੨੮ ਦਸੰਬਰ ਤੋਂ ੧ ਜਨਵਰੀ ਤੱਕ ਕੇਂਦਰੀ ਗੁਰਦੁਆਰਾ ਧੰਨਬਾਦ (ਝਾਰਖੰਡ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਂਪ ਲਾਇਆ ਗਿਆ। ਕਨਵੀਨਰ ਸ੍ਰ: ਮਨਜੀਤ ਸਿੰਘ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿੱਚ ੨੨੫ ਵਿਦਿਆਰਥੀਆਂ ਨੇ ਭਾਗ ਲਿਆ। ਮਾ: ਰਜਿੰਦਰ ਸਿੰਘ, ਆਸਨਸੋਲ ਨੇ ਸਿੱਖ ਇਤਿਹਾਸ ੳਤੇ ਚਾਨਣਾ ਪਾਇਆ। ਪੂਰਬੀ ਭਾਰਤ ਦੇ ਕੋਆਰਡੀਨੇਟਰ ਸ੍ਰ: ਗੁਰਵਿੰਦਰ ਸਿੰਘ ਨੇ ਸਿੱਖਾਂ ੳੁਤੇ ਅਨਮਤੀ ਤਿੳਹਾਰਾਂ ਦਾ ਪ੍ਰਭਾਵ ੳਤੇ ਖੋਜ ਭਰਪੂਰ ਲੈਕਚਰ ਦਿੱਤਾ। ੧ ਜਨਵਰੀ ਨੂੰ ਲੈਕਚਰ, ਕਵਿਤਾ, ਗੀਤ, ਪ੍ਰਸ਼ਨੋਤਰੀ, ਦਸਤਾਰ, ਅਰਦਾਸ ਅਤੇ ਹੁਕਮਨਾਮਾ ਮੁਕਾਬਲੇ ਵਿਚੋਂ ਪਹਿਲੇ ਤਿੰਲ ਦਰਜੇ ਤੇ ਆਏ ਬੱਚਿਆਂ ਨੂੰ ਇਨਾਮ ਵੰਡੇ ਗਏ।