12

Foreigner Activities (ਵਿਦੇਸ਼ੀ ਗਤੀਵਿਧੀਆਂ)

UK Gurudwara Shri Guru Singh Sabha Southhall

Canada Gurmat Crash Course

Guru Gobind Singh Study Circle National Council Canada organises Gurmat Crash Course at Guelph Sikh Society Gurdwara Sahib from 7/7/2017 to 9/7/2017 on the topic Sikh Bhagats Part 2 – S.Amarpreet Singh National President and S.Jagdish Singh DCO Overseas Council & Sdn Binder kaur National General Secretary GGSSC told that Ist batch for this Crash Course was held and there is overwhelming response from Canadian Sikh Youth for attending these crash courses- report Sardarni Binder Kaur National General Secretary GGSSC Team Canada

Canada Gurmat Crash Course

Guru Gobind Singh Study Circle – S.Jagdish Singh Deputy Chief Organiser-GGSSC Overseas Council reports from Toranto Canda that in pursuit of “Samparak Program” S.Gurmit Singh Chief Administrator GGSSC is on his USA-CANADA tour on these days. He reported that on this Sunday 22/10/2017 he has taken up a meeting with GGSSC Team Canada office bearers & members.He also addressed the Sangat at local Gurdwara Sikh Spiritual Centre and Gurdwara Waterloo and told the Sangat about the impact of Global Social Movement and multifarious Worldwide activities of GGSSC. He was also honoured by the Students and Youth wing of GGSSC Canada. In these pictures the permukh sewadars are S Jagdish Singh Deputy Chief Organiser- Overseas Council, S Amarpreet singh National President Canada, Bhain Binder kaur National General Secretary Canada, S Satnam Singh President Ontario State ,S Jatinder Singh Secretary Ontario,S Tarsem Singh President Toronto West , S Paramjit singh Secretary Toronto West and others. S Baljinder Singh Ex Chief Secretary of GGSSC attended the meeting, all these persons shared their views. He also met with Bibi Bardish Kaur the Canadian Minister for Small Scale Business & Tourism & Discussed various aspects of common concern with her. She was having all appreciation for the global activities of GGSSC including Canada aimed at “Sarbat da Bhallah” Report :-S.Jagdish Singh DCO GGSSC Overseas Council Toronto Canada

GURMAT CRASH COURSE AT GURDWARA BABA BUDA JI-HAMILTON (CAMP REVIEW) )

Guru Gobind Singh Study Circle  CANADA Sevadars at downtown Toronto nagar Kirtan.

“Gurmat Crash Course 15-17 March 2019 by Guru Gobind Singh Study Circle Team Canada

Information for Baba Bota Singhji and Baba Garja Singhji. By Simi Kaur @ Gurmatcrashcourse Hamilton.

Guru Gobind Singh Study Circle National Council USA participated in nagar kirtan at New York in connection with 550th Gurpurab of Guru Nanak Dev ji & doing Sewa karaj. Report :-S Sarabjit Singh National President USA

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੈਸ਼ਨਲ ਕੌਸਲ ਨਿਊਯਾਰਕ ਵਲੋਂ ਗੁਰੂ ਨਾਨਕ ਦਰਬਾਰ ਆਫ ਲਾਂਗਆਈਲੈਂਡ ਨਿਊਯਾਰਕ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਕੈਂਪ 7 ਅਗਸਤ ਤੋਂ 19 ਅਗਸਤ ਤਕ ਲਗਾਇਆ ਜਾ ਰਿਹਾ ਹੈ ।ਜਿਸ ਵਿਚ ਤਕਰੀਬਨ 110 ਤੋਂ ਵੱਧ ਬੱਚੇ ਸ਼ਾਮਲ ਹੋਏ ਹਨ।ਇਸ ਕੈਂਪ ਵਿਚ ਪੰਜਾਬੀ ਸਿਖਿਆ ਦੇ ਨਾਲ ਨਾਲ ਗੁਰਬਾਣੀ , ਗੁਰਇਤਿਹਾਸ ਅਤੇ ਸਿੱਖ ਇਤਿਹਾਸ ਅਤੇ ਗੁਰਮਤਿ ਕੀਰਤਨ ਸਬੰਧੀ ਬੱਚਿਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ Iਇਸ ਕੈਂਪ ਦੇ ਸੰਯੋਜਕ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ ਐਸ ਏ ਦੇ ਨੈਸ਼ਨਲ ਪ੍ਰਧਾਨ ਸ ਸਰਬਜੀਤ ਸਿੰਘ ਹੋਰਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸਟੱਡੀ ਸਰਕਲ ਵਲੋ ਅਮਰੀਕਾ ਵਿਚ ਇਕ ਸਾਲ ਵਿੱਚ ਇਕ ਤੋਂ ਵੱਧ ਕੈਂਪ ਲੱਗ ਰਿਹਾ ਹੈ ।ਇਹ ਨੌਜਵਾਨ ਵਲੰਟੀਅਰਜ ਵੀਰਾਂ – ਭੈਣਾਂ ਦੇ ਸੇਵਾ ਕਾਰਜਾਂ ਪ੍ਰਤਿ ਸਪਰਪਣ ਅਤੇ ਪ੍ਰਤੀਬੱਧਤਾ ਕਰਕੇ ਹੀ ਸੰਭਵ ਹੋ ਸਕਿਆ ਹੈ ।ਇਸ ਕੈਂਪ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ ਐਡਮਨਿਸਟ੍ਰੇਟਰ ਸ ਗੁਰਮੀਤ ਸਿੰਘ ਜੀ ਅਤੇ ਹੋਰ ਨਿਸ਼ਕਾਮ ਸੇਵਾਦਾਰ ਵੀਰ-ਭੈਣ ਸੇਵਾਵਾਂ ਨਿਭਾਅ ਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣ ਕੇ ਬਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਗੁਰਮਤਿ, ਇਤਿਹਾਸ ਅਤੇ ਰਹਿਤ ਮਰਯਾਦਾ ਸਬੰਧੀ ਵਿਚਾਰਾਂ ਦੀ ਸਾਂਝ ਕਰ ਰਹੇ ਹਨ ।ਰਿਪੋਰਟ :-ਸ ਸਰਬਜੀਤ ਸਿੰਘ ਨੈਸ਼ਨਲ ਕੋਆਰਡੀਨੇਟਰ ਯੂ ਐਸ ਏ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੈਸ਼ਨਲ ਕੌਸਲ ਨਿਊਯਾਰਕ ਵਲੋਂ ਗੁਰੂ ਨਾਨਕ ਦਰਬਾਰ ਆਫ ਲਾਂਗ ਆਈਲੈਂਡ ਨਿਊਯਾਰਕ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਕੈਂਪ 7 ਅਗਸਤ ਤੋਂ 19 ਅਗਸਤ ਤਕ ਲਗਾਇਆ ਜਾ ਰਿਹਾ ਹੈ ।ਜਿਸ ਵਿਚ ਤਕਰੀਬਨ 150 ਤੋਂ ਵੱਧ ਬੱਚੇ ਅਤੇ ਉਹਨਾਂ ਦੇ ਮਾਤਾ-ਪਿਤਾ, ਦਾਦਾ ਦਾਦੀ, ਨਾਨਾ ਨਾਨੀ ਅਤੇ ਹੋਰ ਰਿਸ਼ਤੇਦਾਰ ਭਾਗ ਲੈ ਰਹੇ ਹਨ।ਇਸ ਕੈਂਪ ਵਿਚ ਪੰਜਾਬੀ ਸਿਖਿਆ ਦੇ ਨਾਲ ਨਾਲ ਗੁਰਬਾਣੀ , ਗੁਰਇਤਿਹਾਸ, ਸਿੱਖ ਇਤਿਹਾਸ, ਰਹਿਤ ਮਰਯਾਦਾ, ਦਸਤਾਰ ਸਿਖਲਾਈ ਅਤੇ ਗੁਰਮਤਿ ਕੀਰਤਨ ਸਬੰਧੀ ਕਲਾਸਾਂ ਅਤੇ ਲੈਕਚਰ ਲਗਾਏ ਜਾ ਰਿਹਾ ਹੈ Iਨੈਸ਼ਨਲ ਕੋਆਰਡੀਨੇਟਰ ਸ ਸਰਬਜੀਤ ਸਿੰਘ ਹੋਰਾਂ ਦਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੈਸ਼ਨਲ ਕੌਸਲ ਨਿਊਯਾਰਕ ਵਲੋਂ 30.9.2017 ਨੂੰ ਨਿਊਜਰਸੀ ਵਿਖੇ ਬਹੁਤ ਵੱਡੇ ਪੱਧਰ ਤੇ ਦਸਤਾਰ ਪ੍ਰਾਈਡ ਮੁਕਾਬਲੇ ਕਰਵਾਏ ਜਾਣੇ ਹਨ।17. 8.2017 ਦੇ ਕੈਂਪ ਦੇ ਸ਼ੈਸ਼ਨਾ ਦੀਆਂ ਤਸਵੀਰਾਂ ।ਰਿਪੋਰਟ :-ਸ ਸਰਬਜੀਤ ਸਿੰਘ ਨੈਸ਼ਨਲ ਕੋਆਰਡੀਨੇਟਰ ਯੂ ਐਸ ਏ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

ਯੂ.ਐਸ.ਏ. ਸਰਗਰਮੀਆਂ

ਆਪਣੀ ਯੂ.ਐਸ.ਏ. ਫੇਰੀ ਦੌਰਾਨ ਸ੍ਰ: ਗੁਰਮੀਤ ਸਿੰਘ ਚੀਫ਼ ਐਡਮਨਿਸਟ੍ਰੇਟਰ ਹੁਰਾਂ ਵਲੋਂ ਸਿੱਖ ਧਰਮਾ ਮਿਸ਼ਨ ਲਾਸ ਏਂਜਲਸ, ਯੂ.ਐਸ.ਏ. ਦੇ ਹੈੱਡ ਕੁਆਰਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੀਬੀ ਇੰਦਰਜੀਤ ਕੌਰ ਅਤੇ ਸ੍ਰ: ਰਣਬੀਰ ਸਿੰਘ (ਸੁਪਤਨੀ ਅਤੇ ਸਪੁੱਤਰ ਗੁਰਪੁਰਵਾਸੀ ਸਿੰਘ ਸਾਹਿਬ ਭਾਈ ਹਰਭਜਨ ਸਿੰਘ ਜੀ ਖਾਲਸਾ ਯੋਗੀ) ਨਾਲ ਸ੍ਰ: ਗੁਰਮੀਤ ਸਿੰਘ ਜੀ, ਡਾ: ਦੀਪਇੰਦਰ ਸਿੰਘ ਨੈਸ਼ਨਲ ਜਨਰਲ ਸਕੱਤਰ ਯੂ.ਐਸ.ਏ.।

ਇਸੇ ਤਰਾਂ ਸ੍ਰ: ਗੁਰਮੀਤ ਸਿੰਘ ਚੀਫ਼ ਐਡਮਨਿਸਟ੍ਰੇਟਰ ਹੁਰਾਂ ਲਾਸ ਏਂਜਲਸ (ਯੂ.ਐਸ.ਏ.) ਦੇ ਗੁਰਦੁਆਰਾ River Side ਅਤੇ Beona Park ਵਿਖੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਅਤੇ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਇਸ ਸਮੇਂ ਸਾਡਾ ਵਿਰਸਾ ਸਾਡਾ ਗੌਰਵ ਦੇ 28 ਨਵੇਂ ਮੈਂਬਰ ਬਣੇ। ਤਸਵੀਰ ਵਿਚ ਸ੍ਰ: ਗੁਰਮੀਤ ਸਿੰਘ ਜੀ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ।
ਦੂਸਰੀ ਤਸਵੀਰ ਸਿੰਘ ਸ੍ਰ: ਗੁਰਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਇਕੱਤਰਤਾ ਉਪਰੰਤ ਸ੍ਰ: ਰਮਨਦੀਪ ਸਿੰਘ ਅਤੇ ਬੀਬੀ ਗਗਨਦੀਪ ਕੌਰ, ਡਾ: ਦੀਪਇੰਦਰ ਸਿੰਘ, ਬੀਬੀ ਪੁਸ਼ਪਇੰਦਰ ਕੌਰ, ਸ੍ਰ: ਗੁਰਪ੍ਰੀਤ ਸਿੰਘ ਅਤੇ ਡਾ: ਰਵਨੀਤ ਕੌਰ ਦਿਖਾਈ ਦੇ ਰਹੇ ਹਨ।

ਨਿਊਯਾਰਕ ਵਿਖੇ 20 ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ.ਐਸ.ਏ. ਵਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ, ਸਮਾਜਿਕ ਚੇਤੰਨਤਾ ਅਤੇ ਧਾਰਮਿਕ ਵਿਰਸੇ ਦੀ ਪ੍ਰਪੱਕਤਾ ਅਤੇ ਜਾਣਕਾਰੀ ਲਈ ਨਿਊਯਾਰਕ ਦੇ ਗੁਰਦੁਆਰਾ ਸੰਤ ਸਾਗਰ ਬੈਲੇਰੋਜ਼ ਵਿਖੇ 11 ਜੁਲਾਈ ਤੋਂ 30 ਜੁਲਾਈ ਤੱਕ 20 ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ: ਸਰਬਜੀਤ ਸਿੰਘ, ਨੈਸ਼ਨਲ ਕੋਆਰਡੀਨੇਟਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂ.ਐਸ.ਏ. ਨੇ ਦੱਸਿਆ ਕਿ ਸਟੱਡੀ ਸਰਕਲ ਨਿਊਯਾਰਕ ਵਿਖੇ ਪਿਛਲੇ 12 ਸਾਲਾਂ ਤੋਂ ਕਾਰਜਸ਼ੀਲ ਹੈ ਅਤੇ ਸਥਾਨਕ ਪੱਧਰ ‘ਤੇ ਇਹ 10ਵਾਂ ਕੈਂਪ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਕੈਂਪ ਵਿਚ ਵੱਖ-ਵੱਖ ਉਮਰ ਗਰੁੱਪਾਂ ਦੇ 110 ਬੱਚਿਆਂ ਨੇ ਭਾਗ ਲਿਆ। ਕੈਂਪ ਰੋਜ਼ਾਨਾ ਸਵੇਰੇ 10.00 ਵਜੇ ਤੋਂ ਸ਼ਾਮ 3.00 ਵਜੇ ਤੱਕ ਲਗਾਇਆ ਗਿਆ। ਕੈਂਪ ਦੇ ਵੱਖ-ਵੱਖ ਸੈਸ਼ਨਾਂ ਵਿਚ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਮੁਖੀ, ਸਿੱਖ ਇਤਿਹਾਸ, ਸਿੱਖ ਧਰਮ ਦੇ ਮੁੱਢਲੇ ਸਿਧਾਂਤ ਅਤੇ ਗੁਰਬਾਣੀ ਬਾਰੇ ਜਾਣਕਾਰੀ ਦਿੱਤੀ ਗਈ। 5 ਤੋਂ 8 ਸਾਲ, 9 ਤੋਂ 12 ਸਾਲ, 13 ਤੋਂ 16 ਸਾਲ ਅਤੇ 17 ਤੋਂ ਉਪਰ ਉਮਰ ਗਰੁੱਪਾਂ ਲਈ ਕ੍ਰਮਵਾਰ ਬੀਬੀ ਸਰਬਜੀਤ ਕੌਰ, ਬੀਬੀ ਦਲਿੰਦਰ ਕੌਰ, ਸ੍ਰ: ਸੁਖਦੇਵ ਸਿੰਘ, ਬੀਬੀ ਜਸਪਾਲ ਕੌਰ, ਬੀਬੀ ਕੁਲਜੀਤ ਕੌਰ ਅਤੇ ਬੀਬੀ ਅਵੀਨਾਸ਼ ਕੌਰ ਇੰਚਾਰਜ ਨਿਯੁਕਤ ਕੀਤੇ ਗਏ ਸਨ। ਇਸ ਕੈਂਪ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਕੈਂਪ ਪ੍ਰਿੰਸੀਪਲ ਸ੍ਰ: ਇੰਦਰਪਾਲ ਸਿੰਘ, ਲੰਗਰ ਕੋਆਰਡੀਨੇਟਰ ਸ੍ਰ: ਅਮਰਜੀਤ ਸਿੰਘ, ਕੈਸ਼ੀਅਰ ਸ੍ਰ: ਹਰਚਰਨ ਸਿੰਘ ਗੁਲਾਟੀ, ਕੈਂਪ ਕੋਆਰਡੀਨੇਟਰ ਸ੍ਰ: ਸਰਬਜੀਤ ਸਿੰਘ ਅਤੇ ਸ੍ਰ: ਹਰਮੀਤ ਸਿੰਘ ਨਿਯੁਕਤ ਕੀਤੇ ਗਏ ਸਨ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਦੇਵ ਸਿੰਘ ਹੁਰਾਂ ਇਸ ਕੈਂਪ ਲਈ ਵਿਸ਼ੇਸ਼ ਯੋਗਦਾਨ ਪਾਇਆ।
ਉਨ੍ਹਾਂ ਹੋਰ ਦੱਸਿਆ ਕਿ ਬੱਚਿਆਂ ਦੀਆਂ ਗੁਰਮਤਿ ਖੇਡਾਂ ਜਿਨ੍ਹਾਂ ਵਿਚ ਬਾਲਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਵੀ ਖਿਡਾਈਆਂ ਗਈਆਂ। ਕੈਂਪ ਦੌਰਾਨ ਦਸਤਾਰ ਅਤੇ ਗੁਰਮੁਖੀ ਦੀ ਸਿਖਲਾਈ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੇ ਕੈਂਪ ਵਿਚੋਂ ਗ੍ਰਹਿਣ ਕੀਤੀ ਸਿੱਖਿਆ ਦਾ ਪ੍ਰਦਰਸ਼ਨ ਸੰਗਤ ਵਿਚ ਕੀਤਾ। ਗੁਰਦੁਆਰਾ ਸੰਤ ਸਾਗਰ ਦੇ ਮੁੱਖ ਪ੍ਰਬੰਧਕ ਬਾਬਾ ਸੱਜਣ ਸਿੰਘ ਜੀ ਵਲੋਂ ਜਿਥੇ ਇਸ ਕੈਂਪ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ ਉਥੇ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸਟਾਫ਼ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਸਥਿਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਵੀ ਲੰਗਰ, ਬੱਚਿਆਂ ਲਈ :ਰਰਵ ਬੈਗ ਅਤੇ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਗਈਆਂ।
ਕੈਂਪ ਦੇ ਅਖੀਰ ਵਿਚ ਬੱਚਿਆਂ ਨੂੰ ਟੀ-ਸ਼ਰਟਾਂ ਅਤੇ ਗੁਰਮਤਿ ਲਿਟ੍ਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਕੈਂਪ ਕੈਂਪਰਾਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡਦਾ ਹੋਇਆ ਇਤਿਹਾਸ ਅਤੇ ਗੁਰਬਾਣੀ ਦੀ ਭਰਪੂਰ ਜਾਣਕਾਰੀ ਦੇਣ ਵਿਚ ਸਫ਼ਲ ਰਿਹਾ।
ਇਥੇ ਇਹ ਵਰਨਣਯੋਗ ਹੈ ਕਿ ਅੰਤਰਾਸ਼ਟਰੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੰਤਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਖਾਸਕਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵੀ ਗਰਮੀ ਦੀਆਂ ਛੁੱਟੀਆਂ ਦੌਰਾਨ 135 ਥਾਵਾਂ ‘ਤੇ ਸਮਰ ਕੈਂਪ ਲਗਾਏ ਹਨ। ਸ੍ਰ: ਸਰਬਜੀਤ ਸਿੰਘ ਨੈਸ਼ਨਲ ਕੋਆਰਡੀਨੇਟਰ ਯੂ.ਐਸ.ਏ. ਨੇ ਸੰਗਤ ਨੂੰ ਅਪੀਲ ਕੀਤੀ ਕਿ ਜੇਕਰ ਉਹ ਅਜਿਹੇ ਕੈਂਪ ਲਗਾਉਣ ਦੀ ਸੇਵਾ ਲੈਣੀ ਚਾਹੁੰਦੇ ਹੋਣ ਤਾਂ ਭਾਰਤ ਵਿਚ ਫ਼ੋਨ ਨੰਬਰ 91-161-2450352 ਅਤੇ ਯੂ.ਐਸ.ਏ. ਵਿਚ ਨੰਬਰ ‘ਤੇ 64664-36872, 51643-08214 ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *

Categories