Gurmat Samagam-Sangrur

Gurmat Camp

ਬਾਬਾ ਬੰਦਾ ਸਿੰਘ ਬਹਾਦਰ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ

ਲੁਧਿਆਣਾ ਜ਼ੋਨ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਛੇ ਰੋਜ਼ਾ ਗੁਰਮਤਿ ਸਮਾਗਮ 4 ਤੋਂ 9 ਜੂਨ ਤੱਕ ਗੁਰਦੁਆਰਾ ਹਰਸਰ ਸਾਹਿਬ, ਪਿੰਡ ਭੱਟੀਆਂ ਢਾਹਾ (ਨੇੜੇ ਹੰਬੜਾਂ) ਲੁਧਿਆਣਾ ਵਿਖੇ ਰੋਜ਼ਾਨਾ ਸ਼ਾਮ 5.00 ਤੋਂ 9.00 ਵਜੇ ਤੱਕ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਥਕ ਵਿਦਵਾਨ ਬੁਲਾਰਿਆਂ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਦੇ ਨਾਲ-ਨਾਲ ਬੱਚਿਆਂ ਲਈ ਸਮਰ ਕੈਂਪ ਕਲਾਸਾਂ ਦਾ ਆਯੋਜਿਨ ਵੀ ਕੀਤਾ ਗਿਆ। ਸਮਾਗਮ ਦਾ ਆਯੋਜਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਮੀਰੀ ਪੀਰੀ ਸਪੋਰਟਸ ਕਲੱਬ, ਬਾਬਾ ਲਾਲ ਸਿੰਘ ਸਪੋਰਟਸ ਕਲੱਬ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਜੀਤ ਸਿੰਘ, ਸ੍ਰ: ਗੁਰਜਿੰਦਰ ਸਿੰਘ ਆਈ ਟੀ ਸਕੱਤਰ ਅਤੇ ਸ੍ਰ ਰਮੇਸ਼ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ।

ਸਮਾਗਮ ਦੀ ਸਮਾਪਤੀ ਮੌਕੇ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦਾ ਮਹਾਨ ਜਰਨੈਲ ਸੀ, ਜਿਸ ਨੇ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਕੇ ਪਹਿਲਾ ਸਿੱਖ ਲੋਕ-ਰਾਜ, ਪਹਿਲਾ ਜਨਤਾ ਦਾ ਰਾਜ ਸਥਾਪਤ ਕੀਤਾ ਅਤੇ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਕ ਪੱਖ ਤੋਂ ਲੋਕਾਂ ਨੂੰ ਉੱਪਰ ਚੁੱਕਿਆ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਖਾਸਕਰ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਵਿਚ ਸਹਾਈ ਹੋਣਗੇ।
ਇਸ ਤੋਂ ਪਹਿਲਾ ਪ੍ਰਸਿੱਧ ਵਿਦਵਾਨ ਪ੍ਰੋ: ਇੰਦਰਪਾਲ ਸਿੰਘ ਗੋਗੋਆਣੀ, ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਭਾਵਪੂਰਤ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਸਟੱਡੀ ਸਰਕਲ ਦੇ ਚੀਫ਼ ਐਡਮਨਿਸਟ੍ਰੇਟਰ ਸ੍ਰ: ਗੁਰਮੀਤ ਸਿੰਘ ਨੇ ਜਥੇਬੰਦੀ ਵਲੋਂ ਚਲਾਏ ਜਾ ਰਹੇ ਕਾਰਜਾਂ ਦਾ ਵੇਰਵਾ ਦਿੰਦਿਆਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ। ਜਥੇਦਾਰ ਗੁਰਦੇਵ ਸਿੰਘ ਡਾਇਰੈਕਟਰ ਮੰਡੀ ਬੋਰਡ ਮੁੱਲਾਂਪੁਰ ਨੇ ਇਨ੍ਹਾਂ ਸਮਾਗਮਾਂ ਦੇ ਆਯੋਜਨ ‘ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਸਥਾਨਕ ਪ੍ਰਬੰਧਕਾਂ ਤੇ ਨੌਜਵਾਨਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਸ੍ਰ: ਪ੍ਰਤਾਪ ਸਿੰਘ ਚੇਅਰਮੈਨ, ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ, ਸਰਪੰਚ ਜਸਬੀਰ ਸਿੰਘ ਸ੍ਰ: ਗੁਰਚਰਨ ਸਿੰਘ, ਸ੍ਰ: ਜਸਪਾਲ ਸਿੰਘ ਪਿੰਕੀ, ਸ੍ਰ: ਹਰਦੀਪ ਸਿੰਘ, ਸ੍ਰ: ਦਿਲਬਾਗ ਸਿੰਘ, ਇੰਜੀ: ਜੋਗਿੰਦਰ ਸਿੰਘ, ਸ੍ਰ: ਹਰਜੀਤ ਸਿੰਘ ਖਾਲਸਾ, ਸ੍ਰ: ਸੁਰਜੀਤ ਸਿੰਘ, ਸ੍ਰ: ਸਤਨਾਮ ਸਿੰਘ, ਸ੍ਰ: ਹਰਬੰਸ ਸਿੰਘ, ਸ੍ਰ: ਕੁਲਦੀਪ ਸਿੰਘ , ਸ੍ਰ: ਗੁਲਜ਼ਾਰ ਸਿੰਘ ਗੁਲਸ਼ਨ, ਸ੍ਰ: ਹਰਪਾਲ ਸਿੰਘ ਮੀਤ ਪ੍ਰਧਾਨ, ਕਮੇਟੀ ਮੈਂਬਰ ਦਰਸ਼ਨ ਸਿੰਘ, ਸ੍ਰ: ਗੁਰਮੀਤ ਸਿੰਘ ਗੋਰਾ, ਸ੍ਰ: ਜਤਿੰਦਰ ਸਿੰਘ ਜੋਤੀ, ਸ੍ਰ: ਹਰਜੀਤ ਸਿੰਘ, ਸ੍ਰ: ਪ੍ਰੀਤ ਸਿੰਘ, ਸ੍ਰ: ਕੁਲਦੀਪ ਸਿੰਘ, ਸ੍ਰ: ਮੋਹਨ ਸਿੰਘ, ਸ੍ਰ: ਜਗਜੀਤ ਸਿੰਘ, ਸ੍ਰ: ਦਵਿੰਦਰ ਸਿੰਘ, ਸ੍ਰ: ਗੁਰਚਰਨ ਸਿੰਘ, ਸ੍ਰ: ਸੁਖਦੀਪ ਸਿੰਘ, ਸ੍ਰ: ਅਮਨਦੀਪ ਸਿੰਘ, ਸ੍ਰ: ਅਮਨਦੀਪ ਸਿੰਘ ਬਾਠ, ਸ੍ਰ: ਬਲਜੀਤ ਸਿੰਘ, ਸ੍ਰ: ਹਰਦੀਪ ਸਿੰਘ, ਸ੍ਰ: ਹਰਮਨ ਸਿੰਘ ਸਿੱਧੂ, ਸ੍ਰ: ਕੁਲਵਿੰਦਰ ਸਿੰਘ, ਸ੍ਰ: ਗੁਰਤੇਜ ਸਿੰਘ, ਸ੍ਰ: ਸਿਮਰਨਜੀਤ ਸਿੰਘ, ਸ੍ਰ: ਗੁਰਪ੍ਰੀਤ ਸਿੰਘ, ਸ੍ਰ: ਲਵਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਵਧੇਰੇ ਗਿਣਤੀ ਸੰਗਤਾਂ ਹਾਜ਼ਰ ਸਨ।

ਇਨ੍ਹਾਂ ਛੇ ਰੋਜ਼ਾ ਸਮਾਗਮਾਂ ਦੇ ਵੱਖ-ਵੱਖ ਦਿਨਾਂ ਵਿਚ ਸ਼ਾਮਲ ਪ੍ਰਸਿੱਧ ਪੰਥਕ ਵਿਦਵਾਨਾਂ ਤੇ ਬੁਲਾਰਿਆਂ, ਜਿਨ੍ਹਾਂ ਵਿਚ ਗਿਆਨੀ ਹਰਪਾਲ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ, ਡਾ: ਸੁਖਪ੍ਰੀਤ ਸਿੰਘ ਉਦੋਕੇ, ਸ੍ਰ: ਗੁਰਪ੍ਰੀਤ ਸਿੰਘ ਮੁਕਤਸਰ, ਸ੍ਰ: ਸਰਬਜੀਤ ਸਿੰਘ ਧੋਟੀਆ, ਸ੍ਰ: ਹਰਜਿੰਦਰ ਸਿੰਘ ਮਾਣਕਪੁਰਾ, ਸ੍ਰ: ਸਰਬਜੀਤ ਸਿੰਘ ਰੇਣੁਕਾ ਪੀ.ਏ.ਯੂ. ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਅਤੇ ਸ੍ਰ: ਜਰਨੈਲ ਸਿੰਘ ਵਲੋਂ ਕਥਾ ਦੇ ਨਾਲ-ਨਾਲ ਈਸੇਵਾਲ ਦੇ ਬੱਚਿਆਂ ਵਲੋਂ ਰੋਜ਼ਾਨਾ ਹੀ ਕੀਰਤਨ ਦੀ ਸੇਵਾ ਨਿਭਾਈ ਗਈ। ਸਟੇਜ ਦਾ ਸੰਚਾਲਨ ਸ੍ਰ: ਗੁਲਜ਼ਾਰ ਸਿੰਘ ਵਲੋਂ ਕੀਤਾ ਗਿਆ।

ਇਥੇ ਇਹ ਵਰਨਣਯੋਗ ਹੈ ਕਿ ਸਥਾਨਕ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਗਮ ਦੌਰਾਨ ਇਕ ਵਿਸ਼ਾਲ ਦਸਤਾਰ ਚੇਤਨਾ ਮਾਰਚ ਵੀ ਨੇੜਲੇ ਪਿੰਡਾਂ ਵਿਚ ਕੱਢਿਆ ਗਿਆ ਜਿਸ ਵਿਚ ਵੱਡੇ ਪੱਧਰ ‘ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *

Categories