ਨਸ਼ਾ ਵਿਰੋਧੀ ਤੇ ਮਾਂ ਬੋਲੀ ਦੇ ਵੰਡੇ ਸਟਿੱਕਰ 

ਫਰੀਦਕੋਟ ਜ਼ੋਨ ਦੇ ਕੋਟਕਪੂਰਾ ਖੇਤਰ ਅਤੇ ਭਾਈ ਵੀਰ ਸਿੰਘ ਸਾਹਿਤ ਸਭਾ ਵਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਤੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘ ਦੁਆਰਾ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਸਟੱਡੀ ਸਰਕਲ ਵੱਲੋਂ ਵਿਸ਼ੇਸ਼ ਤੌਰ ‘ਤੇ ਟਰਾਲੀ ਸਜਾਈ ਗਈ। ਇਸ ਨਸ਼ਾ ਵਿਰੋਧੀ ਅਤੇ ਮਾਂ ਬੋਲੀ ਪੰਜਾਬੀ ਦੀ ਸੰਭਾਲ ਮੁਹਿੰਮ ਦੇ ਕੋਆਰਡੀਨੇਟਰ ਸ੍ਰ: ਲਖਵਿੰਦਰ ਸਿੰਘ ਅਤੇ ਜ਼ੋਨਲ ਪ੍ਰੈਸ ਸਕੱਤਰ ਸ੍ਰ: ਬਲਵਿੰਦਰ ਸਿੰਘ ਨੇ ਦੱਸਿਆ ਕਿ ਟਰਾਲੀ ਸਜਾਉਣ ਤੋਂ ਇਲਾਵਾ 6 ਤਰ੍ਹਾਂ ਦੇ ਵੱਖ-ਵੱਖ ਨਾਅਰਿਆਂ ਵਾਲੇ 6000 ਸਟਿੱਕਰ ਵੀ ਵੰਡੇ ਗਏ। ਜਿਸ ਉਪਰ “ਮਾਂ ਬੋਲੀ ਜੇ ਭੁੱਲ ਜਾਉਗੇ, ਕੱਖਾਂ ਵਾਗੂੰ ਰੁਲ ਜਾਉਗੇ”, “ਆਪਣੀ ਮਾਂ ਬੋਲੀ ਨਾਲੋਂ ਟੁੱਟਣਾ ਜਾਂ ਛੱਡਣਾ ਆਪਣੀ ਮਾਂ ਨੂੰ ਛੱਡਣ ਜਿਹਾ ਹੁੰਦਾ ਹੈ”, “ਪੰਜਾਬੀ ਬੋਲੀ ਸਾਨੂੰ ਮਾਂ ਦੇ ਦੁੱਧ ਨਾਲ ਮਿਲੀ ਹੈ, ਇਸ ਨੂੰ ਮਾਂ ਵਾਲਾ ਸਤਿਕਾਰ ਦੇਈਏ”, “ਭਾਸ਼ਾ ਹਰ ਇੱਕ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਮਾਂ ਬੋਲੀ ਕਦੇ ਵੀ ਨਹੀਂ ਭੁਲਾਈਦੀ”, “ਆਓ ਵੇਖੀਏ ਸਾਡੇ ਆਪਣੇ ਘਰ ਵਿੱਚ ਇਹ ਕਿੰਨਵੀਂ ਭਾਸ਼ਾ ਹੈ”, “ਇਸ ਪਰਿਵਾਰ ਵਿਚ ਤੰਬਾਕੂ ਅਤੇ ਹੋਰ ਨਸ਼ਿਆਂ ਦੀ ਮਨਾਹੀ ਹੈ”, “ਸਿੱਖ ਲੈ ਭਾਵੇਂ ਬੋਲੀ ਹਜ਼ਾਰ ਪਰ ਮਾਂ ਬੋਲੀ ਨਾ ਮਨੋਂ ਵਿਸਾਰ”, “ਮਾਂ ਦੀ ਗੋਦ ਵਿਚ ਮਾਂ ਦੀਆਂ ਲੋਰੀਆਂ ਸੁਣ ਕੇ ਕੁਦਰਤੀ ਪ੍ਰਭਾਵ ਹੇਠ ਸਿੱਖੀ ਬੋਲੀ ਮਾਂ ਬੋਲੀ ਹੁੰਦੀ ਹੈ”, “ਪੰਜਾਬੀ ਸਾਡੇ ਸਾਰੇ ਪੰਜਾਬੀਆਂ ਦੀ ਸਾਂਝੀ ਮਾਂ ਬੋਲੀ ਹੈ” ਅਤੇ “ਕੈਂਸਰ ਆਖਿਰ ਸਾਨੂੰ ਨਸ਼ੇ ਛੁਡਾ ਦਿੰਦਾ ਹੈ” ਆਦਿ ਲਿਖੇ ਹੋਏ ਸਨ। ਇਸ ਸਮੇਂ ਸ੍ਰ: ਸੁਖਦੇਵ ਸਿੰਘ, ਸ੍ਰ: ਗਗਨਦੀਪ ਸਿੰਘ, ਸ੍ਰ: ਗੁਰਬਿੰਦਰ ਸਿੰਘ, ਸ੍ਰ: ਹਰਪ੍ਰੀਤ ਸਿੰਘ ਖਾਲਸਾ, ਸ੍ਰ: ਗੁਰਪ੍ਰੀਤ ਸਿੰਘ, ਸ੍ਰ: ਹਰਪ੍ਰੀਤ ਸਿੰਘ ਹੈਪੀ, ਸ੍ਰ: ਜਸਵਿੰਦਰ ਸਿੰਘ, ਸ੍ਰੀ ਸਾਹਿਲ ਕੁਮਾਰ, ਸ੍ਰ: ਜਸਮਿੰਦਰਪਾਲ ਸਿੰਘ ਅਤੇ ਸ੍ਰ: ਮਲਕੀਤ ਸਿੰਘ ਆਦਿ ਹਾਜ਼ਰ ਸਨ।

Categories