meeting 2

Meetings (ਮੀਟਿੰਗਾਂ/ ਇਕੱਤਰਤਾਵਾਂ)

ਉਘੇ ਸਾਇੰਸਦਾਨ,ਖੋਜੀ,ਅਤੇ ਵਿੱਦਿਅਕ ਖੇਤਰ ਵਿਚ ਨਾਮ ਕਮਾਉਣ ਵਾਲੇ ਡਾ ਦਲਜੀਤ ਸਿੰਘ ਜੀ ਨਾਲ ਮੀਟਿੰਗ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫਤਰ ਵਿਖੇ 20.5.2019 ਨੂੰ ਉਘੇ ਸਾਇੰਸਦਾਨ,ਖੋਜੀ,ਅਤੇ ਵਿੱਦਿਅਕ ਖੇਤਰ ਵਿਚ ਨਾਮ ਕਮਾਉਣ ਵਾਲੇ ਡਾ ਦਲਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ।ਉਹਨਾਂ ਨੂੰ ਵਿਗਿਆਨ, ਸਮਾਜਿਕ ਅਤੇ ਮਨੁੱਖਤਾ ਲਈ ਕੀਤੇ ਵਿਸ਼ੇਸ਼ ਕਾਰਜਾ ਲਈ ਬ੍ਰਿਟਿਸ਼ ਸਰਕਾਰ ਵਲੋਂ 4.4.2019 ਨੂੰ ਮਹਾਰਾਣੀ ਬਰਤਾਨੀਆ ਵਲੋ OBE ਦੀ ਉਪਾਧੀ ਨਾਲ ਸਨਮਾਨਿਆ ਗਿਆ |ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ ਕੇ ਦੇ ਸਰਪ੍ਰਸਤ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ ।ਕੇਂਦਰੀ ਲੀਡਰਸ਼ਿਪ ਵਲੋਂ ਚੇਅਰਮੈਨ ਸ ਜਤਿੰਦਰਪਾਲ ਸਿੰਘ ਜੀ ਅਗਵਾਈ ਵਿੱਚ ਸਮੂੰਚੀ ਟੀਮ ਨੇ ਉਹਨਾਂ ਨੂੰ ਜੀ ਆਇਆ ਨੂੰ ਕਿਹਾ ।ਇਸ ਸਮੇ ਕਰਵਾਏ ਗਏ ਵਿਸ਼ੇਸ਼ ਸੈਮੀਨਰ ਵਿੱਚ ਡਾ ਦਲਜੀਤ ਸਿੰਘ ਜੀ ਨੇ ਆਪਣੀ ਪੁਸਤਕ ” ਇਸ ਮਨਿ ਕੋ ਕੋਈ ਖੋਜਹੋ ਭਾਈ ” ਜੋ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋ ਪ੍ਰਕਾਸ਼ਿਤ ਕੀਤੀ ਗਈ ਹੈ ਸਬੰਧੀ ਵਿਚਾਰ ਸਾਂਝੇ ਕੀਤੇ ।ਸ ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਨੇ ਡਾ ਸਾਹਿਬ ਦੇ ਜੀਵਨ ਅਤੇ ਉਪਲੱਬਧੀਆਂ ਸਬੰਧੀ ਹਾਜਰੀਨ ਨੂੰ ਜਾਣਕਾਰੀ ਦਿੱਤੀ ਅਤੇ ਡਾ ਸਾਹਿਬ ਦੇ ਸਟੱਡੀ ਸਰਕਲ ਦੇ ਆਫਿਸ ਬੀਅਰਰ ਹੋਣ ਤੇ ਮਾਣ ਮਹਿਸੂਸ ਕੀਤਾ ।ਇਸ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕੇਂਦਰੀ ਟੀਮ ਵਲੋਂ ਜਿਸ ਵਿੱਚ ਸ ਜਤਿੰਦਰਪਾਲ ਸਿੰਘ, ਸ ਗੁਰਮੀਤ ਸਿੰਘ, ਡਾ ਬਲਵਿੰਦਰ ਪਾਲ ਸਿੰਘ, ਸ ਸੁਰਜੀਤ ਸਿੰਘ ਲੋਹੀਆ, ਸ ਜਸਪਾਲ ਸਿੰਘ ਪਿੰਕੀ, ਸ ਅਰਵਿੰਦਰ ਸਿੰਘ, ਸ ਅਜੀਤ ਸਿੰਘ ਵਲੋਂ ਡਾ ਸਾਹਿਬ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸ ਦਵਿੰਦਰਪਾਲ ਸਿੰਘ, ਸ ਨਰਿੰਦਰਪਾਲ ਸਿੰਘ, ਸ ਗੁਰਜਿੰਦਰ ਸਿੰਘ, ਬੀਬੀ ਨਰਿੰਦਰ ਕੋਰ, ਬੀਬੀ ਪ੍ਰਭਜੋਤ ਕੋਰ, ਬੀਬੀ ਨਿਰਲੇਪ ਕੋਰ, ਬੀਬੀ ਗੁਰਵੀਰ ਕੋਰ ਹਾਜਰ ਸਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ ਮੋਗਾ ਜ਼ੋਨ ਦੀ ਮਹੀਨਾਵਾਰ ਮੀਟਿੰਗ ਦੌਰਾਨ ਵੱਖ ਵੱਖ ਖੇਤਰਾਂ ਤੋਂ ਵੀਰਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਅਤੇ ਆ ਰਹੇ ਗੁਰੂ ਨਾਨਕ ਪਤਾਸ਼ਾਹ ਜੀ ਦੇ 550 ਸਾਲਾਂ ਨੂੰ ਸਮਰਪਿਤ ਪ੍ਰੋਗ੍ਰਾਮ ਉਲੀਕੇ ਗਏ।

ਫਰੀਦਕੋਟ ਮੁਕਤਸਰ ਬਠਿੰਡਾ ਜੋਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਕੋਟਕਪੂਰਾ ਵੱਲੋਂ ਹਫਤਾਵਾਰੀ ਸਟੱਡੀ ਸਰਕਲ ਸ਼ੁਰੂ ਕਰਨ ਲਈ ਪਿੰਡ ਵਾਂਦਰਜਟਾਣਾ ਵਿਖੇ ਸੂਝਵਾਨ ਵੀਰਾਂ ਨਾਲ ਵਿਸ਼ੇਸ਼ ਇਕੱਤਰਤਾ ਸ ਚਮਕੌਰ ਸਿੰਘ ਜੀ ਖੇਤਰ ਪ੍ਰਧਾਨ ਵੱਲੋਂ ਕੀਤੀ ਗਈ।ਜਲਦ ਹੀ ਸ਼ਖਸ਼ੀਅਤ ਉਸਾਰੀ ਹਫਤਾਵਾਰੀ ਕਲਾਸ ਸ਼ੁਰੂ ਕੀਤੀ ਜਾਵੇਗੀ ।ਰਿਪੋਰਟ :-ਨਵਨੀਤ ਸਿੰਘ ਜੋਨਲ ਸਕੱਤਰ

ਛੱਤੀਸਗੜ੍ਹ ਸਟੇਟ ਕੌਸਲ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵਿਸ਼ੇਸ਼ ਇਕੱਤਰਤਾ ਭਿਲੱਈ ਵਿਖੇ ਚੀਫ ਕੋਲੈਬਰੇਟਰ ਸ ਬ੍ਰਜਿੰਦਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਹੋਈ
।ਇਸ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਾਉਡਰ ਸ ਮਨਮੋਹਨ ਸਿੰਘ ਸੈਲਾਨੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।ਸੁਪਰੀਮ ਕੋਸਲ ਮੈਬਰ ਸ ਬਲਜੀਤ ਸਿੰਘ ਤੋਂ ਇਲਾਵਾ ਹੋਰ ਸਟੇਟ ਕੌਸਲ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ ।ਇਸ ਇਕੱਤਰਤਾ ਵਿੱਚ ਛੱਤੀਸਗੜ੍ਹ ਵਿਖੇ ਜਥੇਬੰਦਕ ਕਾਰਜਾਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ ।

ਸਾਹਿਤਕਾਰ ਸਦਨ ਵਲੋਂ ਉੱਘੇ ਲੇਖਕ ਸ੍ਰ: ਜਗਜੀਤ ਸਿੰਘ ਨਾਲ ਮੀਟਿੰਗ

ਆਸਟ੍ਰੇਲੀਆ, ਅਮਰੀਕਾ ਤੇ ਕੈਨੇਡਾ ਦੇ ਵਿਚ ਵਿਚਰਦੇ ਹੋਏ ਮੂਲ ਦਿੱਲੀ ਨਿਵਾਸੀ ਅੰਗ੍ਰੇਜ਼ੀ ਭਾਸ਼ੀ ਲੇਖਕ ਸਰਦਾਰ ਜਗਜੀਤ ਸਿੰਘ (ਦਾ ਸਿੱਖ ਟ੍ਰੀ ਵਾਲੇ) ਨਾਲ 21 ਅਪ੍ਰੈਲ ਨੂੰ ਰੂ-ਬ-ਰੂ, ਸਾਹਿਤਕਾਰ ਸਦਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ‘ਚ ਆਯੋਜਿਤ ਕੀਤਾ ਗਿਆ। ਸ੍ਰ: ਜਗਜੀਤ ਸਿੰਘ ਹੁਰਾਂ ਦੀ ਨਵੀਂ ਪੁਸਤਕ ‘ਸਮ ਯੂਨੀਵਰਸਲ ਐਂਡ ਡਿਵਾਈਨ ਟੀਚਿੰਗਜ਼ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ’ ਵੀ ਲੋਕ ਅਰਪਿਤ ਕੀਤੀ ਗਈ। 
ਸਮਾਗਮ ਦੇ ਆਰੰਭ ਵਿਚ ਸ੍ਰ: ਜਗਜੀਤ ਸਿੰਘ ਹੁਰਾਂ ਆਪਣੇ ਬਚਪਣ, ਵਿਦਿਆ ਪ੍ਰਾਪਤੀ, ਨੌਕਰੀ, ਲੇਖਣੀ, ਗੁਰਬਾਣੀ ਅਧਿਐਨ ਤੇ ਸਿੱਖ ਇਤਿਹਾਸ ਪ੍ਰਤੀ ਰੁਚੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਰਸੇ ਦੀ ਗੌਰਵਤਾ, ਵਰਤਮਾਨ ਦੇ ਸਿੱਖ ਕਿਰਦਾਰ ਵਿਚੋਂ ਝਲਕਣੀ ਚਾਹੀਦੀ ਹੈ। ਉਨ੍ਹਾਂ ਨੇ ਸਾਹਿਤ ਰਚਨਾ ਬਾਰੇ, ਵਿਦੇਸ਼ਾਂ ਵਿਚਲੇ ਪੰਜਾਬੀ ਸਿੱਖ ਸੰਗਤ ਦੇ ਰਹਿਣ ਸਹਿਣ, ਨਵੀਂ ਪੀੜ੍ਹੀ ਦੀਆਂ ਰੁਚੀਆਂ ਬਾਰੇ ਅਤੇ ਹੋਰਨਾਂ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਸਮੇਂ ਸ੍ਰ: ਪ੍ਰਤਾਪ ਸਿੰਘ ਚੇਅਰਮੈਨ, ਇੰਜੀ: ਡੀ.ਐਮ. ਦਲਵਿੰਦਰ ਸਿੰਘ, ਏ.ਜੀ.ਐਮ. (ਰਿਟਾ.) ਸ੍ਰ: ਜਸਪਾਲ ਸਿੰਘ, ਸ੍ਰ: ਅਮਰਜੀਤ ਸਿੰਘ ਟੈਕਸਲਾ, ਪ੍ਰੋ: ਜੇ.ਬੀ. ਸਿੰਘ ਨੰਦਾ, ਮਾ: ਤਰਲੋਚਨ ਸਿੰਘ, ਪ੍ਰਿੰ: ਹਰੀ ਸਿੰਘ, ਡਾ: ਬਲਵਿੰਦਰਪਾਲ ਸਿੰਘ ਸ਼ਾਮਲ ਹੋਏ। ਸਾਹਿਤਕ ਸਦਨ ਵਲੋਂ ਜਗਜੀਤ ਸਿੰਘ ਹੁਰਾਂ ਨੂੰ ਦੁਸ਼ਾਲਾ ਤੇ ਸਤਿਕਾਰ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ।

ਸਟੱਡੀ ਸਰਕਲ ਦੀ ਟੀਮ ਕੈਨੇਡਾ ਨਾਲ ਕੇਂਦਰੀ ਦਫ਼ਤਰ ਵਿਖੇ ਉਚੇਚੀ ਇਕੱਤਰਤਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਕੈਨੇਡਾ ਨੂੰ 2 ਫਰਵਰੀ, 2016 ਨੂੰ ਕੇਂਦਰੀ ਦਫ਼ਤਰ ਲੁਧਿਆਣਾ ਵਿਖੇ ਜੀ ਆਇਆਂ ਨੂੰ ਆਖਿਆ ਗਿਆ। ਟੀਮ ਕੈਨੇਡਾ ਦੇ ਨੈਸ਼ਨਲ ਜਨਰਲ ਸਕੱਤਰ ਸ੍ਰਦਾਰਨੀ ਬਿੰਦਰ ਕੌਰ ਅਤੇ ਸਟੱਡੀ ਸਰਕਲ ਦੀ ਓਵਰਸੀਜ਼ ਕੌਂਸਲ ਦੇ ਡਿਪਟੀ ਚੀਫ਼ ਸਕੱਤਰ ਸ੍ਰ: ਜਗਦੀਸ਼ ਸਿੰਘ ਨੇ ਕੇਂਦਰੀ ਦਫ਼ਤਰ ਵਿਖੇ ਉੱਚੇਚੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪਿਛਲੇ 8 ਸਾਲਾਂ ਦੌਰਾਨ ਕੈਨੇਡਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ 32 ਕਰੈਸ਼ ਕੋਰਸਾਂ ਦਾ ਆਯੋਜਨ ਕੀਤਾ ਗਿਆ ਹੈ। ਹਰੇਕ ਕੋਰਸ ਵਿਚ 9 ਘੰਟਿਆਂ ਦੇ ਸਮੇਂ ਵਿਚ ਸਿੱਖ ਇਤਿਹਾਸ ਬੜੇ ਰੌਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੈਨੇਡਾ ਨਿਵਾਸੀ 5 ਸਾਲ ਤੋਂ 22 ਸਾਲ ਦੀ ਉਮਰ ਤੱਕ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਮਲਟੀਮੀਡੀਆ ਰਾਹੀਂ ਦਿਖਾ ਕੇ ਉਹਨਾਂ ਨੂੰ ਗੁਰਬਾਣੀ ਦੀ ਜੀਵਨ ਜਾਂਚ ਅਨੁਸਾਰ ਜੀਵਨ ਜੀਉਣ ਦੀ ਪ੍ਰੇਰਨਾ ਕੀਤੀ ਜਾਂਦੀ ਹੈ। ਉਹਨਾਂ ਹੋਰ ਦੱਸਿਆ ਕਿ ਪਿਛਲੇ 8 ਸਾਲਾਂ ਦੌਰਾਨ 13000 ਬੱਚਿਆਂ ਨੇ ਇਹਨਾਂ ਕਰੈਸ਼ ਕੋਰਸਾਂ ਵਿਚ ਸ਼ਮੂਲੀਅਤ ਕੀਤੀ ਹੈ। ਇਹਨਾਂ ਬੱਚਿਆਂ ਤੇ ਨੌਜਵਾਨਾਂ ਨਾਲ ਸਟੱਡੀ ਸਰਕਲ ਦੇ ਕੈਨੇਡਾ ਨੈਸ਼ਨਲ ਯੂਨਿਟ ਵਲੋਂ ਲਗਾਤਾਰ ਸੰਪਰਕ ਬਣਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਯੁਵਕ ਹੁਣ ਆਪ ਵੀ ਟਰੇਨਰ ਬਣ ਗਏ ਹਨ। ਸ੍ਰ: ਜਗਦੀਸ਼ ਸਿੰਘ ਹੋਰਾਂ ਦੱਸਿਆ ਕਿ ਓਵਰਸੀਜ਼ ਕੌਂਸਲ ਵਲੋਂ ਸ਼ੀਘਰ ਹੀ ਜਰਮਨੀ, ਯੂ.ਏ.ਈ. ਤੇ ਹੋਰਨਾਂ ਦੇਸ਼ਾਂ ਵਿਚ ਵੀ ਸਟੱਡੀ ਸਰਕਲ ਦੇ ਬਕਾਇਦਾ ਯੂਨਿਟ ਬਣਾ ਕੇ ਸਰਗਰਮੀਆਂ ਆਰੰਭ ਕੀਤੀਆਂ ਜਾਣਗੀਆਂ। ਸ੍ਰ: ਪ੍ਰਤਾਪ ਸਿੰਘ ਚੇਅਰਮੈਨ ਹੁਰਾਂ ਇਸ ਮੌਕੇ ਟੀਮ ਕੈਨੇਡਾ ਦਾ ਸੁਆਗਤ ਕਰਦਿਆਂ ਕੇਂਦਰੀ ਦਫ਼ਤਰ ਵਿਖੇ ਆਉਣ ਤੇ ਜੀ ਆਇਆਂ ਨੂੰ ਆਖਿਆ। ਸਮੂੰਹ ਹਾਜ਼ਰ ਮੈਂਬਰਾਂ ਨੇ ਕੈਨੇਡਾ ਵਿਚ ਸਟੱਡੀ ਸਰਕਲ ਦੀਆਂ ਨਿਰੰਤਰ ਚੱਲ ਰਹੀਆਂ ਸਰਗਰਮੀਆਂ ਤੇ ਖਾਸ ਕਰਕੇ ਕਰੈਸ਼ ਕੋਰਸਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰ. ਰਾਮ ਸਿੰਘ, ਸ. ਜਤਿੰਦਰਪਾਲ ਸਿੰਘ ਸਕੱਤਰ ਜਨਰਲ, ਸ. ਇਕਬਾਲ ਸਿੰਘ, ਸ. ਹਰਜੀਤ ਸਿੰਘ ਖਾਲਸਾ, ਸ. ਗੁਰਸ਼ਰਨ ਸਿੰਘ, ਸ. ਹਰਦੀਪ ਸਿੰਘ, ਸ. ਸੁਰਜੀਤ ਸਿੰਘ, ਡਾ. ਤੇਜਿੰਦਟਪਾਲ ਸਿੰਘ, ਡਾ. ਪਰਮਜੀਤ ਸਿੰਘ, ਬੀਬੀ ਪਰਮਿੰਦਰ ਕੌਰ, ਬੀਬੀ ਹਰਮੀਤ ਕੌਰ, ਬੀਬੀ ਹਰਦੀਪ ਕੌਰ ਅਤੇ ਬੀਬੀ ਸੁਖਦੀਪ ਕੌਰ ਹਾਜ਼ਰ ਸਨ। 

Leave a Reply

Your email address will not be published. Required fields are marked *

Categories