26196364_1959606411036026_8085159132408970712_n

Kavi Darbar

ਮਿਤੀ 26.12.17 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਭਰਤਪੁਰ ਅਤੇ ਗੁਰਦੁਵਾਰਾ ਸ੍ਰੀ ਗੁਰੂ ਨਾਨਕ ਦਰਬਾਰ ਵਲੋਂ ਸਾਜਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿਚ ਖ਼ਾਸ ਤੌਰ ਤੇ ਬੱਚਿਆਂ ਲਈ ਕਵਿਤਾ ਲੈਕਚਰ ਰਹਿਤ ਮਰਯਾਦਾ ਮੁਕਾਬਲੇ ਕਰਾਏ ਗਏ। ਜਿਲਾ ਪ੍ਰਧਾਨ ਸ੍ਰ ਸਤਨਾਮ ਸਿੰਘ ਜੀ ਨੇ ਜੇਤੂਆਂ ਨੂੰ ਇਨਾਮ ਦਿੱਤੇ। ਸ੍ਰ ਪ੍ਰੇਮ ਸਿੰਘ, ਹਰਨਾਮ ਸਿੰਘ, ਅਰਜਨ ਸਿੰਘ, ਜੋਗਿੰਦਰ ਸਿੰਘ, ਸੰਜੇ ਸਿੰਘ ਆਦਿ ਮੌਜੂਦ ਸਨ। ਸੁਰਜੀਤ ਸਿੰਘ ਪ੍ਰਧਾਨ ਰਾਜਸਥਾਨ ਨੇ ਸਾਹਿਬਜ਼ਾਦਿਆਂ ਦਾ ਭਾਵਪੂਰਤ ਇਤਿਹਾਸ ਸੰਗਤਾਂ ਨੂੰ ਦੱਸਦਿਆਂ ਆਪਣੇ ਬੱਚਿਆ ਨੂੰ ਗੁਰੂ ਘਰ ਨਾਲ ਜੋੜਨ ਦੀ ਅਪੀਲ ਕੀਤੀ।ਰਿਪੋਰਟ :- ਕੁਲਦੀਪ ਕੌਰ ਸਟੇਟ ਸਕੱਤਰ ਰਾਜਸਥਾਨ

“ਕਵਿਤਾ ਮੁਕਾਬਲਾ”

ਵਿਸ਼ੇਸ਼ “ਕਵਿਤਾ ਮੁਕਾਬਲਾ” ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੇ ਜੀਵਨ ਨਾਲ ਸੰਬੰਧਤ ਕਵਿਤਾਵਾਂ ਸੁਣਾਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਮੁਕਾਬਲੇ ਵਿੱਚ ਜੱਜਮੈਂਟ ਦੀ ਸੇਵਾ ਬੀਬੀ ਮਲਕੀਯਤ ਕੌਰ ਮਾਹਲ, ਬੀਬੀ ਪ੍ਰਭਜੀਤ ਕੌਰ ਅਤੇ ਕਵਿਤਰੀ ਬੀਬੀ ਕੁਲਵਿੰਦਰ ਕੌਰ ਨੇ ਬਾ-ਖੂਬੀ ਨਿਭਾਈ । ਸਟੇਜ ਦੀ ਸੇਵਾ ਜਸਕੀਰਤ ਸਿੰਘ ਅਤੇ ਮਨਪ੍ਰੀਤ ਕੌਰ ਨੇ ਨਿਭਾਈ ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ ਤੋਂ ਇਲਾਵਾ ਸਟੱਡੀ ਸਰਕਲ ਤੋਂ ਹਰਮਿੰਦਰ ਸਿੰਘ, ਹਰਜੀਤ ਸਿੰਘ, ਹਰਚਰਣ ਸਿੰਘ, ਖੁਸ਼ਹਾਲ ਚੰਦ, ਇਕਬਾਲ ਸਿੰਘ, ਬਾਬਾ ਹਰਭਜਨ ਸਿੰਘ, ਦਰਸ਼ਣ ਸਿੰਘ, ਸੁਰਜੀਤ ਹੀਰ, ਜਸਵੀਰ ਸਿੰਘ, ਗੁਰਚਰਣ ਸਿੰਘ ਵਾਲੀਆ, ਕੰਵਲਜੀਤ ਸਿੰਘ, ਤਜਿੰਦਰ ਸਿੰਘ ਮਾਹੀ, ਗੁਰਨਾਮ ਸਿੰਘ, ਅਮਰਜੀਤ ਸਿੰਘ, ਅਜੀਤ ਸਿੰਘ, ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਚੁਚਰਾ, ਸਚਿੰਨ ਕੁਮਾਰ, ਆਦਿਕ ਕਾਵਿ ਪ੍ਰੇਮੀਆਂ ਨੇ ਹਾਜ਼ਰ ਹੋਕੇ ਕਵਿਤਾ ਬੋਲਣ ਵਾਲੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜਾਈ ਕੀਤੀ।ਰਿਪੋਰਟ :-ਹਰਮਹਿੰਦਰ ਸਿੰਘ ਜੋਨਲ ਸਕੱਤਰ

ਸੰਗਰੂਰ ਜੋਨ ਵਲੋਂ 22.12.2017 ਨੂੰ ਸਾਹਿਬਜਾਦਿਆਂ ਦੀ ਸਹੀਦੀ ਨੂੰ ਸਮਰਪਿਤ ਗੁਰਦੁਆਰਾ ਨਾਨਕ ਪੁਰਾ ਵਿਖੇ ਸਕੂਲਾਂ ਦੇ ਵਿਦਿਆਰਥੀਆਂ ਦਾ ਯੂਵਕ ਮੇਲਾ ਕਰਵਾਇਆ ਗਿਆ ।ਜਿਸ ਵਿਚ ਦਸਤਾਰ ਸਜਾਉਣ , ਕਵਿਤਾ ਤੇ ਪਰਖ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਸ ਜਸਵਿੰਦਰ ਸਿੰਘ ਪ੍ਰਧਾਨ ਤੇ ਸਮੂੰਹ ਮੈਂਬਰ ਗੁਰੂ ਘਰ ਅਤੇ ਸ੍ਰ.ਲਾਭ ਸਿੰਘ ਪ੍ਰਧਾਨ ਪਬਲਿਕ ਵਿੰਗ ਵਲੋਂ ਸਨਮਾਨਿਤ ਕੀਤਾ ਗਿਆ ।ਰਿਪੋਰਟ:- ਅਜਮੇਰ ਸਿੰਘ ਜੋਨਲ ਸਕੱਤਰ ਸੰਗਰੂਰ

ਵੈਸਟ ਬੰਗਾਲ ਸਟੇਟ ਕੌਸਲ ਵਲੋ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਮਾਰਧੁਬੀ ਦੇ ਸਹਿਯੋਗ ਨਾਲ 5.1.2018 ਨੂੰ ਗੁਰਦੁਆਰਾ ਸਾਹਿਬ ਵਿਖੇ ਈਸਟਰਨ ਰੀਜਨ ਦਾ ਪਹਿਲਾ 52 ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ।ਸ ਮਲਕੀਤ ਸਿੰਘ ਨਿਮਾਣਾ, ਸ ਦੀਪ ਸਿੰਘ ਲੁਧਿਆਣਵੀ ਅਤੇ ਉਭਰਦੇ ਕਵੀਆਂ ਨੇ ਗੁਰੂ ਸਾਹਿਬ ਦੇ ਸਮੁੱਚੇ ਜੀਵਨ ਸਬੰਧੀ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।ਇਸ ਕਵੀ ਦਰਬਾਰ ਨੂੰ ਸਫਲ ਬਣਾਉਣ ਲਈ ਸ ਗੁਰਦੀਪ ਸਿੰਘ, ਸ ਜਸਪਾਲ ਸਿੰਘ, ਸ ਜਰਨੈਲ ਸਿੰਘ, ਸ ਰਵਿੰਦਰ ਸਿੰਘ, ਭੈਣ ਜਸਬੀਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਨਿਰਮਲ ਸਿੰਘ ਅਤੇ ਸ ਹਰਦੇਵ ਸਿੰਘ, ਇਸਤਰੀ ਸਤਿਸੰਗ ਸਭਾ ਦੇ ਭੈਣ ਦਲਜੀਤ ਕੌਰ ਅਤੇ ਭੈਣ ਸੁਖਵਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ ।ਰਿਪੋਰਟ :- ਗੁਰਵਿੰਦਰ ਸਿੰਘ ਸਟੇਟ ਸਕੱਤਰ

ਯੁਵਕ ਕਵੀ ਕਾਰਜਸ਼ਾਲਾ ਅਤੇ 52 ਉਭਰਦੇ ਨੌਜਵਾਨ ਕਵੀਆਂ ਦਾ ਕਵੀ ਦਰਬਾਰ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਪਾਉਂਟਾ ਸਾਹਿਬ ਵਿਖੇ ਮਹਾਨ ਕਵੀ ਦਰਬਾਰ ਕਰਵਾਏ ਜਾਂਦੇ ਸਨ। ਉਹਨਾਂ ਨੇ ਆਪਣੇ ਦਰਬਾਰ ਵਿਚ 52 ਕਵੀ ਰੱਖੇ ਹੋਏ ਸਨ। ਇਸ ਪ੍ਰੰਪਰਾ ਨੂੰ ਅੱਗੇ ਵਧਾਉਣ ਲਈ ਸਮੇਂ ਸਮੇਂ ਤੇ ਮਹਾਨ ਕਵੀਆਂ ਨੇ ਆਪੋ ਆਪਣਾ ਯੋਗਦਾਨ ਪਾਇਆ। ਪਿਛਲੇ ਸਮੇਂ ਵਿਚ ਇਸ ਕਾਵਿ ਪ੍ਰੰਪਰਾ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਸੀ। ਮਹਾਨ ਪੰਥਕ ਕਵੀ ਹੌਲੀ ਹੌਲੀ ਵਿਛੋੜਾ ਦੇ ਰਹੇ ਸਨ। ਅੱਗੋਂ ਧਾਰਮਿਕ ਤੇ ਸਮਾਜਿਕ ਵਿਸ਼ਿਆਂ ‘ਤੇ ਲਿਖਣ ਅਤੇ ਸਿੱਖ ਸਟੇਜਾਂ ਤੇ ਸੁਣਾਉਣ ਵਾਲੇ ਕਵੀ ਨਹੀਂ ਆ ਰਹੇ ਸਨ। ਇਸ ਸਾਰੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸੁਪਰੀਮ ਕੌਂਸਲ ਨੇ ਫੈਸਲਾ ਲਿਆ ਕਿ ਉਭਰਦੇ ਨੌਜਵਾਨ ਕਵੀਆਂ ਨੂੰ ਸੇਧ ਦੇ ਕੇ ਇਸ ਕਾਵਿ ਪ੍ਰੰਪਰਾ ਨੂੰ ਨਿਰੰਤਰਤਾ ਨਾਲ ਅੱਗੇ ਵਧਾਉਣਾ ਸਮੇਂ ਦੀ ਮੰਗ ਹੈ। ਇਸ ਕਾਰਜ ਨੂੰ ਨੇਪੜੇ ਚਾੜ੍ਹਨ ਲਈ ਪ੍ਰਸਿੱਧ ਪੰਥਕ ਕਵੀ ਤੇ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ (ਭਾਸ਼ਾਵਾਂ) ਦੀ ਸੇਵਾ ਲਗਾਈ ਗਈ। ਜਿਸ ਦੇ ਤਹਿਤ ਹੀ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਕਵੀਆਂ ਦੀ ਤਿੰਨ ਰੋਜ਼ਾ ਕਾਰਜਸ਼ਾਲਾ 8 ਤੋਂ 10 ਜੁਲਾਈ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾਵਾਂ ਸਾਹਿਤ ਅਤੇ ਸਭਿਆਚਾਰਕ ਕੌਂਸਲ ਵਲੋਂ ਸਵਰਗੀ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਭਾਈ ਮਨੀ ਸਿੰਘ ਸੈਮੀਨਾਰ ਹਾਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਲਗਾਈ ਗਈ। ਇਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਜੰਮੂ ਤੇ ਉੱਤਰਾਖੰਡ ਤੋਂ 61 ਨੌਜਵਾਨ ਕਵੀਆਂ ਤੇ ਕਵਿਤਰੀਆਂ ਨੇ ਸ਼ਮੂਲੀਅਤ ਕੀਤੀ।

ਇਸ ਕਾਰਜਸ਼ਾਲਾ ਦਾ ਉਦਘਾਟਨ ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਪੁੱਜੇ ਨੌਜਵਾਨ ਕਵੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਗੁਰਮਤਿ ਕਵਿਤਾਵਾਂ ਨੂੰ ਲਿਖਣ, ਉਚਾਰਣ ਤੇ ਨੌਜਵਾਨ ਕਵੀਆਂ ਨੂੰ ਗੁਰਮਤਿ ਕਾਵਿ ਨਾਲ ਜੋੜਨ ਦਾ ਵੱਡਾ ਉਪਰਾਲਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪਿਛਲੇ ਸਮੇਂ ਦੌਰਾਨ ਆਰੰਭ ਕੀਤਾ ਹੈ ਉਹ ਆਪਣੇ ਆਪ ਵਿਚ ਇਕ ਮਹਾਨ ਕਾਰਜ ਹੈ, ਖਾਸ ਕਰਕੇ ਉਭਰਦੇ ਹੋਏ ਨੌਜਵਾਨ ਕਵੀਆਂ ਨੂੰ ਇਕ ਸੁਚਾਰੂ ਪਲੇਟਫਾਰਮ ਉਪਲੱਬਧ ਕਰਵਾ ਕੇ ਉਕਤ ਸੰਸਥਾ ਨੇ ਇਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਅੰਦਰ ਗੁਰਮਤਿ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਸਿੱਖ ਸੰਸਥਾਵਾਂ ਨੂੰ ਵੱਡੀ ਪੱਧਰ ‘ਤੇ ਸਿੱਖ ਸਭਿਆਚਾਰਕ ਮੇਲਿਆਂ ਦੀ ਆਰੰਭਤਾ ਕਰਨੀ ਚਾਹੀਦੀ ਹੈ ਤਾਂ ਕਿ ਉਭਰਦੇ ਹੋਏ ਸਾਬਤ ਸੂਰਤ ਨੌਜਵਾਨ ਕਵੀਆਂ, ਕਵੀਸ਼ਰਾਂ, ਢਾਡੀਆਂ, ਗਾਇਕਾਂ ਦੀ ਹੌਸਲਾ ਅਫ਼ਜ਼ਾਈ ਕਰਕੇ ਸਭਿਆਚਾਰ ਦੀ ਅਸਲ ਤਸਵੀਰ ਸਮਾਜ ਤੱਕ ਪਹੁੰਚਾਈ ਜਾ ਸਕੇ।

ਸਮਾਗਮ ਦੌਰਾਨ ਸ੍ਰ: ਪ੍ਰਿਤਪਾਲ ਸਿੰਘ, ਪ੍ਰਧਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਸ੍ਰ: ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਤਰਾਸ਼ਟਰੀ ਪ੍ਰਸਿੱਧ ਵਿਦਵਾਨ ਡਾ: ਇੰਦਰਜੀਤ ਸਿੰਘ ਵਾਸੂ ਨੇ ਯੁਵਕ ਕਵੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਟੱਡੀ ਸਰਕਲ ਵਲੋਂ ਨੌਜਵਾਨ ਕਵੀਆਂ ਦੀ ਕਾਰਜਸ਼ਾਲਾ ਲਗਾਉਣ ਦੀ ਜੋ ਪ੍ਰੰਪਰਾ ਆਰੰਭ ਕੀਤੀ ਹੈ ਉਹ ਉਭਰਦੇ ਹੋਏ ਨੌਜਵਾਨ ਕਵੀਆਂ ਦੇ ਲਈ ਪ੍ਰੇਰਣਾ ਦਾ ਸ੍ਰੋਤ ਹੈ ਜਿਸ ਤੋਂ ਉਹ ਸੇਧ ਲੈ ਕੇ ਆਉਣ ਵਾਲੇ ਸਮੇਂ ਵਿਚ ਪ੍ਰਪੱਕ ਕਵੀ ਬਣ ਕੇ ਸੰਗਤਾਂ ਦੀ ਸੇਵਾ ਕਰਨਗੇ। ਸ੍ਰ: ਪ੍ਰਤਾਪ ਸਿੰਘ ਚੇਅਰਮੈਨ ਹੁਰਾਂ ਨੇ ਹਾਜ਼ਰ ਪਤਵੰਤਿਆਂ ਅਤੇ ਨੌਜਵਾਨ ਕਵੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਸੰਸਥਾ ਵਲੋਂ ਆਰੰਭੇ ਹੋਏ ਕਾਰਜ ਦੀ ਸਮੁੱਚੀ ਜਾਣਕਾਰੀ ਦਿੱਤੀ।
ਇਸ ਸਮੇਂ ਸ੍ਰ: ਗੁਰਮੀਤ ਸਿੰਘ ਫਾਊਂਡਰ ਮੈਂਬਰ ਅਤੇ ਚੀਫ਼ ਐਡਮਨਿਸਟ੍ਰੇਟਰ ਸਟੱਡੀ ਸਰਕਲ ਨੇ ਪੁਰਾਤਨ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਦਾ ਜ਼ਿਕਰ ਕਰਦਿਆਂ ਸਟੱਡੀ ਸਰਕਲ ਵਲੋਂ ਡਾ: ਹਰੀ ਸਿੰਘ ਜਾਚਕ ਐਡੀਸ਼ਨਲ ਚੀਫ਼ ਸਕੱਤਰ ਦੀ ਅਗਵਾਈ ਹੇਠ 52 ਨੌਜਵਾਨ ਕਵੀ ਪੰਥ ਦੀ ਝੋਲੀ ਪਾਉਣ ਦਾ ਸੰਕਲਪ ਦ੍ਰਿੜ੍ਹ ਕੀਤਾ। ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਹੁਰਾਂ ਨੇ ਜਥੇਬੰਦੀ ਵਲੋਂ ਇਸ ਸੰਬੰਧੀ ਜਾਰੀ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਸਮੇਂ ਨੌਜਵਾਨ ਕਵੀਆਂ ਨੇ ਆਪਣੀਆਂ ਰਚੀਆਂ ਕਵਿਤਾਵਾਂ ਤਰੰਨਮ ਵਿਚ ਪੇਸ਼ ਕਰਕੇ ਵਾਹ ਵਾਹ ਖੱਟੀ। ਸਮਾਗਮ ਦੌਰਾਨ ਸਟੱਡੀ ਸਰਕਲ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਜਨਰਲ ਸ੍ਰ: ਜਤਿੰਦਰਪਾਲ ਸਿੰਘ, ਚੀਫ਼ ਐਡਮਨਿਸਟ੍ਰੇਟਰ ਸ੍ਰ: ਗੁਰਮੀਤ ਸਿੰਘ, ਡਾ: ਹਰੀ ਸਿੰਘ ਜਾਚਕ ਨੇ ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਜਥੇਦਾਰ ਪ੍ਰਿਤਪਾਲ ਸਿੰਘ, ਸ੍ਰ: ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਪ੍ਰਿੰ: ਗੁਰਵੀਰ ਸਿੰਘ ਤਲਵੰਡੀ ਸਾਬੋ ਨੂੰ ਜੈਕਾਰਿਆਂ ਦੀ ਗੂੰਜ ‘ਚ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਪੰਥਕ ਕਵੀ ਡਾ: ਹਰੀ ਸਿੰਘ ਜਾਚਕ ਨੇ ਯੁਵਕ ਕਵੀਆਂ ਨੂੰ ਸੰਬੋਧਨ ਕਰਦਿਆਂ ਕਵਿਤਾ ਵਿਚ ਪਿੰਗਲ, ਅਰੂਜ਼ ਅਤੇ ਛੰਦਾਬੰਦੀ ਦੀ ਘਾੜਤ ਕਿਵੇਂ ਕੀਤੀ ਜਾਣੀ ਹੈ, ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕਵਿਤਾ ਰੱਬੀ ਦਾਤ ਹੈ ਇਸ ਨੂੰ ਪ੍ਰਾਪਤ ਕਰਨ ਲਈ ਜਿੱਥੇ ਸਖ਼ਤ ਮਿਹਨਤ ਦੀ ਜ਼ਰੂਰਤ ਹੈ ਉਥੇ ਮਨ ਦੀ ਇਕਾਗਰਤਾ ਅਤੇ ਵਿਸ਼ਾਲ ਸੋਚ ਦਾ ਹੋਣਾ ਵੀ ਜ਼ਰੂਰੀ ਹੈ। ਕਾਰਜਸ਼ਾਲਾ ਦੌਰਾਨ ਨੌਜਵਾਨ ਕਵੀਆਂ ਨੂੰ ਮੌਕੇ ‘ਤੇ ਹੀ ਵੱਖ-ਵੱਖ ਵਿਸ਼ਿਆਂ ਜਿਨ੍ਹਾਂ ਵਿਚ ‘ਬਾਬਾ ਬੰਦਾ ਸਿੰਘ ਬਹਾਦਰ’, ‘ਭਰੂਣ ਹੱਤਿਆ’, ‘ਨਸ਼ਿਆਂ ਦੇ ਨੁਕਸਾਨ’, ‘ਰੁੱਖਾਂ ਦੇ ਸੁੱਖ’, ‘ਪਾਣੀ ਅਤੇ ਜੀਵਨ’, ‘ਵਾਤਾਵਰਣ ਦੀ ਸੰਭਾਲ’ ਆਦਿ ਸ਼ਾਮਲ ਸਨ, ਵਿਸ਼ਿਆਂ ‘ਤੇ ਕਵਿਤਾ ਲਿਖਣ ਲਈ ਕਿਹਾ ਗਿਆ ਅਤੇ ਹਾਜ਼ਰ ਕਵੀਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ ਗਏ। ਇਸ ਸੈਸ਼ਨ ਦੌਰਾਨ ਪ੍ਰਸਿੱਧ ਕਵੀ ਸ੍ਰ: ਅਵਤਾਰ ਸਿੰਘ ਤਾਰੀ ਅੰਮ੍ਰਿਤਸਰ, ਸ੍ਰ: ਕਰਮਜੀਤ ਸਿੰਘ ਨੂਰ ਜਲੰਧਰ, ਮਾ: ਦਰਸ਼ਨ ਸਿੰਘ ਅਹਿਮਦਗੜ੍ਹ ਵਲੋਂ ਚੋਣਵੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਸ਼ਾਮ ਦੇ ਸੈਸ਼ਨ ਵਿਚ ਡਾ: ਬਲਵਿੰਦਰਪਾਲ ਸਿੰਘ ਗੁਰੂਸਰ ਸਧਾਰ ਨੇ ਆਪਣੇ ਵਿਸ਼ੇ ‘ਦਰਜਾ ਬਾ ਦਰਜਾ ਕਵੀ ਤੇ ਕਵਿਤਾ’ ਵਿਚ ਦੱਸਿਆ ਕਿ ਕਵਿਤਾ ਮਨੋਭਾਵਾਂ ਅਤੇ ਸਮਾਜ ਦੇ ਨਵ ਨਿਰਮਾਣ ਦੀਆਂ ਭਾਵਨਾਵਾਂ ਦਾ ਹੁਲਾਰਾ ਅਤੇ ਨਿਰੰਤਰ ਪ੍ਰਵਾਹ ਹੈ। ਉਨ੍ਹਾਂ ਦੱਸਿਆ ਕਿ ਕਵੀ ਦੇ ਜੀਵਨ ਦਾ ਅਤੇ ਉਸ ਦੀ ਬੌਧਿਕ ਆਤਮਿਕ ਅਵਸਥਾ ਦਾ ਕਵੀ ਅਤੇ ਪਾਠਕਾਂ ਉੱਤੇ ਚੋਖਾ ਅਸਰ ਪੈਂਦਾ ਹੈ। ਰਾਤ ਨੂੰ ਕੇਂਦਰੀ ਦਫ਼ਤਰ ਵਿਖੇ ਲੁਧਿਆਣਾ ਜ਼ੋਨ ਦੇ ਸਹਿਯੋਗ ਨਾਲ ਵਿਸ਼ੇਸ਼ ਕਵੀ ਦਰਬਾਰ ਕੀਤਾ ਗਿਆ ਜਿਸ ਵਿਚ ਸਮੁੱਚੇ ਕਵੀਆਂ ਨੇ ਹਾਜ਼ਰੀਆਂ ਲਗਵਾਈਆਂ।

ਕਾਰਜਸ਼ਾਲਾ ਦੇ ਦੂਸਰੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸ੍ਰ: ਦਿਲਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 52 ਨੌਜਵਾਨ ਕਵੀ ਪੰਥ ਦੀ ਝੋਲੀ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੌਜਵਾਨ ਸਾਬਤ ਸੂਰਤ ਕਵੀਆਂ ਨੂੰ ਪੂਰਾ ਮਾਣ ਸਨਮਾਨ ਦੇਵੇਗੀ। ਉਨ੍ਹਾਂ ਨੌਜਵਾਨ ਕਵੀਆਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਅਧਿਐਨ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕਰ ਕੇ ਅਪਣੀਆਂ ਕਵਿਤਾਵਾਂ ਲਿਖਣ ਜਿਸ ਨਾਲ ਪੰਥ ਨੂੰ ਨਿਰੋਈ ਸੇਧ ਮਿਲ ਸਕੇ। ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਨੇ ਨੌਜਵਾਨਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਨਾਸਤਿਕ ਬਿਰਤੀਆਂ ਤੋਂ ਸੁਚੇਤ ਰਹਿੰਦੇ ਹੋਏ ਗੁਰਮਤਿ ਆਸ਼ੇ ਮੁਤਾਬਕ ਹੀ ਗੁਰੂ ਦੀ ਭੈ ਭਾਵਨੀ ਵਿਚ ਆਪਣੀਆਂ ਰਚਨਾਵਾਂ ਲਿਖਣ। ਸ੍ਰ: ਗੁਰਮੀਤ ਸਿੰਘ ਚੀਫ਼ ਐਡਮਨਿਸਟ੍ਰੇਟਰ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦਾ ਜ਼ਿਕਰ ਕਰਦਿਆਂ ਇਨ੍ਹਾਂ ਸੰਸਥਾਵਾਂ ਦੇ ਇਤਿਹਾਸਕ ਰੋਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਪਣੇ ਮਿੱਥੇ ਟੀਚੇ ਮੁਤਾਬਿਕ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਣ ਲਈ ਯਤਨਸ਼ੀਲ ਹੈ।

ਇਸ ਤੋਂ ਪਹਿਲਾਂ ਡਾ: ਸਰਬਜੋਤ ਕੌਰ ਸਾਬਕਾ ਮੁੱਖੀ, ਪੰਜਾਬੀ ਵਿਭਾਗ, ਗੌਰਮਿੰਟ ਕਾਲਜ ਫਾਰ ਵਿਮੈਨ, ਲੁਧਿਆਣਾ ਨੇ ਯੁਵਕ ਕਵੀਆਂ ਨਾਲ ਗੁਰਮਤਿ ਕਾਵਿ ਪ੍ਰਰੰਪਰਾ-ਪਿਛੋਕੜ, ਵਰਤਮਾਨ ਅਤੇ ਭਵਿੱਖ ਵਿਸ਼ੇ ਸੰਬੰਧੀ ਵਿਚਾਰ ਸਾਂਝੇ ਕੀਤੇ। ਇਸੇ ਸੈਸ਼ਨ ਵਿਚ ਡਾ: ਜਗਦੀਪ ਕੌਰ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ”ਕਵਿਤਾ ਦੀਆਂ ਵੰਨਗੀਆਂ ਅਤੇ ਸਾਰਥਿਕਤਾ” ਵਿਸ਼ੇ ਬਾਰੇ ਯੁਵਕ ਕਵੀਆਂ ਨੂੰ ਸੇਧ ਪ੍ਰਦਾਨ ਕੀਤੀ।

ਅਗਲੇ ਸੈਸ਼ਨ ਵਿਚ ਪ੍ਰਸਿੱਧ ਪੰਥਕ ਕਵੀ ਇੰਜੀ: ਕਰਮਜੀਤ ਸਿੰਘ ਨੂਰ ਨੇ ‘ਮੈਂ ਕਵੀ ਕਿਵਂੇ ਬਣਿਆ’ ਬਾਰੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਨੌਜਵਾਨ ਕਵੀਆਂ ਨੂੰ ਗੁਰਬਾਣੀ ਤੇ ਇਤਿਹਾਸ ਤੋਂ ਸੇਧ ਲੈ ਕੇ ਕਵਿਤਾਵਾਂ ਲਿਖਣ ਦੇ ਗੁਰ ਦੱਸੇ। ਉਨ੍ਹਾਂ ਕਵੀਆਂ ਨੂੰ ਸੰਗਤ ਦੇ ਸਨਮੁੱਖ ਸਟੇਜ ‘ਤੇ ਕਵਿਤਾ ਦੀ ਪੇਸ਼ਕਾਰੀ ਨਾਲ ਜੁੜੇ ਹੋਏ ਨੁਕਤੇ ਵੀ ਸਮਝਾਏ।

ਕਾਰਜਸ਼ਾਲਾ ਦੇ ਕੋਆਰਡੀਨੇਟਰ ਡਾ: ਹਰੀ ਸਿੰਘ ਜਾਚਕ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਜੰਮੂ, ਦਿੱਲੀ ਅਤੇ ਉਤਰਾਖੰਡ ਤੋਂ ਪੁੱਜੇ 61 ਨੌਜਵਾਨ ਕਵੀ ਤੇ ਕਵਿਤਰੀਆਂ ਵਿਚੋਂ ਚੋਣਵੇਂ ਕਵੀਆਂ ਦਾ ਰਾਤ 9.15 ਤੋਂ 11.45 ਵਜੇ ਤੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਲਾਈਵ ਕਵੀ ਦਰਬਾਰ ਕੀਤਾ ਗਿਆ ਜਿਸ ਵਿਚ ਉਭਰਦੇ ਨੌਜਵਾਨ ਕਵੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੀਰ ਰਸੀ ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ। ਸੰਸਾਰ ਭਰ ਤੋਂ ਸੰਗਤਾਂ ਨੇ ਫ਼ੋਨਾਂ ਰਾਹੀਂ ਅਤੇ ਵਟਸਐੱਪ ਤੇ ਸੁਨੇਹੇ ਭੇਜ ਕੇ ਇਸ ਦੀ ਸ਼ਾਲਾਘਾ ਕੀਤੀ ਅਤੇ ਭਵਿੱਖ ਵਿਚ ਇਹੋ ਜਿਹੇ ਸਮਾਗਮ ਕਰਵਾਉਣ ਲਈ ਮੰਗ ਵੀ ਕੀਤੀ।

ਤਿੰਨ ਰੋਜ਼ਾ ਕਾਰਜਸ਼ਾਲਾ ਦੇ ਤੀਸਰੇ ਦਿਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਗਰਾਮ ਵਿਖੇ ਵਿਸ਼ੇਸ਼ ਕਵੀ ਦਰਬਾਰ ਅਤੇ ਸਨਮਾਨ ਸਮਾਗਮ ਸਵੇਰੇ 9 ਵਜੇ ਤੋਂ 1.30 ਵਜੇ ਤੱਕ ਕਰਵਾਇਆ ਗਿਆ। ਇਸ ਸਮੇਂ 52 ਨੌਜਵਾਨ ਕਵੀਆਂ ਨੇ ਸੰਗਤਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਕਵਿਤਾਵਾਂ ਤੇ ਗੀਤ ਸੁਣਾ ਕੇ ਨਿਹਾਲ ਕੀਤਾ। ਸੰਗਤਾਂ ਵਿਚ ਜੋਸ਼ ਅਤੇ ਜਜ਼ਬੇ ਦਾ ਹੜ੍ਹ ਆਇਆ ਹੋਇਆ ਸੀ। ਪੰਜਾਬ, ਹਰਿਆਣਾ, ਚੰਡੀਗੜ੍ਹ ਤੋਂ ਪਹੁੰਚੇ ਹੋਏ ਨੌਜਵਾਨ ਕਵੀਆਂ ਤੋਂ ਇਲਾਵਾ ਜੈਪੁਰ ਤੋਂ ਜਸਮੀਤ ਕੌਰ, ਉੱਤਰਾਖੰਡ ਤੋਂ ਸਰਬਜੋਤ ਕੌਰ ਅਤੇ ਸ੍ਰ: ਜਸਵਿੰਦਰ ਸਿੰਘ, ਜੰਮੂ ਤੋਂ ਸ੍ਰ: ਸੁਲੱਖਣ ਸਿੰਘ, ਦਿੱਲੀ ਤੋਂ ਸ੍ਰ: ਅਮਨਦੀਪ ਸਿੰਘ ਆਦਿ ਨੇ ਜੋਸ਼ੀਲੇ ਢੰਗ ਨਾਲ ਕਵਿਤਾਵਾਂ ਸੁਣਾ ਕੇ ਸੰਗਤਾਂ ਦੇ ਦਿਲਾਂ ‘ਤੇ ਅਸਰ ਕੀਤਾ। ਇਸ ਸਮਾਗਮ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 52 ਨੌਜਵਾਨ ਕਵੀ ਸ੍ਰ: ਨਿਰਭੈ ਸਿੰਘ ਗੁਰੂਹਰ ਸਹਾਏ (ਫਿਰੋਜ਼ਪੁਰ), ਸ੍ਰ: ਸਰਬਜੀਤ ਸਿੰਘ ‘ਸੰਗਰੂਰਵੀ’ ਸੰਗਰੂਰ, ਸ੍ਰ: ਪਰਮਵੀਰ ਸਿੰਘ ‘ਪਰਮ’ ਰੁਪਾਣਾ (ਸ੍ਰੀ ਮੁਕਤਸਰ ਸਾਹਿਬ), ਹਰਸ਼ਪ੍ਰੀਤ ਕੌਰ ਲੁਧਿਆਣਾ, ਦਿਵਜੋਤ ਕੌਰ ‘ਜੋਤ’ ਪਟਿਆਲਾ, ਸ੍ਰ: ਨਮਨਪ੍ਰੀਤ ਸਿੰਘ ਮੁਹਾਲੀ, ਗੁਰਨੂਰ ਕੌਰ ਮੁਹਾਲੀ, ਸ੍ਰ: ਗੁਰਦੀਪ ਸਿੰਘ ਚੰਡੀਗੜ੍ਹ, ਸ੍ਰ: ਗੁਰਪ੍ਰਤਾਪ ਸਿੰਘ ਮੁਹਾਲੀ, ਰੁਪਿੰਦਰ ਕੌਰ ਕੁਰਕਸ਼ੇਤਰ (ਹਰਿਆਣਾ), ਸ੍ਰ: ਸਹਜਰੂਪ ਸਿੰਘ ਜਲੰਧਰ, ਰਾਜਬੀਰ ਕੌਰ ਕੋਟਕਪੂਰਾ, ਸ੍ਰ: ਜਸਵੰਤ ਸਿੰਘ ਜੋਗਾ ਮਾਨਸਾ, ਸ੍ਰ: ਪ੍ਰਭਜੋਤ ਸਿੰਘ ਖਾਲਸਾ ਸੰਗਰੂਰ, ਡਾ: ਜਗਦੀਪ ਕੌਰ ਲੁਧਿਆਣਾ, ਸਰਬਜੀਤ ਕੌਰ ਗਦਰਪੁਰ (ਉਤਰਾਖੰਡ), ਸ੍ਰ: ਮਹਿਤਾਬ ਸਿੰਘ ਸਾਧਾਂਵਾਲਾ ਪੱਤੀ ਤੰਬੂਸਾਹਿਬ (ਸ੍ਰੀ ਮੁਕਤਸਰ ਸਾਹਿਬ), ਸ੍ਰ: ਗੁਰਸੰਗਤਪਾਲ ਸਿੰਘ ਲੁਧਿਆਣਾ, ਸ੍ਰ: ਤੇਜਇੰਦਰ ਸਿੰਘ ਲੁਧਿਆਣਾ, ਸ੍ਰ: ਕੁਲਜੀਤ ਸਿੰਘ ਕਲਬੂਰਛਾਂ (ਪਟਿਆਲਾ), ਸ੍ਰ: ਜਤਿੰਦਰ ਸਿੰਘ ਕੁਲਬੁਰਛਾਂ (ਪਟਿਆਲਾ), ਸੁਖਵਿੰਦਰ ਕੌਰ ਸੰਗਰੂਰ, ਸ੍ਰ: ਹਰਦੀਪ ਸਿੰਘ ਲੁਧਿਆਣਾ, ਸ੍ਰ: ਜਗਜੀਤ ਸਿੰਘ ਲੁਧਿਆਣਾ, ਸ੍ਰ: ਸੰਜੀਵ ਸਿੰਘ ਸੋਹਣਗੜ੍ਹ (ਫਿਰੋਜ਼ਪੁਰ), ਸ੍ਰ: ਸੁਖਦੀਪ ਸਿੰਘ ਅੰਮ੍ਰਿਤਸਰ, ਸ੍ਰ: ਅਮਨਦੀਪ ਸਿੰਘ ਨਵੀਂ ਦਿੱਲੀ, ਸ੍ਰ: ਸੁਲੱਖਣ ਸਿੰਘ ਜੰਮੂ, ਸ੍ਰ: ਜੁਗਰਾਜ ਸਿੰਘ ਸਰਹਾਲੀ ਕਲਾ (ਤਰਨ ਤਾਰਨ), ਸ੍ਰ: ਜਗਰੂਪ ਸਿੰਘ ਰੂਪ ਅਕਾਲਗੜ੍ਹ (ਲੁਧਿਆਣਾ), ਚੰਚਲ ਸਿੰਘ ਸਹਿਜ ਸਲਪਾਨੀ ਕਲਾਂ (ਹਰਿਆਣਾ), ਸ੍ਰ: ਗੁਰਪ੍ਰੀਤ ਸਿੰਘ ਯਮੁਨਾ ਨਗਰ (ਹਰਿਆਣਾ), ਸ੍ਰ: ਜਸਵਿੰਦਰ ਸਿੰਘ ਗਦਰਪੁਰ (ਉੱਤਰਾਖੰਡ), ਡਾ: ਰਮਨਦੀਪ ਸਿੰਘ ‘ਦੀਪ’ ਬਟਾਲਾ, ਸ੍ਰ: ਅਮਰੀਕ ਸਿੰਘ ਸ਼ੇਰ ਖਾਂ, ਸੁਖਦੀਪ ਕੌਰ ਲੁਧਿਆਣਾ, ਸ੍ਰ: ਗੁਰਸ਼ਰਨ ਸਿੰਘ ‘ਪਰਵਾਨਾ’ ਸ਼ਾਹਬਾਦ ਮਾਰਕੰਡਾ (ਕੁਰਕਸ਼ੇਤਰ), ਨੀਲਮ ਕੌਰ ਮਲੋਟ (ਸ੍ਰੀ ਮੁਕਤਸਰ ਸਾਹਿਬ), ਦਲਜੀਤ ਕੌਰ ਝੱਲੀਆਂ ਖੁਰਦ (ਰੋਪੜ), ਪ੍ਰਭਜੋਤ ਕੌਰ ਪਟਿਆਲਾ, ਮਨਜੀਤ ਕੌਰ ਕਿਲਾ ਕਵੀ ਸੰਤੋਖ ਸਿੰਘ (ਤਰਨ ਤਾਰਨ), ਜਸਮੀਤ ਕੌਰ ਮਾਨਸਰੋਵਰ ਜੈਪੁਰ, ਲਵਜੋਤ ਸਿੰਘ ਲੁਧਿਆਣਾ, ਸ੍ਰ: ਸੁਖਵਿੰਦਰ ਸਿੰਘ ਰਟੌਲ ਤਰਨ ਤਾਰਨ, ਸ੍ਰ: ਅਵਨੀਤ ਸਿੰਘ ਸੰਗਰੂਰ, ਸ੍ਰ: ਪਰਮਜੋਤ ਸਿੰਘ ਸੰਗਰੂਰ, ਆਸ਼ਮੀਨ ਕੌਰ ਸੰਗਰੂਰ, ਕਰਮਵੀਰ ਸਿੰਘ ਚੰਡੀਗੜ੍ਹ, ਸੁਖਜੀਵਨ ਸਿੰਘ ਸਫ਼ਰੀ ਦਸੂਹਾ, ਪ੍ਰੋ: ਇੰਦਰਜੀਤ ਕੌਰ ਹੁਸ਼ਿਆਰਪੁਰ, ਸੁਰਜੀਤ ਕੌਰ ਭੋਗਪੁਰ, ਬਨਮੀਤ ਸਿੰਘ ਲੁਧਿਆਣਾ ਪੰਥ ਦੀ ਝੋਲੀ ਪਾਏ ਗਏ। ਇਨ੍ਹਾਂ ਉਭਰਦੇ ਨੌਜਵਾਨ ਕਵੀਆਂ ਨੂੰ ਜਥੇਦਾਰ ਪ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸ੍ਰ: ਗੁਰਮੀਤ ਸਿੰਘ ਚੀਫ਼ ਐਡਮਨਿਸਟ੍ਰੇਟਰ, ਡਾ: ਹਰੀ ਸਿੰਘ ਜਾਚਕ ਐਡੀਸ਼ਨਲ ਚੀਫ਼ ਸਕੱਤਰ, ਸ੍ਰ: ਜਤਿੰਦਰਪਾਲ ਸਿੰਘ ਗਿਲ੍ਹੋਤਰਾ, ਸ੍ਰ: ਗੁਰਿੰਦਰਪਾਲ ਸਿੰਘ ਪੱਪੂ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਆਦਿ ਨੇ ਸਿਰੋਪਾਓ, ਸਨਮਾਨ ਪੱਤਰ, ਮੋਮੈਂਟੋ ਅਤੇ ਨਗਦ ਰਾਸ਼ੀ ਰਾਹੀਂ ਸਨਮਾਨਿਤ ਕੀਤਾ।

ਸਥਾਪਤ ਪੰਥਕ ਕਵੀਆਂ ਜਿਨ੍ਹਾਂ ਵਿਚ ਇੰਜੀ: ਕਰਮਜੀਤ ਸਿੰਘ ਨੂਰ ਜਲੰਧਰ, ਸ੍ਰ: ਅਵਤਾਰ ਸਿੰਘ ਤਾਰੀ ਅੰਮ੍ਰਿਤਸਰ ਅਤੇ ਡਾ: ਹਰੀ ਸਿੰਘ ਜਾਚਕ ਨੇ ਤਿੰਨੋਂ ਦਿਨ ਹੀ ਆਪੋ ਆਪਣੀਆਂ ਰਚਨਾਵਾਂ ਸੁਣਾਂ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਸਮਾਗਮ ਵਿਚ ਸਟੱਡੀ ਸਰਕਲ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਜਨਰਲ ਸ੍ਰ: ਜਤਿੰਦਰਪਾਲ ਸਿੰਘ, ਚੀਫ਼ ਐਡਮਨਿਸਟ੍ਰੇਟਰ ਸ੍ਰ: ਗੁਰਮੀਤ ਸਿੰਘ, ਡਾ: ਬਲਵਿੰਦਰਪਾਲ ਸਿੰਘ, ਸ੍ਰ: ਹਰਦੀਪ ਸਿੰਘ, ਸ੍ਰ: ਸੁਰਜੀਤ ਸਿੰਘ, ਸ੍ਰ: ਜਤਿੰਦਰਪਾਲ ਸਿੰਘ ਪ੍ਰਧਾਨ, ਸ੍ਰ : ਗੁਰਮੀਤ ਸਿੰਘ, ਮੀਰਨਸ਼ਾਹ ਸੇਵਾ ਸੁਸਾਇਟੀ, ਭਾਈ ਮੰਝ ਸੇਵਕ ਜੱਥਾ ਦੇ ਸਾਰੇ ਮੈਂਬਰ ਅਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਟੇਜ ਦਾ ਸੰਚਾਲਨ ਡਾ: ਰਮਨਦੀਪ ਸਿੰਘ ਦੀਪ, ਬਟਾਲਾ ਨੇ ਕੀਤਾ। ਇਹ ਸਮਾਗਮ ਸੰਗਤਾਂ ਦੇ ਹਿਰਦਿਆਂ ‘ਤੇ ਅਮਿੱਟ ਛਾਪ ਛੱਡ ਗਿਆ।

Leave a Reply

Your email address will not be published. Required fields are marked *

Categories