PUN_4918-min-min

ਵਿਚਾਰ ਗੋਸ਼ਟੀ- ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ

ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਤੇ ਵਿਸ਼ੇਸ਼ ਵਿਚਾਰ ਗੋਸ਼ਟੀ

ਭਾਈ ਕਾਨ੍ਹ ਸਿੰਘ ਨਾਭਾ ਦਾ ਰਚਿਆ ਸਾਹਿਤ ਸਦੀਆਂ ਤੱਕ ਸਮਾਜ ਨੂੰ ਸੇਧ ਦੇਣ ਦੀ ਸਮਰੱਥਾ ਰੱਖਦਾ ਹੈ – ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਲੁਧਿਆਣਾ 31-8-2019 (                             ) ਭਾਈ ਕਾਨ੍ਹ ਸਿੰਘ ਨਾਭਾ ਪੰਜਾਬੀ ਦੇ ਉਨ੍ਹਾਂ ਕੁੱਝ ਕੁ ਚੋਣਵੇਂ ਲੇਖਕਾਂ ਵਿਚੋਂ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਅਤੇ ਸਿੱਖ ਦਰਸ਼ਨ ਦੀ ਪ੍ਰਫੁੱਲਤਾ ਲਈ ਸਾਰਥਕ ਯੋਗਦਾਨ ਪਾਇਆ। ਉਨ੍ਹਾਂ ਵਲੋਂ ਰਚਿਆ ਸਾਹਿਤ ਸਦੀਆਂ ਤੱਕ ਸਮਾਜ ਨੂੰ ਸੇਧ ਦੇਣ ਦੀ ਸਮਰੱਥਾ ਰੱਖਦਾ ਹੈ। ਇਹ ਵਿਚਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਕਾਰਜਕਾਰੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਜ ਇਥੇ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਆਯੋਜਿਤ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਸਬੰਧੀ ਵਿਚਾਰ ਗੋਸ਼ਟੀ ਸਮੇਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਗਿਣਨਾਤਮਕ ਅਤੇ ਗੁਣਨਾਤਮਕ ਦੋਹਾਂ ਪੱਖਾਂ ਤੋਂ ਉਨ੍ਹਾਂ ਦੁਆਰਾ ਰਚਿਆ ਸਾਹਿਤ, ਪੰਜਾਬੀ ਅਤੇ ਗੁਰਮਤਿ ਸਾਹਿਤ ਦਾ ਘੇਰਾ ਮੋਕਲਾ ਕਰਦਾ ਹੈ। ਇਸ ਤੋਂ ਪਹਿਲਾਂ ਸ੍ਰ. ਗੁਰਮੀਤ ਸਿੰਘ ਡਾਇਰੈਕਟਰ ਇੰਸਟੀਚੀਊਟ ਨੇ ਸਮਾਗਮ ਦਾ ਮਨੋਰਥ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦੇ ਇਸ ਮਹਾਨ ਵਿਦਵਾਨ, ਮਹਾਨ ਕੋਸ਼ਕਾਰ ਅਤੇ ਟੀਕਾਕਾਰ ਦਾ ਜਨਮ ਦਿਨ ਸਟੱਡੀ ਸਰਕਲ ਵਲੋਂ ਹਰ ਸਾਲ ਮਨਾਇਆ ਜਾਵੇਗਾ।

ਵਿਚਹਰ ਗੋਸ਼ਟੀ ਦੀ ਆਰੰਭਤਾ ਸ੍ਰ. ਜਸਦੀਪ ਸਿੰਘ ਅਤੇ ਸਾਥੀਆਂ ਵਲੋਂ ‘ਦੇਹਿ ਸਿਵਾ ਬਰੁ ਮੋਹਿ ਇਹੈ….’ ਸ਼ਬਦ ਦੇ ਗਾਇਣ ਨਾਲ ਹੋਈ। ਸ੍ਰ. ਵਰਿੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਹੁਰਾਂ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਭਾਈ ਸਾਹਿਬ ਦੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਪੰਜਾਬ ਦੇ ਮਾਲਵਾ ਖੇਤਰ ਵਿਚ ਇਕ ਕਿਰਸਾਨੀ ਪਰਿਵਾਰ ਵਿਚੋਂ ਸਨ।

ਇਸ ਸਮਾਗਮ ਦੇ ਮੁੱਖ ਵਕਤਾ ਡਾ. ਸਰਬਜੋਤ ਕੌਰ, ਸਾਬਕਾ ਮੁੱਖੀ ਪੰਜਾਬੀ ਵਿਭਾਗ ਸਰਕਾਰੀ ਕਾਲਜ ਲੜਕੀਆਂ ਨੇ ਭਾਈ ਸਾਹਿਬ ਦੀਆਂ ਜੀਵਨ ਝਲਕਾਂ ਅਤੇ ਉਨ੍ਹਾਂ ਵਲੋਂ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਦਿੱਤੇ ਯੋਗਦਾਨ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਸਾਰੀ ਜ਼ਿੰਦਗੀ ਸੱਚ, ਸੱਚਾਈ ਤੇ ਸਾਫ਼ਗੋਈ ਦਾ ਪੱਲਾ ਨਹੀਂ ਛੱਡਿਆ। ਵਿਚਾਰਾਂ ਦੀ ਸਪੱਸ਼ਟਤਾ, ਨਿਧੜਕਤਾ ਤੇ ਦ੍ਰਿੜ੍ਹਤਾ ਕਾਰਨ ਉਨ੍ਹਾਂ ਦੀਆਂ ਲਿਖਤਾਂ ਤੇ ਲੈਕਚਰਾਂ ਵਿਚ ਵਰਤੇ ਸ਼ਬਦ ਹਰ ਵਰਗ ਦੇ ਵਿਅਕਤੀ ਲਈ ਅਗਵਾਈ ਤੇ ਪ੍ਰੇਰਨਾ ਸ੍ਰੋਤ ਹੋ ਨਿਬੜੇ। ਉਨ੍ਹਾਂ ਦੀਆਂ ਲਿਖਤਾਂ ਵਿਚ ਬ੍ਰਹਿਮੰਡੀ, ਰਾਜਨੀਤਕ, ਧਾਰਮਿਕ, ਸਮਾਜਿਕ, ਸਭਿਆਚਾਰਕ ਤੇ ਵਿਗਿਆਨਕ ਤੱਥਾਂ ਦਾ ਗਿਆਨ ਵੀ ਸਮੋਇਆ ਹੋਇਆ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਅਦਰਸ਼ਪਾਲ ਸਿੰਘ ਨਾਭਾ, ……………………………………………………………………………. ਨੇ ਵਿਚਾਰ ਗੋਸ਼ਟੀ ਵਿੱਚ ਭਾਗ ਲਿਆ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਓਵਰਸੀਜ਼ ਕੋਆਰਡੀਨੇਸ਼ਨ ਦੇ ਡਾਇਰੈਕਟਰ ਸ੍ਰ. ਇੰਦਰਪਾਲ ਸਿੰਘ ਨੇ ਪੰਜਾਬੀ ਦੇ ਸਮੂੰਹ ਵਿਦਵਾਨਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਨਵੇਂ ਯੁੱਗ ਦੀਆਂ ਵੰਗਾਰਾਂ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ। ਇਸ ਸਮੇਂ ਸ੍ਰ. ਜਤਿੰਦਰਪਾਲ ਚੇਅਰਮੈਨ ਗੁਰੂ ਗੋਬਿੰਦ ਸਟੱਡੀ ਸਰਕਲ ਨੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਸਮਕਾਲੀ ਚੁਣੌਤੀਆਂ ਤੋਂ ਸੁਚੇਤ ਹੋਣ ਲਈ ਕਿਹਾ ਅਤੇ ਅਜਿਹੇ ਸਮਾਗਮਾਂ ਦੀ ਲੜੀ ਨੂੰ ਹੋਰ ਤੇਜ਼ ਕਰਨ ਦਾ ਭਰੋਸਾ ਦਿਵਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਹਰਜੀਤ ਸਿੰਘ ਚੀਫ਼ ਐਡਮਨਿਸਟ੍ਰੇਟਰ, ਸ੍ਰ. ਪ੍ਰਤਾਪ ਸਿੰਘ, ਸ੍ਰ. ਗੁਰਜੀਤ ਸਿੰਘ ਰੁਮਾਣਾ, ਇੰਜੀ. ਜੋਗਿੰਦਰ ਸਿੰਘ, ਸ੍ਰ. ਸਤਬੀਰ ਸਿੰਘ, ਡਾ. ਗੁਰਸੰਗਤਪਾਲ ਸਿੰਘ ਆਦਿ ਹਾਜ਼ਰ ਸਨ। ਮੁੱਖ ਮਹਿਮਾਨ ਅਤੇ ਬੁਲਾਰਿਆਂ ਨੂੰ ਸਟੱਡੀ ਸਰਕਲ ਵਲੋਂ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *

Categories