ਨਸ਼ਾ ਵਿਰੋਧੀ ਚੇਤਨਾ ਮਾਰਚ ਦਾ ਆਯੋਜਨ

ਸੰਗਰੂਰ-ਬਰਨਾਲਾ ਜ਼ੋਨ ਵੱਲੋਂ 30 ਅਪ੍ਰੈਲ ਨੂੰ ਪਿੰਡ ਮਹਿਲਾਂ ਵਿਖੇ ਇੱਕ ਨਸ਼ਾ ਵਿਰੋਧੀ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੋਨਲ ਸਕੱਤਰ ਸ੍ਰ: ਅਜਮੇਰ ਸਿੰਘ ਫਤਿਹਗੜ੍ਹ ਛੰਨਾਂ ਨੇ ਦੱਸਿਆ ਕਿ ਸਾਡੇ ਸਮਾਜ ਵਿਚ ਦਿਨੋਂ-ਦਿਨ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਨਸ਼ਾ ਸਮੱਸਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਪਿੰਡ ਦੀ ਪੰਚਾਇਤ ਦੇ ਸਹਿਯੋਗ ਸਹਿਤ ਇੱਕ ਵੱਡ ਆਕਾਰੀ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦੋ ਸਕੂਲਾਂ ਦੇ ਪੰਜ ਸੌ ਦੇ ਕਰੀਬ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਚੇਤਨਾ ਮਾਰਚ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਸ਼੍ਰੀਮਤੀ ਇੰਦੂ ਸਿੰਮਕ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਝੰਡੀ ਦੇ ਕੇ ਕੀਤੀ ਗਈ। ਇਸ ਆਰੰਭਤਾ ਮੌਕੇ ਉਹਨਾਂ ਦੇ ਨਾਲ ਪਿੰ੍ਰ: ਸ਼ਸ਼ੀ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ, ਕ੍ਰਿਸ਼ਨ ਵਰਮਾ ਡਾਇਰੈਕਟਰ ਗਿਆਨਦੀਪ ਪਬਲਿਕ ਸਕੂਲ ਮਹਿਲਾਂ, ਸਰਪੰਚ ਸ਼੍ਰੀਮਤੀ ਗੁਰਦੇਵ ਕੌਰ, ਸਰਪੰਚ ਪਰਮਜੀਤ ਕੌਰ, ਸਰਪੰਚ ਸ੍ਰ: ਸ਼ੇਰ ਸਿੰਘ, ਸ੍ਰ: ਬਾਰਾ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਲੈਕਚਰਾਰ ਸ੍ਰ: ਬਲਵਿੰਦਰ ਸਿੰਘ ਬੀਰ ਕਲਾਂ, ਲੈਕਚਰਾਰ ਸ੍ਰ: ਪਰਮਿੰਦਰ ਸਿੰਘ, ਸ੍ਰ: ਸਤਪਾਲ ਸਿੰਘ, ਸ੍ਰ: ਬਲਵਿੰਦਰ ਸਿੰਘ ਆਦਿ ਪਤਵੰਤੇ ਸੱਜਣ ਵੀ ਮੌਜੂਦ ਸਨ। 
ਇਸ ਚੇਤਨਾ ਮਾਰਚ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਸ਼ਾਲ ਗਰਗ, ਮੈਨੇਜਰ ਕੋ. ਆ. ਬੈਂਕ ਪਹੁੰਚੇ। ਜਿਹਨਾਂ ਕਿਹਾ ਕਿ ਸਾਡੇ ਸਮਾਜ ਵਿਚ ਨਸ਼ਿਆਂ ਦਾ ਵੱਧ ਰਿਹਾ ਪ੍ਰਕੋਪ ਰੋਕਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ ਤੇ ਜ਼ਰੂਰਤ ਹੈ ਅਸੀਂ ਨਿੱਜੀ ਤੌਰ ‘ਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੀ ਗੰਭੀਰ ਕੋਸ਼ਿਸ਼ਾਂ ਪ੍ਰਤੀ ਸੁਚੇਤ ਹੋਈਏ। ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਜਿਹਨਾਂ ਵਿਚ ਸ੍ਰ: ਲਾਭ ਸਿੰਘ ਪ੍ਰਧਾਨ ਆਲ ਇੰਡੀਆ ਪਬਲਿਕ ਵਿੰਗ, ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਸ੍ਰ: ਕੁਲਵੰਤ ਸਿੰਘ ਮੀਤ ਪ੍ਰਧਾਨ, ਸ੍ਰ: ਗੁਰਦਿਆਲ ਸਿੰਘ ਯੂਨਿਟ ਪ੍ਰਧਾਨ, ਸ੍ਰ: ਗੁਰਨਾਮ ਸਿੰਘ, ਸ਼੍ਰੀ ਦਯਾ ਨੰਦ ਹੰਸ, ਸ੍ਰ: ਗੁਰਮੇਲ ਸਿੰਘ, ਸ੍ਰ: ਬਾਲ ਕ੍ਰਿਸ਼ਨ ਸਿੰਘ, ਸ੍ਰ: ਗੁਰਵਿੰਦਰ ਸਿੰਘ ਅਤੇ ਸ੍ਰ: ਪੁਸ਼ਪਿੰਦਰ ਸਿੰਘ ਫਤਿਹਗੜ੍ਹ ਛੰਨਾਂ ਆਦਿ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਅਤੇ ਚੇਤਨਾ ਮਾਰਚ ਵਿਚ ਹਾਜ਼ਰ ਸਮਾਜ ਸੇਵਕਾਂ ਲਈ ਸਮੂਹ ਨਗਰ ਵਾਸੀਆਂ ਵੱਲੋਂ ਥਾਂ-ਥਾਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਸ ਚੇਤਨਾ ਮਾਰਚ ਨੂੰ ਸਫ਼ਲ ਬਣਾਉਣ ਹਿੱਤ ਜਿਹਨਾਂ ਸ਼ਖ਼ਸੀਅਤਾਂ ਦਾ ਅਹਿਮ ਯੋਗਦਾਨ ਰਿਹਾ ਉਹਨਾਂ ਵਿਚ ਹੋਰਨਾਂ ਤੋਂ ਇਲਾਵਾ ਮੈਡਮ ਰਜਿੰਦਰ ਕੌਰ, ਮੈਡਮ ਮੀਨਾਕਸ਼ੀ, ਮੈਡਮ ਕਿਰਨਜੀਤ ਕੌਰ, ਮੈਡਮ ਖਿਮਾ ਸ਼ਰਮਾਂ, ਭਾਈ ਜਗਤਾਰ ਸਿੰਘ ਹੈੱਡ ਗ੍ਰੰਥੀ, ਭਾਈ ਪ੍ਰਗਟ ਸਿੰਘ ਅਤੇ ਭਾਈ ਪ੍ਰਭਦਿਆਲ ਸਿੰਘ ਆਦਿ ਹਾਜ਼ਰ ਸਨ। 

Categories