ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟੑਾਈਸਿਟੀ ਜੋਨ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿਤੀ 21-03-2019 ਦਿਨ ਬੁਧਵਾਰ ਨੂੰ ਗੁਰੂਦੁ:ਆਰਾ ਸਾਹਿਬ ਸੈਕਟਰ 22 ਦੇ ਸਾਹਮਣੇ ਵਾਲੇ ਗਰਾਊਂਡ ਵਿਚ ਹੋਲਾ ਮਹਲਾ ਸਮਾਗਮ ਬੜੇ ਹਰਸ਼ੋ ਅਤੇ ੳਲਾਹਸ ਨਾਲ ਮਨਾਇਆ ਗਿਆ । ਇਸ ਸਮਾਗਮ ਦੀ ਸ਼ੁਰੂਆਤ ਗੁਰੂਦੁਆਰਾ ਸਾਹਿਬ ਸੈਕਟਰ 22 ਦੇ ਦਰਬਾਰ ਹਾਲ ਵਿਚ ਭਾਈ ਜਗਜੀਤ ਸਿੰਘ ਜੀ ਨੇ ਕੀਰਤਨ ਦੀ ਛਹਿਬਰ ਲਾ ਕੇ ਕੀਤੀ ਗਈ ਓਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗਤਕਾ ਅਤੇ ਬੈਂਡ ਦੀ ਧੂਨ ਨਾਲ ਫੂਲਾਂ ਦੀ ਵਰਖਾ ਕਰਦੇ ਹੋਏ ਗਰਾਊਂਡ ਵਿਖੇ ਲਿਆਂਦਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਪੰਜਾਂ ਪਿਆਰਿਆ ਦੇ ਮੁਖੀ ਜਥੇਦਾਰ ਗੁਰਦੀਪ ਸਿੰਘ ਜੀ ਵਲੋ ਅਰਦਾਸ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਗਿਆ । ਇਸ ਮੌਕੇ ” ਦੇਹ ਸ਼ਿਵਾ ਵਰ ਮੋਹਿ ” ਸ਼ਬਦ ਦੀ ਸ਼ੁਰੂਆਤ ਕੀਤੀ ਗਈ ਅਤੇ ਦੂਜੇ ਪਾਸੇ ਸਾਰੀਆਂ ਜਥੇਬੰਦੀਆਂ ਦੇ ਬਚਿਆ ਵਲੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟੑਾਈਸਿਟੀ ਜੋਨ ਦੇ ਮੈਂਬਰਾਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ ਆਨਰ ਦਿਤਾ ਗਿਆ ਵੀਰ ਜਤਿੰਦਰਪਾਲ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਹੋਲੇ ਮਹੱਲੇ ਦਾ ਸੁਨੇਹਾ ਦਿੱਤਾ ਇਸ ਕਾਰਜ ਦੇ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਨਿੱਜੀ ਸਥਾਨ ਤੇ ਪੂਰੀ ਸ਼ਾਨ ਨਾਲ ਭੇਜਿਆ ਗਿਆ ਇਸ ਮੋਕੇ ਤੇ ਗਤਕੇ ਦੇ ਜੋਹਰ ਵਿਖਾਏ ਗਏ ਓਪਰੰਤ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ 100 ਮੀਟਰ ਦੌੜ ,ਰਸਾਕਸੀ,ਮਯੂਜੀਕਲ ਚੇਅਰ ,ਲਬੀ ਛਾਲ;ਸਲੋਅ ਸਾਈਕਲਿੰਗ ,ਮਟਕਾ ਦੋੜ ਵੀਰਾਂ ਅਤੇ ਭੈਣਾ ਆਦਿ ਗੇਮਾ ਖੇਡਿਆਂ ਗਇਆ ।ਸੁੰਦਰ ਲਿਖਾਈ ਮੁਕਾਬਲੇ, ਡਰਾਇੰਗ ਮੁਕਾਬਲੇ, ਦਸਤਾਰ ਮੁਕਾਬਲੇ,ਗੁਰਬਾਣੀ ਸੂਨਾੳ ਇਨਾਮ ਪਾੳ ਮੁਕਾਬਲੇ ਵੀ ਕਰਵਾਏ ਗਏ ।ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ ।ਇਸ ਸਮਾਗਮ ਵਿੱਚ ਪਤਵੰਤੇ ਸੱਜਣਾ ਨੇ ਹਾਜਰੀ ਭਰੀ ਜਿਸ ਵਿੱਚ ਵੀਰ ਗੁਰਮੀਤ ਸਿੰਘ,ਵੀਰ ਇੰਦਰਪਾਲ ਸਿੰਘ ,ਵੀਰ ਬਲਵਿੰਦਰ ਸਿੰਘ ਸਾਗਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ,ਬੀਬੀ ਸਤਿੰਦਰ ਕੋਰ ,ਬੀਬੀ ਪਰਮਜੀਤ ਕੌਰ ਲਾਂਡਰਾਂ,ਬੀਬੀ ਹਰਜਿੰਦਰ ਕੌਰ (SGPC) ਮੈਂਬਰ , ਟ੍ਰਾਈਸਿਟੀ ਦੇ ਸਮੁਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਹਿੱਸਾ ਲਿਆ ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਵਲੋਂ ਕਰਵਾਏ ਹੋਲੇ ਮਹੱਲੇ ਦੋਰਾਨ ਗਤਕੇ ਦੇ ਜੌਹਰ ਦਿਖਾਉਂਦਿਆਂ ਬੱਚੀਆਂ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਰਨ ਤਾਰਨ ਸਾਹਿਬ ਵਲੋਂ ਕਰਵਾਏ ਹੋਲੇ ਮਹੱਲੇ ਦੋਰਾਨ ਗਤਕੇ ਦੇ ਜੌਹਰ ਦਿਖਾਉਂਦਿਆਂ ਬੱਚੀਆਂ
ਵਿਸਾਖੀ ਮੌਕੇ ਛਿੰਜ ਦਿਵਸ ਦਾ ਆਯੋਜਨ
ਟ੍ਰਾਈਸਿਟੀ ਜ਼ੋਨ ਵਲੋਂ ਅਜੋਕੀ ਪੀੜ੍ਹੀ ਨੂੰ ਪਰਿਵਾਰਕ ਸਾਂਝ ਦੀ ਵਿਚਾਰਧਾਰਾ ਨਾਲ ਜੋੜਨ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ। ਇਸ ਸਬੰਧੀ ਵੈਸਾਖੀ ਪੁਰਬ ਨੂੰ ਛਿੰਝ ਦਿਵਸ ਵਜੋਂ ਮਨਾਇਆ ਗਿਆ ਜਿਸ ਵਿਚ ਖੇਡਾਂ ਅਤੇ ਗੱਤਕਾ ਪ੍ਰਦਰਸ਼ਨ ਕੀਤੇ ਗਏ ਜੋ ਕਿ 10 ਅਪ੍ਰੈਲ ਸਵੇਰੇ 8.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਚਲਦੇ ਰਹੇ। ਇਹ ਸਾਰਾ ਪ੍ਰੋਗਰਾਮ ਗੁਰਦੁਆਰਾ ਸਾਚਾ ਧੰਨ ਸਾਹਿਬ ਅਤੇ ਦਸਮੇਸ਼ ਪਬਲਿਕ ਸਕੂਲ, ਫੇਜ-3-ਬੀ-1 ਦੇ ਸਹਿਯੋਗ ਨਾਲ ਖੇਡ ਮੈਦਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ-3-ਬੀ-1 ਵਿਖੇ ਕੀਤਾ ਗਿਆ। ਬੱਚਿਆਂ, ਬੀਬੀਆਂ ਅਤੇ ਵੱਡਿਆਂ ਲਈ ਵੀ ਖੇਡਣ ਦਾ ਪ੍ਰਬੰਧ ਕੀਤਾ ਗਿਆ। ਸਲੋਅ ਸਾਈਕਲਿੰਗ, ਨਿੰਬੂ ਦੌੜ, ਮਟਕਾ ਦੌੜ, ਤਿੰਨ ਟੰਗੀ ਦੌੜ, ਰੁਮਾਲ ਚੁੱਕਣਾ, ਲੰਮੀ ਛਾਲ, ਰੱਸਾਕਸ਼ੀ ਅਤੇ ਕੋਈ ਹੋਰ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਵਿਚ 300 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਰੱਸਾਕਸ਼ੀ ਵਿਚ 8 ਟੀਮਾਂ ਨੇ ਹਿੱਸਾ ਲਿਆ।
ਇਸ ਸਮੇਂ ਮੁਹਾਲੀ-ਚੰਡੀਗੜ੍ਹ-ਪੰਚਕੂਲਾ ਜ਼ੋਨ ਦੇ ਸਾਰੇ ਮੈਂਬਰ ਸ੍ਰ: ਜਤਿੰਦਰਪਾਲ ਸਿੰਘ, ਸ੍ਰ: ਜਗਜੀਤ ਸਿੰਘ, ਇੰਜੀ: ਪ੍ਰਿਤਪਾਲ ਸਿੰਘ, ਪ੍ਰਿੰ: ਕਵਲਜੀਤ ਕੌਰ, ਹਰਪ੍ਰੀਤ ਕੌਰ, ਸ੍ਰ: ਅਮਰਜੀਤ ਸਿੰਘ ਅਤੇ ਸ੍ਰ: ਮੋਹਨ ਸਿੰਘ ਖੇਤਰੀ ਸਕੱਤਰ ਚੰਡੀਗੜ੍ਹ ਯੂਨਿਟ, ਸ੍ਰ: ਸਵਰਨ ਸਿੰਘ, ਸ੍ਰ: ਹਰਵਿੰਦਰ ਸਿੰਘ, ਸ੍ਰ: ਗੁਰਬਚਨ ਸਿੰਘ ਖਰੜ ਤੋਂ ਸ਼ਮੂਲੀਅਤ ਕੀਤੀ। ਸ੍ਰ: ਪਰਮਜੀਤ ਸਿੰਘ ਪ੍ਰਧਾਨ, ਸ੍ਰ: ਬਲਵਿੰਦਰ ਸਿੰਘ ਸਾਗਰ ਜਨਰਲ ਸਕੱਤਰ, ਸ੍ਰ: ਤਰਲੋਚਨ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਸਚਾ ਧਨ ਸਾਹਿਬ ਅਤੇ ਪੂਰੀ ਕਮੇਟੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸ੍ਰ: ਮੋਹਨ ਸਿੰਘ ਖੇਤਰੀ ਸਕੱਤਰ ਨੇ ਅੰਮ੍ਰਿਤ, ਗੱਤਕਾ ਅਤੇ ਖਾਸਕਰ ਲੱਸੀ ਮੱਖਣ ਉਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਸ੍ਰ: ਅਮਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਫੇਜ-3-ਬੀ-1, ਸ੍ਰ: ਜੇ.ਪੀ. ਸਿੰਘ ਕਲਗੀਧਰ ਸੇਵਕ ਜੱਥਾ, ਪ੍ਰਿੰਸੀਪਲ ਲੀਨਾ ਸਿੰਗਾਟੇ ਅਤੇ ਸਮੂੰਹ ਸਟਾਫ਼ ਉਚੇਚੇ ਤੌਰ ਤੇ ਸ਼ਾਮਿਲ ਹੋਏ। ਗੁਰ ਆਸਰਾ ਟਰੱਸਟ ਫੇਜ-7 ਮੁਹਾਲੀ, ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੱਤਕਾ ਅਖਾੜਾ ਅਤੇ ਉਨ੍ਹਾਂ ਦੇ ਜਥੇਦਾਰ ਸ੍ਰ: ਸਤਪਾਲ ਸਿੰਘ ਬਾਗੀ, ਸ੍ਰ: ਦਵਿੰਦਰ ਸਿੰਘ ਜਥੇਦਾਰ ਗੱਤਕਾ ਅਖਾੜਾ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਦੀਆਂ ਟੀਮਾਂ ਨੇ ਗੱਤਕਾ ਪ੍ਰਦਰਸ਼ਨ ਕੀਤਾ। ਸਵੇਰੇ ਸਭ ਤੋਂ ਪਹਿਲਾਂ ਪੰਜ ਪਿਆਰੇ ਅੰਮ੍ਰਿਤ ਸੰਚਾਰ ਜੱਥੇ ਦੇ ਜਥੇਦਾਰ ਸ੍ਰ: ਗੁਰਦੀਪ ਸਿੰਘ ਨੇ ਅਰਦਾਸ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਾਚਾ ਧੰਨ ਸਾਹਿਬ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਅਤੇ ਜਨਰਲ ਸਕੱਤਰ ਸ੍ਰ: ਬਲਵਿੰਦਰ ਸਿੰਘ ਸਾਗਰ ਅਤੇ ਸ੍ਰ: ਤਰਲੋਨ ਸਿੰਘ ਹੋਰਾਂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਸਾਰੇ ਪ੍ਰੋਗਰਾਮ ਵਿਚ ਜੱਜਮੈਂਟ ਦੀ ਸੇਵਾ ਸ੍ਰ: ਦਵਿੰਦਰ ਸਿੰਘ ਮੁਖੀ ਅਤੇ ਸ੍ਰ: ਹਰਬੰਸ ਸਿੰਘ ਕੋਚ ਅਤੇ ਉਨ੍ਹਾਂ ਦੀ ਟੀਮ ਨੇ ਨਿਭਾਈ। ਆਖ਼ਿਰ ਤੇ ਪ੍ਰੋਗਰਾਮ ਕੋਆਰਡੀਨੇਟਰ ਸ੍ਰ: ਦਵਿੰਦਰ ਸਿੰਘ ਅਤੇ ਸ੍ਰ: ਜੇ.ਪੀ. ਸਿੰਘ ਜ਼ੋਨਲ ਪ੍ਰਧਾਨ ਨੇ ਆਏ ਬੱਚਿਆਂ, ਮਾਪਿਆਂ ਅਤੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ। ਇਹ ਸਾਰਾ ਪ੍ਰੋਗਰਾਮ ਸ੍ਰ: ਜਗਜੀਤ ਸਿੰਘ ਦੀ ਦੇਖਰੇਖ ਵਿਚ ਹੋਇਆ।
Muchas gracias. ?Como puedo iniciar sesion?
INGRESAR A QUÉ?