25

“ਸਿੱਖ ਜੱਥੇਬੰਦੀਆਂ ਦੀ ਵਿਸ਼ਵਪੱਧਰੀ ਤਾਲਮੇਲ ਕਮੇਟੀ” ਦਾ ਗਠਨ- ਇੱਕ ਰਿਪੋਰਟ

SHRI AKAL TAKHAT SAHIB JATHEDAR ANNOUNCED  FORMATION OF “SIKH ORGANISATION COORDINATION COMMITTEE” WORLD WIDE 

Bhai Kahan Singh Nabha Institute of Human Resources and Development, a wing of Guru Gobind Singh Study Circle, co-ordinated a meet of prominent Sikh Organizations, called under the aegis of Sri Akal Takht Sahib. Singh Sahib Giani Hapreet Singh, the Jathedar of the Holy Takht presided over the meet. The SGPC member Principal Surinder Singh represent the SGPC.

            The meet was called for identification and registration of Sikh bodies at state, country and world level, which are dedicated to the principles of the Holy Sri Akal Takht Sahib. The meet was aimed at co-operation among Sikh bodies and setting up a co-ordination committee. S. Barjinder Pal Singh Director Overseas welcome to delegates. S. Jatinder Pal Singh Chairmain Guru Gobind Singh Study Circle presented the Sikh concerns and challenges before the meeting. 

            The prominent Sikh bodies which participated in the meet were; Basic of Sikhi (India) New Delhi, Chief Khalsa Diwan Amritsar, Guru Gobind Singh Study Circle Ludhiana, Sikh Missionary College Ludhiana, Sikh Council of Religion & Education (Score) USA, Eco Sikhs USA, Khalsa Aids England, Satnam Sarb Kalyan Trust USA, Sarab Rog Ka Aukhad Naam Ludhiana, Sukrit Trust Ludhiana, Sri Sukhmani Sahib Sewa Society Ludhiana, United Sikhs USA and Institute of Sikh Studies, Chandigarh etc. Senior/ main office bearers of the all organisations participated in this meet and presented their views and enlist their activities before the Jathedar of Sri Akal Takhat Sahib. It was resolved that all main organisations present want that a world level Coordinator Committee be constituted by Sri Akal Takhat Sahib and there should be proper coordination among the organisations for achievements of their programs and goals.  

            It was also resolved that the Akal Takhat Sihab will register all those organisations which are committed to the principles of Sri Akal Takhat Sahib and for welfare of mankind as a whole. The Akal Takhat Sahib will call the meeting of all the register organisation twice a year.

            The Sikh organizations, who are working in the field of Education, Sports, Health, Environment, Economical upliftment, Preservation of Sikh Heritage, Sikh Scriptures-Literature & History, Human Resource Development, Welfare of Sikh Women & Children and working for the Universal Welfare of Mankind and interacting across faiths and social orders would be welcomed in the joint and co-ordinated effort.

            The Jathedar called upon the organisation to hold their functions to dedicates 550 Birth Anniversary of Shri Guru Nanak Dev Ji. He asked the organisations to provide the data of Siklikar Vanjare Sikhs, Dharmi Foujies and economically needy persons for there help.

            The Jathedar Sahib announced “Sikh Organisation Coordinator Committee” of all Sikh Organisation world wide of the above organisations. Jathedar Sri Akal Takhat Sahib appoint S. Gurmit Singh founder of Guru Gobind Singh Study Circle as the “Coordinator” who will coordinate these organisations on  behalf of Sri Akal Takhat Sahib. The Meeting was concluded with ARDAS and Group photo.

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸਿੱਖ ਜਥੇਬੰਦੀਆਂ ਦੀ “ਵਿਸ਼ਵ ਪੱਧਰੀ ਤਾਲਮੇਲ ਕਮੇਟੀ” ਬਨਾਉਣ ਦਾ ਐਲਾਨ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਵਿਚ ਕਾਰਜਸ਼ੀਲ ਪ੍ਰਮੁੱਖ ਸਿੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰੀਅਮ ਵਿਖੇ ਆਯੋਜਿਤ ਕੀਤੀ ਗਈ। ਇਸ ਇਕੱਤਰਤਾ ਵਿਚ ਮੁੱਖ ਤੌਰ ਤੇ ਚਾਰ ਮੁੱਦੇ ਵਿਚਾਰੇ ਗਏ ਜਿਨ੍ਹਾਂ ਵਿਚ ਸਿੱਖ ਜਥੇਬੰਦੀਆਂ ਦੀ ਜਗਤਮੂਲਕ ਪਹਿਚਾਣ ਕਰਕੇ ਸ੍ਰੀ ਅਕਾਲ ਤਖ਼ਤ ਸਹਿਬ ਨਾਲ ਜੋੜਣਾ, ਜੱਥੇਬੰਦੀਆਂ ਦੇ ਪ੍ਰਸਪਰ ਸਹਿਯੋਗ ਦੀਆਂ ਸੰਭਾਵਨਾਵਾਂ, ਸਾਲ ਵਿਚ ਘੱਟੋ ਘੱਟ ਇੱਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਅਤੇ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦਾ ਗਠਨ ਕਰਨਾ ਸ਼ਾਮਲ ਸਨ।
ਸ਼ਬਦ ਕੀਰਤਨ ਉਪਰੰਤ ਸ੍ਰ. ਬਰਜਿੰਦਰਪਾਲ ਸਿੰਘ ਚੀਫ ਕੋਲੈਬਰੇਟਰ ਨੇ ਜੀ ਆਇਆਂ ਆਖਿਆ ਅਤੇ ਸ੍ਰ. ਜਤਿੰਦਰਪਾਲ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਜਥੇਬੰਦੀ ਦੇ ਉਦੇਸ਼ਾਂ ਦਾ ਵਰਨਣ ਕਰਦਿਆਂ ਇਕੱਤਰਤਾ ਦੇ ਏਜੰਡੇ, ਸਿੱਖ ਸਰੋਕਾਰ ਅਤੇ ਮੌਜੂਦਾ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ਼ਾਮਲ ਜਥੇਬੰਦੀਆਂ ਵਿਚ ਬੇਸਿਕਸ ਆਫ਼ ਸਿੱਖੀ ਨਵੀਂ ਦਿੱਲੀ, ਚੀਫ਼ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਕੌਂਸਲ ਆਫ ਰਿਲੀਜਨ ਐਂਡ ਐਜੂਕੇਸ਼ਨ (ਸਕੋਰ), ਈਕੋ ਸਿੱਖ ਯੂ.ਐਸ.ਏ., ਖਾਲਸਾ ਏਡ ਇੰਗਲੈਂਡ, ਸਤਿਨਾਮ ਸਰਬ ਕਲਿਆਣ ਟਰੱਸਟ ਯੂ.ਐਸ.ਏ., ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਲੁਧਿਆਣਾ, ਸੁਕ੍ਰਿਤ ਟਰੱਸਟ ਲੁਧਿਆਣਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੁਧਿਆਣਾ ਅਤੇ ਯੂਨਾਈਟਿਡ ਸਿੱਖਜ਼ ਯੂ.ਐਸ.ਏ. ਸਨ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਸਿਧਾਂਤਕ ਅਤੇ ਵਿਵਹਾਰਕ ਤੌਰ ਤੇ ਦੁਨੀਆਂ ਦੇ ਹਰ ਪ੍ਰਾਣੀ ਤੱਕ ਸੰਚਾਰਨ ਲਈ ਤੱਤਪਰ ਸਿੱਖ ਜਥੇਬੰਦੀਆਂ ਦੇ ਉਸਾਰੂ ਕਾਰਜਾਂ ਲਈ ਯੋਗ ਸਰਾਹੁਣਾ ਮਿਲੇਗੀ ਅਤੇ ਉਨ੍ਹਾਂ ਦੇ ਕਾਰਜਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਆਪਕ ਪੰਥਕ ਹਿਤਾਂ ਦੀ ਪੂਰਤੀ ਦੇ ਇਕ ਮਹੱਤਵਪੂਰਨ ਅੰਗ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਨਿਸ਼ਕਾਮ ਸੇਵਾ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਣ ਲਈ ਸਮਰਪਿਤ ਜਥੇਬੰਦੀਆਂ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਨੇ ਹਾਜ਼ਰ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਏਜੰਡੇ ਤੇ ਕਾਰਜ ਕਰਦੀਆਂ ਹੋਈਆਂ ਇਕ ਦੂਜੇ ਨਾਲ ਸਹਿਯੋਗ ਅਤੇ ਮਿਲਵਰਤਣ ਰੱਖਣਗੀਆਂ। ਉਨ੍ਹਾਂ ਨੇ ਇਸ ਮੌਕੇ ਉਪਰੋਕਤ ਜਥੇਬੰਦੀਆਂ ਦੀ ਵਿਸ਼ਵ ਪੱਧਰ ਤੇ ਇੱਕ ਕੋਆਰਡੀਨੇਸ਼ਨ ਕਮੇਟੀ ਬਨਾਉਣ ਦਾ ਐਲਾਨ ਵੀ ਕੀਤਾ ਜਿਸ ਦੇ ਕੋਆਰਡੀਨੇਟਰ ਦੀ ਸੇਵਾ ਸ੍ਰ. ਗੁਰਮੀਤ ਸਿੰਘ ਫਾਊਂਡਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਸੌਂਪੀ ਗਈ। ਸਿੰਘ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਸੁਲਤਾਨਪੁਰ ਲੋਧੀ ਵਿਖੇ ਮਨਾਉਣ ਲਈ ਕੋਆਰਡੀਨੇਸ਼ਨ ਕਮੇਟੀ ਵੱਲੋਂ ਵਿਦਿਅਕ ਕਾਨਫਰੰਸ ਦੀ ਤਿਆਰੀ ਆਰੰਭਣ ਲਈ ਵੀ ਕਿਹਾ। ਉਨ੍ਹਾਂ ਹਾਜ਼ਰ ਸੰਸਥਾਵਾਂ ਨੂੰ ਸਿਕਲੀਗਰਾਂ, ਵਣਜਾਰਿਆਂ, ਧਰਮੀ ਫੌਜੀਆਂ ਅਤੇ ਆਰਥਿਕ ਤੌਰ ਤੇ ਪਛੜੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਦਾ ਡਾਟਾ ਇਕੱਤਰਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਭੇਜਣ ਦਾ ਆਦੇਸ਼ ਕੀਤਾ ਤਾਂ ਜੋ ਉਨ੍ਹਾਂ ਦੀ ਸਹਾਇਤਾ ਲਈ ਕਾਰਵਾਈ ਕੀਤੀ ਜਾ ਸਕੇ।
ਅੰਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਿੰ. ਸੁਰਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਲੋਂ ਸੰਪੂਰਨਤਾ ਦੀ ਅਰਦਾਸ ਉਪਰੰਤ ਇਕੱਤਰਤਾ ਦੀ ਸਮਾਪਤੀ ਕੀਤੀ ਗਈ।

ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਜੱਥੇਬੰਦੀਆਂ ਦੀ ਵਿਸ਼ਵਪੱਧਰੀ ਤਾਲਮੇਲ ਕਮੇਟੀ ਦੀ ਇਕੱਤਰਤਾ ਮਿਤੀ 21ਮਈ, 2019 ਨੂੰ ਹੋਈ।

Leave a Reply

Your email address will not be published. Required fields are marked *

Categories