕਿ ਭਗਤ ਰਵਿਦਾਸ ਜੀ ਜੁੱਤੀਆਂ ਗੰਢ ਕੇ ਰੋਜੀ ਰੋਟੀ ਕਮਾਉਂਦੇ ਸਨ। ਆਰਥਕ ਤੰਗੀ ਦੇ ਬਾਵਜੂਦ ਘਰ ਆਏ ਸਾਧੂ ਜਨਾਂ ਦੀ ਸੇਵਾ ਕਰਦੇ ਸਨ। ਗਰੀਬ ਨੂੰ ਮੁਫ਼ਤ ਜੁੱਤੀਆਂ ਬਣਾ ਕੇ ਦਿੰਦੇ ਸਨ। ਜਾਤ ਦੇ ਚਮਾਰ ਸਨ। ਭਗਤ ਜੀ ਨੇ ਜਾਤ-ਪਾਤ ਦੇ ਵਖਰੇਂਵੇ ਦੂਰ ਕਰਨ ਲਈ ਕ੍ਰਾਂਤੀਕਾਰੀ ਸਘਰਲ਼ ਲੜਿਆ। ਇਸ ਸਮੇਂ ਹਾਜਰ ਸੰਗਤਾਂ ਨੇ ਨਾਵਾਂ ਨਾਲ ਜਾਤ ਗੋਤ ਨਾ ਲਿਖਣ ਦਾ ਪ੍ਰਣ ਕੀਤਾ। ਕੇਂਦਰੀ ਜ਼ੋਨ ਲੁਧਿਆਣਾ ਦੇ ਸਮਾਜਿਕ ਖੇਤਰ ਦੇ ਐਡੀ: ਜ਼ੋਨਲ ਸਕੱਤਰ ਸ੍ਰ: ਪ੍ਰਭਜੋਤ ਸਿੰਘ ਹੋਰਾਂ ਕਿਹਾ ਕਿ ਭਗਤ ਰਵਿਦਾਸ ਜੀ, ਸਾਧ ਸੰਗਤ ਦੀ ਮਹੱਤਤਾ ਦੱਸਦੇ ਹੋਏ ਫੁਰਮਾਉਂਦੇ ਹਨ ਜਿਵੇਂ ਮੱਖੀਆਂ ਸ਼ਹਿਦ ਤੇ ਬੈਠਦੀਆਂ ਹਨ ਤਿਵੇਂ ਸਾਨੂੰ ਸੰਗਤ ਵਿੱਚ ਬੈਠਾ ਚਾਹੀਦਾ ਹੈ। ਕਿਹਾ ਕਿ ਗੁ: ਸਾਹਿਬ ਵਿੱਚ ਸੰਗਤ ਮਿਲਦੀ ਹੈ ਤੇ ਸੰਗਤ ਵਿਚੋਂ ਗੁਣ ਪ੍ਰਗਟ ਹੁੰਦੇ ਹਨ ਇਸ ਲਈ ਸਾਨੂੰ ਰੋਜ਼ਾਨਾ ਗੁ: ਸਾਹਿਬ ਜਾਣਾ ਚਾਹੀਦਾ ਹੈ। ਨੌਜਵਾਨ ਆਗੂ ਸ੍ਰ: ਇੰਦਰਇਕਬਾਲ ਸਿੰਘ ਅਟਵਾਲ ਐਮ.ਐਲ.ਏ. ਨੇ ਬੋਲਦਿਆ ਕਿਹਾ ਕਿ ਭਗਤ ਜੀ ਦੇ ਸਮੇਂ ਸਮਾਜ ਵੱਖ-ਵੱਖ ਵਰਨਾਂ ਵਿੱਚ ਵੰਡਿਆ ਹੋਇਆ ਸੀ। ਭਗਤ ਜੀ ਨੇ ਲਤਾੜੇ, ਕੁਚਲੇ ਜਾ ਰਹੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਸ੍ਰ: ਨਰਿੰਦਰ ਸਿੰਘ ਖੇਤਰੀ ਨਿਗਰਾਨ ਨੇ ਸਟੇਜ ਦਾ ਸੰਚਾਲਨ ਕੀਤਾ। ਮੈਨੇਜਰ ਸ੍ਰ:ਗੁਰਮੀਤਸਿੰਘਹੋਰਾਂਆਈਸੰਗਤਦਾਧੰਨਵਾਦਕੀਤਾ।

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help